
ਦਸੰਬਰ 2018 'ਚ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਡਾ. ਭਾਰਗਵ ਦੇ ਘਰ ਅਤੇ ਕਈ ਟਿਕਾਣਿਆਂ 'ਤੇ ਛਾਪੇ ਮਾਰੇ ਸਨ
ਨਵੀਂ ਦਿੱਲੀ : ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ 'ਚ ਵੀਰਵਾਰ ਦੁਪਹਿਰ ਪਾਰਟੀ ਬੁਲਾਰੇ ਜੀਵੀਐਲ ਨਰਸਿਮਹਾ 'ਤੇ ਇਕ ਵਿਅਕਤੀ ਨੇ ਜੁੱਤੀ ਸੁੱਟ ਦਿੱਤੀ। ਪ੍ਰੈਸ ਕਾਨਫ਼ਰੰਸ 'ਚ ਇਸ ਘਟਨਾ ਮਗਰੋਂ ਤਰਥੱਲੀ ਮੱਚ ਗਈ। ਜੁੱਤੀ ਸੁੱਟਣ ਵਾਲੇ ਦੀ ਪਛਾਣ ਕਾਨਪੁਰ ਦੇ ਡਾ. ਸ਼ਕਤੀ ਭਾਰਗਵ ਵਜੋਂ ਹੋਈ ਹੈ।
#WATCH Delhi: Shoe hurled at BJP MP GVL Narasimha Rao during a press conference at BJP HQs .More details awaited pic.twitter.com/7WKBWbGL3r
— ANI (@ANI) 18 April 2019
ਜਾਣਕਾਰੀ ਮੁਤਾਬਕ ਜਿਸ ਸਮੇਂ ਜੁੱਤੀ ਸੁੱਟੀ ਗਈ, ਜੀਵੀਐਲ ਸਾਧਵੀ ਪ੍ਰਗਿਆ ਦੀ ਭੋਪਾਲ ਤੋਂ ਉਮੀਦਵਾਰੀ ਬਾਰੇ ਜਾਣਕਾਰੀ ਦੇ ਰਹੇ ਸਨ। ਜਿਵੇਂ ਹੀ ਜੁੱਤੀ ਸੁੱਟੀ ਤਾਂ ਸਾਰੇ ਹੈਰਾਨ ਰਹਿ ਗਏ। ਭਾਜਪਾ ਦਫ਼ਤਰ ਦਾ ਸਟਾਫ਼ ਡਾ. ਭਾਰਗਵ ਨੂੰ ਫੜ ਕੇ ਤੁਰੰਤ ਬਾਹਰ ਲੈ ਗਿਆ। ਉਸ ਕੋਲੋਂ ਇਕ ਵਿਜੀਟਿੰਗ ਕਾਰਡ ਵੀ ਮਿਲਿਆ ਹੈ। ਇਹ ਵਿਅਕਤੀ ਪੱਤਰਕਾਰਾਂ ਦੇ ਬੈਠਣ ਵਾਲੀ ਲਾਈਨ 'ਚ ਸਭ ਤੋਂ ਅੱਗੇ ਬੈਠਾ ਸੀ।
Dr. Shakti Bhargava
ਡਾ. ਭਾਰਗਵ ਕਾਨਪੁਰ ਸਥਿਤ ਭਾਰਗਵ ਹਸਪਤਾਲ ਦਾ ਮਾਲਕ ਹੈ। ਦਸੰਬਰ 2018 'ਚ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਡਾ. ਭਾਰਗਵ ਦੇ ਘਰ ਅਤੇ ਕਈ ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਉਦੋਂ ਡਾ. ਭਾਰਗਵ ਅਤੇ ਉਸ ਦੀ ਮਾਂ ਦਯਾ ਭਾਰਗਵ ਕੋਲੋਂ 1.42 ਕਰੋੜ ਰੁਪਏ ਦੀ ਪੁਰਾਣੀ ਬੰਦ ਹੋ ਚੁੱਕੀ ਕਰੰਸੀ ਮਿਲੀ ਸੀ। ਦੋਹਾਂ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਸੀ। ਡਾ. ਭਾਰਗਵ ਦਾ ਰਿਅਲ ਇਸਟੇਟ ਦਾ ਕਾਰੋਬਾਰ ਵੀ ਹੈ। ਇਨਕਮ ਟੈਕਸ ਵਿਭਾਗ ਮੁਤਾਬਕ ਡਾ. ਭਾਰਗਵ ਨੇ ਸਕਾਈ ਲਾਈਨ ਨਿਰਮਾਣ ਪ੍ਰਾਈਵੇਟ ਲਿਮਟਿਡ ਕੰਪਨੀ 'ਚ ਲਗਭਗ 8 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਪਰ ਉਹ ਇਹ ਨਹੀਂ ਦੱਸ ਸਕੇ ਕਿ ਇਸ ਰਕਮ ਦਾ ਸਰੋਤ ਕੀ ਹੈ।