
145.89 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ
ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਨੋਟਬੰਦੀ ਦੇ ਬਾਅਦ ਧਨ ਦੇ ਹੇਰਾ-ਫੇਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਹੈਦਰਾਬਾਦ ਦੇ ਇਕ ਗਹਿਣਾ ਕਾਰੋਬਾਰੀ ਅਤੇ ਉਸ ਦੇ ਸਹਿਯੋਗੀਆਂ ਦੇ ਕੰਪਲੈਕਸ ਵਿਚ ਛਾਪੇਮਾਰੀ ਕਰ ਕੇ 82 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰੀਬ 146 ਕਿਲੋਗ੍ਰਾਮ ਦਾ ਸੋਨਾ ਜ਼ਬਤ ਕੀਤਾ ਹੈ।
Enforcement Directorate
ਈ.ਡੀ. ਨੇ ਵੀਰਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿਤੀ ਹੈ। ਈਡੀ ਨੇ ਦਸਿਆ ਕਿ ਹੈਦਰਾਬਾਦ ਅਤੇ ਵਿਜੇਵਾੜਾ 'ਚ ਮੁਸੱਦੀਲਾਲ ਜਿਊਲਰਸ ਦੇ ਸ਼ੋਅਰੂਮ, ਉਸ ਦੇ ਪ੍ਰਮੋਟਰ ਕੈਲਾਸ਼ ਗੁਪਤਾ, ਬਾਲਾਜੀ ਗੋਲਡ ਨਾਂ ਦੀ ਕੰਪਨੀ ਅਤੇ ਉਸ ਦੇ ਸਾਂਝੇਦਾਰ ਪਵਨ ਅਗਰਵਾਲ, ਇਕ ਹੋਰ ਕੰਪਨੀ ਆਸਥਾ ਲਕਸ਼ਮੀ ਗੋਲਡ ਅਤੇ ਇਸ ਦੇ ਪ੍ਰਮੋਟਰ ਨੀਲ ਸੁੰਦਰ ਥਰਾਡ ਅਤੇ ਚਾਰਟਰਡ ਅਕਾਊਂਟੈਂਟ ਸੰਜੇ ਸਾਰਦਾ ਦੇ ਕੰਪਲੈਕਸ 'ਤੇ ਪਿਛਲੇ ਕੁਝ ਦਿਨਾਂ 'ਚ ਛਾਪੇਮਾਰੀ ਕੀਤੀ ਗਈ।
ED seizes Rs 82 crore gold from Hyderabad jeweller
ਇਸ ਦੌਰਾਨ 82.11 ਕਰੋੜ ਰੁਪਏ ਮੁੱਲ ਦਾ 145.89 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ। ਈਡੀ ਨੇ ਇਨ੍ਹਾਂ ਲੋਕਾਂ ਵਿਰੁਧ ਤੇਲੰਗਾਨਾ ਪੁਲਿਸ ਦੀ ਐਫ਼.ਆਈ.ਆਰ. ਅਤੇ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ ਦੇ ਆਧਾਰ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਨੋਟਬੰਦੀ ਦਾ ਜ਼ੋਰਦਾਰ ਤਰੀਕੇ ਨਾਲ ਲਾਭ ਲੈਂਦੇ ਹੋਏ ਬਿਨਾਂ ਹਿਸਾਬ ਕਿਤਾਬ ਵਾਲੀ ਮੋਟੀ ਰਾਸ਼ੀ ਨੂੰ ਗੈਰਕਾਨੂੰਨੀ ਢੰਗ ਨਾਲ ਅਪਣੇ ਖਾਤੇ ਵਿਚ ਜਮ੍ਹਾ ਕਰਵਾਇਆ।
ED seizes Rs 82 crore gold from Hyderabad jeweller
ਏਜੰਸੀ ਨੇ ਅਪਣੇ ਬਿਆਨ ਵਿਚ ਕਿਹਾ ਕਿ ਇਸ ਕੰਮ ਲਈ ਦੋਸ਼ੀਆਂ ਨੇ ਧੋਖਾਧੜੀ ਕਰਦੇ ਹੋਏ 5,200 ਦੇ ਕਰੀਬ ਵਿਕਰੀ ਰਸੀਦਾਂ ਤਿਆਰ ਕੀਤੀਆਂ ਗਈਆਂ। ਇਨ੍ਹਾਂ 'ਤੇ 8 ਨਵੰਬਰ 2016 ਦੀ ਤਾਰੀਕ ਪਾਈ ਗਈ ਅਤੇ ਪੈਨ ਦਾ ਜ਼ਿਕਰ ਕਰਨ ਤੋਂ ਬਚਣ ਲਈ ਇਸ ਨੂੰ 2 ਲੱਖ ਤੋਂ ਘੱਟ ਦੀ ਰਾਸ਼ੀ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਦੇਰ ਸ਼ਾਮ ਉਸ ਸਮੇਂ ਅਰਥਵਿਵਸਥਾ ਵਿਚੋਂ 500 ਅਤੇ 1,000 ਦੇ ਨੋਟਾਂ ਨੂੰ ਬੰਦ ਕਰ ਦਿਤਾ ਸੀ।