
ਇਕ ਦੀ ਲਾਸ਼ ਬਰਾਮਦ, ਬਾਕੀਆਂ ਦੀ ਭਾਲ ਜਾਰੀ
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਤੋਂ ਕੈਲਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ 8 ਸ਼ਰਧਾਲੂਆਂ ਦੇ ਚੰਬਲ ਨਦੀ 'ਚ ਡੁੱਬਣ ਦੀ ਖਬਰ ਹੈ। ਸੂਚਨਾ ਮਿਲਣ 'ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਮਾਮਲਾ ਕਰੌਲੀ ਜ਼ਿਲ੍ਹੇ ਦੇ ਮੰਡਰਾਯਾਲ ਥਾਣਾ ਖੇਤਰ ਦੇ ਰੋਧਾਈ ਘਾਟ ਇਲਾਕੇ ਦਾ ਹੈ।
ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਚਿਲਾਚੌਂਦ ਇਲਾਕੇ ਤੋਂ ਸ਼ਰਧਾਲੂਆਂ ਦਾ ਇੱਕ ਜਥਾ ਕੈਲਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ। ਇਸ ਵਿੱਚ 17 ਪੈਦਲ ਯਾਤਰੀ ਸ਼ਾਮਲ ਸਨ। ਇਸ ਦੌਰਾਨ ਸ਼ਨੀਵਾਰ ਨੂੰ ਮੰਦਰਯਾਲ ਦੇ ਰੋਧਾਈ ਘਾਟ ਇਲਾਕੇ 'ਚ ਚੰਬਲ ਨਦੀ 'ਚ ਇਹ ਹਾਦਸਾ ਵਾਪਰਿਆ। ਪੈਦਲ ਯਾਤਰੀ ਡੂੰਘੇ ਪਾਣੀ ਵਿੱਚ ਫਸ ਗਏ। ਜਥੇ 'ਚੋਂ 9 ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ। ਇੱਕ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ।
ਇਹ ਵੀ ਪੜ੍ਹੋ: ਆਸਕਰ ਲਈ ਭਾਰਤ ਤੋਂ ਭੇਜੀਆਂ ਜਾ ਰਹੀਆਂ ਹਨ ਗ਼ਲਤ ਫਿਲਮਾਂ : ਏ. ਆਰ. ਰਹਿਮਾਨ
ਕਲੈਕਟਰ ਅੰਕਿਤ ਕੁਮਾਰ ਸਿੰਘ ਅਤੇ ਐਸਪੀ ਨਰਾਇਣ ਤੋਗਸ ਵੀ ਮੌਕੇ 'ਤੇ ਰਵਾਨਾ ਹੋ ਗਏ ਹਨ। ਮੰਤਰੀ ਰਮੇਸ਼ ਮੀਨਾ ਨੇ ਘਟਨਾ ਸਬੰਧੀ ਕਲੈਕਟਰ ਨਾਲ ਗੱਲ ਕੀਤੀ ਹੈ। ਕੁਲੈਕਟਰ ਸਿੰਘ ਨੇ ਦੱਸਿਆ ਕਿ ਚੰਬਲ 'ਚ 7-8 ਯਾਤਰੀਆਂ ਦੇ ਡੁੱਬਣ ਦੀ ਸੂਚਨਾ ਸੀ। ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ।