
'ਰਮਾਇਣ' ਵਿਚ ਭਗਵਾਨ ਰਾਮ ਦੀ ਭੂਮਿਕਾ ਨਿਭਾ ਚੁੱਕੇ ਹਨ ਅਰੁਣ ਗੋਵਿਲ
ਨਵੀਂ ਦਿੱਲੀ: ਮਸ਼ਹੂਰ ਟੀਵੀ ਅਦਾਕਾਰ ਅਰੁਣ ਗੋਵਿਲ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਹਨ। ਦੱਸ ਦਈਏ ਕਿ ਅਰੁਣ ਗੋਵਿਲ ਰਾਮਾਨੰਦ ਸਾਗਰ ਦੇ ਸੀਰੀਅਲ 'ਰਾਮਾਇਣ' ਵਿਚ ਭਗਵਾਨ ਰਾਮ ਦੀ ਭੂਮਿਕਾ ਨਿਭਾ ਚੁੱਕੇ ਹਨ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਚੁੱਕਿਆ ਹੈ।
Actor Arun Govil joins Bharatiya Janata Party
ਪੰਜ ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰੁਣ ਗੋਵਿਲ ਦਾ ਭਾਜਪਾ ਵਿਚ ਸ਼ਾਮਲ ਹੋਣਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਅਰੁਣ ਗੋਵਿਲ ਦਾ ਜਨਮ ਮੇਰਠ ਦੇ ਕੈਂਟ ਇਲਾਕੇ ਵਿਚ ਹੋਇਆ ਸੀ।
Arun Govil
ਅਰੁਣ ਰਾਮਾਇਣ ਵਿਚ ਅਪਣੀ ਅਦਾਕਾਰੀ ਨਾਲ ਚਰਚਾ ਵਿਚ ਆਏ ਸੀ। ਹਾਲਾਂਕਿ ਉਹ ਲੰਬੇ ਸਮੇਂ ਤੋਂ ਚਰਚਾ ਵਿਚ ਨਹੀਂ ਸਨ ਪਰ ਬੀਤੇ ਸਾਲ ਕੋਰੋਨਾ ਕਾਲ ਦੌਰਾਨ ਦੂਰਦਰਸ਼ਨ ਵੱਲੋਂ ਰਾਮਾਇਣ ਦਾ ਪ੍ਰਸਾਰਣ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਫਿਰ ਚਰਚਾ ਵਿਚ ਆਏ।