
ਗਾਂਧੀ ਨੇ ਟਵੀਟ ਕੀਤਾ ਹੈ ਕਿ ਅੱਜ ਤੁਸੀਂ ਜਦੋਂ ਵੋਟ ਪਾਓ, ਤਾਂ ਯਾਦ ਰੱਖਿਓ ਕਿ ਤੁਸੀ ਨਿਆਂ ਲਈ ਵੋਟ ਪਾ ਰਹੇ ਹੋ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀਆਂ ਚੋਣਾਂ ਸ਼ੁਰੂ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਉਮੀਦਵਾਰਾਂ ਵਲੋਂ ਨਿਆਂ ਦੇ ਲਈ ਵੋਟ ਪਾਉਣ ਦੀ ਅਪੀਲ ਕੀਤੀ ਹੈ। ਗਾਂਧੀ ਨੇ ਟਵੀਟ ਕੀਤਾ ਹੈ ਕਿ ਅੱਜ ਤੁਸੀਂ ਜਦੋਂ ਵੋਟ ਪਾਓ , ਤਾਂ ਯਾਦ ਰੱਖਿਓ ਕਿ ਤੁਸੀ ਨਿਆਂ ਲਈ ਵੋਟ ਪਾ ਰਹੇ ਹੋ। ਸਾਡੇ ਬੇਰੋਜ਼ਗਾਰ ਨੌਜਵਾਨਾਂ ਲਈ ਨਿਆਂ, ਸਾਡੇ ਸੰਘਰਸ਼ ਕਰਨ ਵਾਲੇ ਕਿਸਾਨਾਂ ਲਈ ਨਿਆਂ, ਉਨ੍ਹਾਂ ਛੋਟੇ ਕਾਰੋਬਾਰੀਆਂ ਲਈ ਨਿਆਂ ਜਿਨ੍ਹਾਂ ਦੇ ਕੰਮ-ਕਾਜ ਨੋਟਬੰਦੀ ਨਾਲ ਤਬਾਹ ਹੋ ਗਏ ਸਨ।
ਉਨ੍ਹਾਂ ਲੋਕਾਂ ਲਈ ਨਿਆਂ ਜਿਨ੍ਹਾਂ ਨੂੰ ਉਨ੍ਹਾਂ ਦੀ ਜਾਤ ਜਾਂ ਧਰਮ ਦੇ ਕਾਰਨ ਪੀੜਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਆਪਣੇ ਚੁਣਾਵੀ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਹੈ ਕਿ ਸਰਕਾਰ ਬਨਣ ਉੱਤੇ ਉਹ Minimum income ਸਕੀਮ ਨਿਆਂ ਦੇ ਤਹਿਤ ਦੇਸ਼ ਦੇ ਪੰਜ ਕਰੋੜ ਗਰੀਬ ਪਰਿਵਾਰਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਵੇਗੀ।