ਯਮੁਨਾ ਐਕਸਪ੍ਰੈਸ ਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਬੱਸ ਡਿਵਾਈਡਰ ਨਾਲ ਟਕਰਾਈ, 21 ਯਾਤਰੀ ਜ਼ਖ਼ਮੀ
Published : Mar 18, 2021, 10:12 am IST
Updated : Mar 18, 2021, 10:12 am IST
SHARE ARTICLE
accident
accident

ਬੇਕਾਬੂ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ।

ਆਗਰਾ:  ਯਮੁਨਾ ਐਕਸਪ੍ਰੈਸ ਵੇਅ 'ਤੇ ਇਕ ਵਾਰ ਫਿਰ ਬੱਸ ਡਰਾਈਵਰ ਦੀ ਝਪਕੀ ਲੱਗਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਦੱਸ ਦੇਈਏ ਕਿ ਨੋਇਡਾ ਤੋਂ ਆਗਰਾ ਵੱਲ ਆ ਰਹੀ ਨਿੱਜੀ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ 21 ਯਾਤਰੀ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਵੀਰਵਾਰ ਦੇ ਤੜਕੇ ਅਗੇਰਾ ਜ਼ਿਲ੍ਹੇ ਦੇ ਖੰਡੌਲੀ ਖੇਤਰ ਵਿਚ ਯਮੁਨਾ ਐਕਸਪ੍ਰੈਸ ਵੇਅ 'ਤੇ ਮਾਈਲਸਟੋਨ 160 ਦੇ ਨੇੜੇ ਵਾਪਰਿਆ ਹੈ। 

ACCIDENTACCIDENT

ਦੱਸਿਆ ਜਾਂਦਾ ਹੈ ਕਿ ਨਿੱਜੀ ਸਲੀਪਰ ਬੱਸ ਹਰਿਆਣਾ ਦੇ ਗੁਰੂਗ੍ਰਾਮ ਤੋਂ ਪੱਛਮੀ ਬੰਗਾਲ ਜਾ ਰਹੀ ਸੀ। ਬੱਸ ਵਿਚ ਤਕਰੀਬਨ 90 ਯਾਤਰੀ ਸਵਾਰ ਸਨ। ਆਗਰਾ ਦੇ ਖੰਡੌਲੀ ਖੇਤਰ 'ਚ ਪਹੁੰਚਣ' ਤੇ ਬੱਸ ਚਾਲਕ ਦੀ ਝਪਕੀ ਲੱਗ ਗਈ ਤੇ ਜਿਸ ਕਾਰਨ ਉਹ ਬੱਸ ਦਾ ਕੰਟਰੋਲ ਗੁਆ ਬੈਠਾ। ਬੇਕਾਬੂ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਹਾਦਸੇ ਸਮੇਂ ਬੱਸ ਵਿਚ ਸਵਾਰ ਬਹੁਤੇ ਯਾਤਰੀ ਡੂੰਘੀ ਨੀਂਦ ਵਿਚ ਸਨ।

ਬੱਸ ਦੇ ਪਲਟ ਜਾਣ ਕਾਰਨ ਸਵਾਰ ਯਾਤਰੀਆਂ ਵਿੱਚ ਹਲਚਲ ਮਚ ਗਈ।  ਰੌਲਾ ਸੁਣਦਿਆਂ ਹੀ ਖੰਡੌਲੀ ਟੌਲ ਪਲਾਟ ਦਾ ਸਟਾਫ ਅਤੇ ਸਥਾਨਕ ਮੌਕੇ 'ਤੇ ਪਹੁੰਚ ਗਏ। ਪੁਲਿਸ ਨੂੰ ਜਾਣਕਾਰੀ ਦੇਣ ਦੇ ਨਾਲ ਹੀ ਇਹ ਲੋਕ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਗਏ। ਇਸ ਦੌਰਾਨ ਥਾਣੇ ਦੇ ਨਾਲ ਸੀਓ (ਅਧਿਕਾਰ ਖੇਤਰ) ਅਰਚਨਾ ਸਿੰਘ ਸਮੇਤ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement