
ਸੀਪੀਐਮ ਨੇ ਇਸ ਹਮਲੇ ਪਿੱਛੇ ਟੀਐਮਸੀ ਦਾ ਨਾਮ ਲਗਾਇਆ ਹੈ।
ਕੋਲਕੱਤਾ- ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਵਿਚ 12 ਰਾਜਾਂ ਵਿਚ 95 ਸੀਟਾਂ ਤੇ ਅੱਜ ਚੋਣਾਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਪੱਛਮੀ ਬੰਗਾਲ ਦੇ ਰਾਇਗੰਜ ਵਿਚ ਤ੍ਰਿਣਮੂਲ ਕਾਂਗਰਸ ਨੇ ਫੁੱਲ ਕੇ ਹੰਗਾਮਾ ਕੀਤਾ। ਭਾਰਤੀ ਜਨਤਾ ਪਾਰਟੀ ਅਤੇ ਟੀਐਮਸੀ ਕਰਮਚਾਰੀਆਂ ਦੇ ਵਿਚ ਝਗੜੇ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸੀਪੀਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ ਤੇ ਇਸਲਾਮਪੁਰ ਇਲਾਕੇ ਵਿਚ ਹਮਲੇ ਦੀ ਗੱਲ ਸਾਹਮਣੇ ਆਈ ਹੈ। ਸੀਪੀਐਮ ਨੇ ਇਸ ਹਮਲੇ ਪਿੱਛੇ ਟੀਐਮਸੀ ਦਾ ਨਾਮ ਲਗਾਇਆ ਹੈ।
ਸਲੀਮ ਦੀ ਗੱਡੀ ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਅਤੇ ਗੱਡੀ ਤੇ ਗੋਲੀਬਾਰੀ ਹੋਣ ਨਾਲ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ ਹਨ। ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਫੜਾ-ਦਫੜੀ ਵਿਚ ਉਮੀਦਵਾਰ ਦੀ ਸੁਰੱਖਿਆ ਲਈ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ। ਗੜਬੜੀ ਦੀ ਸੂਚਨਾ ਮਿਲਣ ਤੋਂ ਬਾਅਦ ਮੁਹੰਮਦ ਸਲੀਮ ਖੁਦ ਮੌਕੇ ਤੇ ਜਾ ਰਹੇ ਸਨ ਇਸ ਦੌਰਾਨ ਉਹਨਾਂ ਦੇ ਕਾਫ਼ਲੇ ਤੇ ਹਮਲਾ ਕੀਤਾ ਗਿਆ। ਮੁਹੰਮਦ ਸਲੀਮ ਨੇ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸੀਪੀਐਮ ਨੇ ਇਸ ਹਮਲੇ ਪਿੱਛੇ ਟੀਐਮਸੀ ਦਾ ਨਾਮ ਲਗਾਇਆ ਹੈ।