
ਵਿੱਤ ਮੰਤਰੀ ਨੇ ਦਿੱਤੇ ਸੰਕੇਤ
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਅਰਥ ਵਿਵਸਥਾ ਸੁਸਤ ਚੱਲ ਰਹੀ ਹੈ। ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਬੀਤੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਹੁਣ ਇਕ ਵਾਰ ਫਿਰ ਅਰਥ ਵਿਵਸਥਾ ਨੂੰ ਬੂਸਟਰ ਡੋਜ਼ ਮਿਲਣ ਦੀ ਉਮੀਦ ਹੈ।
File Photo
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੋਵਿਡ-19 ਨਾਲ ਪ੍ਰਭਾਵਿਤ ਉਦਯੋਗ ਅਤੇ ਗਰੀਬਾਂ ਲਈ ਜਲਦ ਹੀ ਇਕ ਹੋਰ ਆਰਥਿਕ ਉਤਸ਼ਾਹਿਤ ਪੈਕੇਜ ਦਾ ਐਲਾਨ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਇਹ ਗੱਲ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਦੀ 101ਵੀਂ ਪੂਰਨ ਬੈਠਕ ਵਿਚ ਕਹੀ।
File Photo
ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਵਿਚ ਸ਼ਾਮਿਲ ਹੋਏ ਨਿਰਮਲਾ ਸੀਤਾਰਮਨ ਨੇ ਗਲੋਬਲ ਭਾਈਚਾਰੇ ਨੂੰ ਦੱਸਿਆ ਕਿ ਕੁੱਲ਼ 23 ਅਰਬ ਡਾਲਰ ਜਾਂ 1.70 ਲੱਖ ਕਰੋੜ ਰੁਪਏ ਦੇ ਰਾਹਤ ਉਪਾਅ ਕੀਤੇ ਗਏ ਹਨ। ਇਹਨਾਂ ਵਿਚ ਸਿਹਤ ਕਰਮਚਾਰੀਆਂ ਲਈ ਮੁਫਤ ਸਿਹਤ ਬੀਮਾ, ਨਕਦੀ ਟ੍ਰਾਂਸਫਰ, ਮੁਫਤ ਭੋਜਨ ਅਤੇ ਗੈਸ ਦੀ ਸਹੂਲਤ ਅਤੇ ਪ੍ਰਭਾਵਿਤ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਉਪਾਅ ਸ਼ਾਮਿਲ ਹਨ।
Photo
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖ਼ਾਸਕਰ ਛੋਟੇ ਅਤੇ ਦਰਮਿਆਨੀ ਪੱਧਰੀ ਇਕਾਈਆਂ ਦੀ ਸਹਾਇਤਾ ਲਈ ਸਰਕਾਰ ਨੇ ਆਮਦਨੀ ਟੈਕਸ, ਜੀਐਸਟੀ, ਕਸਟਮਜ਼, ਵਿੱਤੀ ਸੇਵਾਵਾਂ ਅਤੇ ਕਾਰਪੋਰੇਟ ਮਾਮਲਿਆਂ ਨਾਲ ਜੁੜੇ ਕਈ ਨਿਯਮਾਂ ਵਿਚ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਬੈਂਕ ਵੀ ਇਸ ਵਿਚ ਪੂਰਾ ਸਹਿਯੋਗ ਦੇ ਰਿਹਾ ਹੈ।
Photo
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਦਿਨਾਂ ਵਿਚ ਮਨੁੱਖੀ ਸਹਾਇਤਾ ਅਤੇ ਆਰਥਿਕ ਉਤਸ਼ਾਹ ਦੇ ਰੂਪ ਵਿਚ ਹੋਰ ਰਾਹਤ ਦੇਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ ਉਹਨਾਂ ਨੇ ਭਰੋਸਾ ਦਿਵਾਇਆ ਕਿ ਭਾਰਤ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਜਰੂਰਤਮੰਦ ਦੇਸ਼ਾਂ ਨੂੰ ਮਹੱਤਵਪੂਰਨ ਦਵਾਈਆਂ ਦੀ ਸਪਲਾਈ ਜਾਰੀ ਰੱਖੇਗਾ।
Photo
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਸ਼ਵਵਿਆਪੀ ਭਾਈਚਾਰੇ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਅਸੀਂ ਲੋੜਵੰਦ ਦੇਸ਼ਾਂ ਨੂੰ ਮਹੱਤਵਪੂਰਣ ਦਵਾਈਆਂ ਦੀ ਸਪਲਾਈ ਕਰ ਰਹੇ ਹਾਂ। ਜੇ ਅੱਗੇ ਵੀ ਮੰਗ ਹੁੰਦੀ ਹੈ ਤਾਂ ਅਸੀਂ ਜਾਰੀ ਰੱਖਾਂਗੇ। ਭਾਰਤ ਨੇ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਹਾਈਡ੍ਰੋਕਸਾਈਕਲੋਰੋਕਿਨ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ।