
ਜਾਣੋ, 95 ਸੀਟਾਂ ਤੇ ਕਿੰਨੇ ਉਮੀਦਵਾਰ ਉੱਤਰੇ ਹਨ ਚੋਣ ਮੈਦਾਨ ਵਿਚ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ 12 ਰਾਜਾਂ ਦੀਆਂ 95 ਸੀਟਾਂ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਓਡੀਸ਼ਾ ਵਿਧਾਨ ਸਭਾ ਲਈ 35 ਸੀਟਾਂ ਤੇ ਵੀ ਵੋਟਿੰਗ ਸ਼ੁਰੂ ਹੋ ਗਈ ਹੈ। ਦੂਜੇ ਪੜਾਅ ਵਿਚ 95 ਸੀਟਾਂ ਤੇ ਕੁਲ 1596 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਵਿਚ ਉੱਤਰ ਪ੍ਰਦੇਸ਼ ਦੀਆਂ ਅੱਠ, ਬਿਹਾਰ, ਓਡੀਸ਼ਾ ਅਤੇ ਆਸਾਮ ਦੀਆਂ ਪੰਜ-ਪੰਜ, ਤਾਮਿਲਨਾਡੂ ਦੀਆਂ 38, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 10, ਛਤੀਸਗੜ੍ਹ ਅਤੇ ਪੱਛਮੀ ਬੰਗਾਲ ਦੀਆਂ ਤਿੰਨ-ਤਿੰਨ, ਜੰਮੂ ਕਸ਼ਮੀਰ ਦੀਆਂ ਦੋ ਮਣੀਪੁਰ ਅਤੇ ਪੁਡੁਚੇਰੀ ਦੀ ਇੱਕ ਇੱਕ ਸੀਟ ਤੇ ਵੋਟਿੰਗ ਹੋਵੇਗੀ।
Raj Babbar and Hema Malini
ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਹੇਮਾ ਮਾਲਿਨੀ ਨੇ ਸਵੇਰੇ 7 ਵਜੇ ਰਾਧਾਰਮਣ ਮੰਦਿਰ ਵਿਚ ਪੂਜਾ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਖੇਤਰ ਵੱਲ ਜਾਣ ਦੀ ਤਿਆਰੀ ਕੀਤੀ। ਤਾਮਿਲਨਾਡੂ ਮਕਲ ਨਿਧੀ ਮਾਧਿਅਮ ਦੇ ਚੀਫ ਕਮਲ ਹਾਸਨ ਅਤੇ ਉਹਨਾਂ ਦੀ ਬੇਟੀ ਸ਼ਰੂਤੀ ਹਾਸਮ ਚੇਨੱਈ ਦੇ ਅਲਵਪੇਤ ਕਾਰਪੋਰੇਸ਼ਨ ਸਕੂਲ ਵਿਚ ਵੋਟ ਪਾਉਣ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕਾਂ ਨੂੰ ਵੋਟਿੰਗ ਕਰਨ ਲਈ ਬੇਨਤੀ ਕੀਤੀ।
Voting
ਪੀਐਮ ਮੋਦੀ ਨੇ ਟਵਿਟਰ ਤੇ ਲਿਖਿਆ ਕਿ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਅੱਜ ਵੋਟਿੰਗ ਹੋ ਰਹੀ ਹੈ। ਮੈਨੂੰ ਯਕੀਨ ਹੈ ਕਿ ਅੱਜ ਜਿਹਨਾਂ ਸੀਟਾਂ ਤੇ ਵੋਟਿੰਗ ਹੋ ਰਹੀ ਹੈ ਉੱਥੇ ਦੇ ਲੋਕ ਅਪਣੀ ਕੀਮਤੀ ਵੋਟ ਪਾ ਕੇ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨਗੇ। ਮੈਨੂੰ ਉਮੀਦ ਹੈ ਕਿ ਲਗਭਗ ਸਾਰੇ ਲੋਕ ਵੋਟਿੰਗ ਕਰਨਗੇ। ਇਹ ਪਹਿਲੀ ਵਾਰ ਹੋਇਆ ਹੈ ਕਿ ਤਾਮਿਲਨਾਡੂ ਦੀ ਦ੍ਰਾਵਿੜ ਰਾਜਨੀਤੀ ਦੇ ਦੋਵਾਂ ਦਿਗਜਾਂ ਏਆਈਏਡੀਐਮਕੇ ਦੀ ਜੇ ਜਅਲਲਿਤਾ ਅਤੇ ਡੀਐਮਕੇ ਦੇ ਐਮ ਕਰੁਣਾਨਿਧੀ ਦੀ ਗੈਰ ਮੌਜੂਦਗੀ ਵਿਚ ਚੋਣਾਂ ਹੋਈਆਂ ਹਨ।
ਚੋਣ ਕਮਿਸ਼ਨ ਨੇ ਆਖਰੀ ਸਮੇਂ ਵਿਚ ਤਾਮਿਲਨਾਡੂ ਦੇ ਵੇਲੋਰ ਸੀਟ ਤੇ ਨਕਦੀ ਮਿਲਣ ਕਾਰਨ ਅਤੇ ਤ੍ਰਿਪੁਰਾ ਪੂਰਬੀ ਸੀਟ ਤੇ ਸੁਰੱਖਿਆ ਵਿਵਸਥਾ ਦੇ ਕਾਰਣ ਵੋਟਿੰਗ ਮੁਲਤਵੀ ਕਰ ਦਿੱਤੀ। ਇਸ ਪੜਾਅ ਵਿਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ, ਭਾਜਪਾ ਦੀ ਨੇਤਾ ਹੇਮਾ ਮਾਲਿਨੀ, ਡੀਐਮਕੇ ਨੇਤਾ ਦਯਾਨਿਧੀ ਮਾਰਨ, ਕਾਂਗਰਸ ਦੇ ਰਾਜ ਬੱਬਰ, ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਹਾਣ ਅਤੇ ਡੀਐਮਕੇ ਨੇਤਾ ਕਨਿਮੋਈ ਵਰਗੇ ਨੇਤਾ ਮੈਦਾਨ ਵਿਚ ਹਨ।
Voting
ਬਿਹਾਰ ਦੀਆਂ ਪੰਜ ਸੀਟਾਂ ਤੇ ਪਿਛਲੀਆਂ ਚੋਣਾਂ ਵਿਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ। ਇਸ ਵਿਚ ਜ਼ਿਆਦਾਤਰ ਸੀਟਾਂ ਸੀਮਾਂਚਲ ਇਲਾਕੇ ਦੀਆਂ ਹਨ ਜਿੱਥੇ ਮੁਸਲਿਮ ਆਬਾਦੀ ਜ਼ਿਆਦਾ ਹੋਣ ਕਰਕੇ ਭਾਜਪਾ ਦੀ ਰਾਹ ਵਿਚ ਮੁਸ਼ਕਿਲ ਆ ਰਹੀ ਹੈ। ਦੱਖਣ ਵਿਚ ਕਰਨਾਟਕ ਵਚਿ ਤੁਮਕੁਰ ਸੀਟ 'ਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਕਿਸਮਤ ਅਜ਼ਮਾ ਰਹੇ ਹਨ। ਉਹਨਾਂ ਨੇ ਅਪਣੀ ਪ੍ਰੰਪਰਾਗਤ ਸੀਟ ਹਾਸਨ ਅਪਣੇ ਪੋਤੇ ਪ੍ਰਾਜਵਲ ਲਈ ਛੱਡ ਦਿੱਤੀ ਹੈ।
ਉਹਨਾਂ ਦੇ ਦੂਜੇ ਪੋਤੇ ਨਿਖਿਲ ਕੁਮਾਰ ਸਵਾਮੀ ਮਾਂਡਯਾ ਤੋਂ ਚੋਣ ਮੈਦਾਨ ਵਿਚ ਹਨ। ਤਾਮਿਲਨਾਡੂ ਵਿਚ ਕੁਲ 38 ਸੀਟਾਂ 'ਤੇ ਵੋਟਿੰਗ ਹੋਵੇਗੀ।