
ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਹੁਣ ਪੂਰੀ ਦੁਨੀਆਂ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ
ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਹੁਣ ਪੂਰੀ ਦੁਨੀਆਂ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਜਿਸ ਕਾਰਨ ਆਏ ਦਿਨ ਇਸ ਵਾਇਰਸ ਕਾਰਨ ਕਈ ਮੌਤਾਂ ਹੋ ਹਰੀਆਂ ਹਨ। ਜਿਸ ਕਾਰਨ ਪੂਰੀ ਦੁਨੀਆਂ ਦੇ ਲੋਕਾਂ ਵਿਚ ਸਹਿਮ ਦਾ ਮਹੌਲ ਹੈ । ਇਸੇ ਤਰ੍ਹਾਂ ਦਾ ਖੋਫ਼ ਮੰਗਲਵਾਰ ਨੂੰ ਜਲੰਧਰ ਦੇ ਆਰਥੋਨੋਵਾ ਹਸਪਤਾਲ ਵਿਚ ਵੀ ਦੇਖਣ ਨੂੰ ਮਿਲਿਆ ।
Photo
ਜਿੱਥੇ ਇਸ ਹਸਪਤਾਲ ਵਿਚ ਆਪਣਾ ਚੈੱਕਅੱਪ ਕਰਵਾਉਣ ਆਈ ਇਕ ਔਰਤ ਕਰੋਨਾ ਵਾਇਰਸ ਦਾ ਨਾਂ ਸੁਣ ਕੇ ਹਸਪਤਾਲ ਵਿਚੋਂ ਫਰਾਰ ਹੋ ਗਈ। ਦੱਸਦੱਈਏ ਕਿ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਇਹ ਔਰਤ ਇਟਲੀ ਤੋਂ ਆਈ ਸੀ ਜੋ ਬਾਅਦ ਵਿਚ ਆਪਣਾ ਚੈੱਕਅੱਪ ਕਰਵਾਉਣ ਹਸਪਤਾਲ ਵਿਚ ਪੁੱਜੀ ਸੀ । ਜਿਸ ਦੀ ਹਿਸਟਰੀ ਨੂੰ ਦੇਖ ਕੇ ਡਾਕਟਰਾਂ ਨੇ ਉਸਨੂੰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਆਸਾਰ ਪ੍ਰਗਟਾਇਆ।
Coronavirus
ਜਿਸ ਕਾਰਨ ਉਨ੍ਹਾਂ ਨੇ ਸਿਵਲ ਸਰਜਨ ਦਫ਼ਤਰ ਵਿਚ ਇਸ ਦੀ ਸੂਚਨਾ ਦਿੱਤੀ ਪਰ ਔਰਤ ਨੇ ਜਦੋਂ ਕਰੋਨਾ ਵਾਇਰਸ ਨਾਲ ਪੀੜਿਤ ਹੋਣ ਦੇ ਸ਼ੱਕ ਬਾਰੇ ਸੁਣਿਆ ਤਾਂ ਉਹ ਹਸਪਤਾਲ ਵਿਚੋਂ ਫਰਾਰ ਹੋ ਗਈ। ਹਸਪਤਾਲ ਅਤੇ ਸਿਹਤ ਵਿਭਾਗ ਨਾਲ ਸਬੰਧਿਤ ਵਿਅਕਤੀਆਂ ਨੇ ਜਦੋਂ ਇਸ ਮਾਮਲੇ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵੱਲੋਂ ਔਰਤ ਨੂੰ ਦਿੱਤੇ ਫੋਨ ਨੰਬਰ ਨਾਲ ਟਰੇਸ ਕਰਕੇ ਸੁਲਤਾਨਪੁਰ ਦੇ ਸਰਕਾਰੀ ਹਸਪਤਾਲ ਵਿਚ ਜਾਂਚ ਦੇ ਲਈ ਭੇਜ ਦਿੱਤਾ ਹੈ।
Photo
ਦੱਸ ਦੱਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਿਸ ਵਿਚ ਕਰੋਨਾ ਵਾਇਰਸ ਦੇ ਨਾ ਸੁਣ ਕੇ ਲੋਕਾ ਫਰਾਰ ਹੋਏ ਹਨ ਇਸਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ। ਭਾਰਤ ਵਿਚ ਵੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ ਜਿਨ੍ਹਾਂ ਵਿਚੋਂ ਤਿੰਨ ਮਰੀਜ਼ਾਂ ਦੀ ਤਾਂ ਮੌਤ ਵੀ ਹੋ ਚੁੱਕੀ ਹੈ। Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।
Coronavirus