
ਪੀਐਮ ਮੋਦੀ ਨੇ ਪੁਰੂਲਿਆ ਵਿਚ ਜਨ ਸਭਾ ਨੂੰ ਕੀਤਾ ਸੰਬੋਧਨ
ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਲਈ ਸਿਆਸੀ ਹਲਚਲ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਰਟੀ ਦੇ ਹੱਕ ਵਿਚ ਮਾਹੌਲ ਬਣਾਉਣ ਲਈ ਪੁਰੂਲਿਆ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਜਨਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਵਿਰੋਧੀਆਂ ’ਤੇ ਹਮਲਾ ਬੋਲਿਆ।
PM Modi
ਉਹਨਾਂ ਕਿਹਾ ਕਿ ਪਹਿਲਾਂ ਖੱਬੇਪੱਖੀਆਂ ਅਤੇ ਫਿਰ ਟੀਐਮਸੀ ਦੀ ਸਰਕਾਰ ਨੇ ਇੱਥੇ ਉਦਯੋਗ ਨੂੰ ਵਧਣ ਨਹੀਂ ਦਿੱਤਾ। ਇੱਥੇ ਸਿੰਜਾਈ ਲਈ ਜਿੰਨਾ ਕੰਮ ਹੋਣਾ ਚਾਹੀਦਾ ਸੀ, ਉਹ ਵੀ ਨਹੀਂ ਹੋਇਆ। ਘੱਟ ਪਾਣੀ ਕਾਰਨ ਪਸ਼ੂਆਂ ਨੂੰ ਪਾਲਣ ਵਿਚ ਹੋਣ ਵਾਲੀ ਮੁਸ਼ਕਲ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ। ਟੀਐਮਸੀ ’ਤੇ ਦੋਸ਼ ਲਗਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ-ਕਿਸਾਨਾਂ ਨੂੰ ਅਪਣੇ ਹਾਲ ਉੱਤੇ ਛੱਡ ਕੇ ਟੀਐਮਸੀ ਸਰਕਾਰ ਸਿਰਫ ਅਪਣੇ ਖੇਡ ਵਿਚ ਹੀ ਲੱਗੀ ਰਹੀ। ਇਹਨਾਂ ਨੇ ਪੁਰੂਲਿਆ ਨੂੰ ਜਲ ਸੰਕਟ ਨਾਲ ਭਰਿਆ ਜੀਵਨ, ਪਰਵਾਸ, ਗਰੀਬਾਂ ਨੂੰ ਭੇਦਭਾਵ ਭਰਿਆ ਸ਼ਾਸਨ ਦਿੱਤਾ।
Mamata Banerjee
ਪੀਐਮ ਮੋਦੀ ਨੇ ਕਿਹਾ ਕਿ ਟੀਐਮਸੀ ਸਰਕਾਰ ਨੇ ਪੁਰੂਲਿਆ ਦੀ ਪਛਾਣ ਦੇਸ਼ ਦੇ ਸਭ ਤੋਂ ਪਛੜੇ ਖੇਤਰ ਵਜੋਂ ਬਣਾਈ ਹੈ। ਬੰਗਾਲ ਵਿਚ ਹੋਣ ਜਾ ਰਹੀਆਂ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2 ਮਈ ਤੋਂ ਬਾਅਦ ਜਦੋਂ ਪੱਛਮੀ ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣੇਗੀ ਤਾਂ ਉਦਯੋਗ ਅਤੇ ਰੁਜ਼ਗਾਰ ਲਈ ਅਨੇਕਾਂ ਮੌਕੇ ਪੈਦਾ ਹੋਣਗੇ। ਇੱਥੇ ਅਜਿਹੀ ਵਿਵਸਥਾ ਲਾਗੂ ਕੀਤੀ ਜਾਵੇਗੀ ਕਿ ਲੋਕਾਂ ਨੂੰ ਪਰਵਾਸ ਲਈ ਮਜਬੂਰ ਨਹੀਂ ਹੋਣਾ ਪਵੇਗਾ।
Narendra Modi
ਉਹਨਾਂ ਕਿਹਾ ਦਲਿਤ, ਆਦਿਵਾਸੀ, ਪਿਛੜੇ ਇਲਾਕਿਆਂ ਦੇ ਸਾਡੇ ਨੌਜਵਾਨ ਵੀ ਰੁਜ਼ਗਾਰ ਦੇ ਮੌਕਿਆਂ ਨਾਲ ਜੁੜ ਸਕਣ, ਇਸ ਲਈ ਹੁਨਰ ਵਿਕਾਸ ’ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਪੱਛਮ ਬੰਗਾਲ ਵਿਚ ਟੀਐਮਸੀ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ ਤੇ ਇਹ ਗੱਲ ਮਮਤਾ ਦੀਦੀ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਰਹੀ ਹੈ।
Mamata Banerjee- PM Modi
ਉਹਨਾਂ ਕਿਹਾ ਤਸੱਲੀ ਦੇ 10 ਸਾਲਾਂ ਬਾਅਦ, ਲੋਕਾਂ 'ਤੇ ਲਾਠੀਚਾਰਜ ਕਰਵਾਉਣ ਤੋਂ ਬਾਅਦ, ਹੁਣ ਮਮਤਾ ਦੀਦੀ ਅਚਾਨਕ ਬਦਲੀ-ਬਦਲੀ ਦਿਖ ਰਹੀ ਹੈ। ਇਹ ਦਿਲ ਦੀ ਤਬਦੀਲੀ ਨਹੀਂ, ਇਹ ਹਾਰਨ ਦਾ ਡਰ ਹੈ। ਇਹ ਬੰਗਾਲ ਦੀ ਜਨਤਾ ਦੀ ਨਰਾਜ਼ਗੀ ਹੈ, ਜੋ ਦੀਦੀ ਕੋਲੋਂ ਇਹ ਸਭ ਕਰਵਾ ਰਹੀ ਹੈ। ਬੀਤੇ ਦਿਨੀਂ ਮਮਤਾ ਬੈਨਰਜੀ ਦੇ ਪੈਰ ’ਤੇ ਲੱਗੀ ਸੱਟ ਬਾਰੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਜਦੋਂ ਦੀਦੀ ਨੂੰ ਸੱਟ ਲੱਗੀ ਤਾਂ ਸਾਨੂੰ ਚਿੰਤਾ ਹੋਈ। ਮੇਰੀ ਅਰਦਾਸ ਹੈ ਕਿ ਉਹਨਾਂ ਦੇ ਪੈਰ ਦੀ ਸੱਟ ਜਲਦ ਤੋਂ ਜਲਦ ਠੀਕ ਹੋ ਜਾਵੇ।
Mamata Banerjee
ਪੀਐਮ ਮੋਦੀ ਨੇ ਕਿਹਾ ਬੰਗਾਲ ਦੇ ਲੋਕ ਬਹੁਤ ਪਹਿਲਾਂ ਤੋਂ ਬੋਲ ਰਹੇ ਹਨ ਕਿ ਲੋਕ ਸਭਾ ਵਿਚ ਟੀਐਮਸੀ ਹਾਫ ਅਤੇ ਇਸ ਵਾਰ ਪੂਰੀ ਸਾਫ। ਲੋਕਾਂ ਦਾ ਇਰਾਦਾ ਦੇਖ ਕੇ ਦੀਦੀ ਅਪਣਾ ਗੁੱਸਾ ਮੇਰੇ ਉੱਤੇ ਕੱਢ ਰਹੀ ਹੈ ਪਰ ਸਾਡੇ ਲਈ ਦੇਸ਼ ਦੀਆਂ ਕਰੋੜਾਂ ਧੀਆਂ ਦੀ ਤਰ੍ਹਾਂ ਦੀਦੀ ਵੀ ਭਾਰਤ ਦੀ ਇਕ ਬੇਟੀ ਹੈ, ਜਿਨ੍ਹਾਂ ਦਾ ਮਾਣ ਸਨਮਾਨ ਸਾਡੇ ਸੰਸਕਾਰਾਂ ਵਿਚ ਵਸਿਆ ਹੈ।