ਚਿੱਠੀਆਂ : ਸਾਡੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ 'ਜਾਨ ਹੈ ਤਾਂ ਜਹਾਨ ਹੈ'
Published : Apr 18, 2020, 1:52 pm IST
Updated : Apr 18, 2020, 1:52 pm IST
SHARE ARTICLE
File Photo
File Photo

ਕੋਰੋਨਾ ਵਾਇਰਸ ਤੋਂ ਖ਼ਤਰਨਾਕ ਰੂਪ ਧਾਰ ਕੋਵਿਡ-19 ਨਾਂ ਦੀ ਮਹਾਂਮਾਰੀ

ਕੋਰੋਨਾ ਵਾਇਰਸ ਤੋਂ ਖ਼ਤਰਨਾਕ ਰੂਪ ਧਾਰ ਕੋਵਿਡ-19 ਨਾਂ ਦੀ ਮਹਾਂਮਾਰੀ ਨੇ ਕਰੀਬ ਸਾਰੇ ਦੇਸ਼ਾਂ ਨੂੰ ਅਪਣੀ ਜ਼ਦ ਵਿਚ ਲੈ ਲਿਆ ਹੈ। ਪਹਿਲਾਂ ਇਹ ਬੀਮਾਰੀ ਵੇਖ ਗੰਭੀਰਤਾ ਨਾ ਵਿਖਾਈ ਕਿ ਇਹ ਕਿਹੜਾ ਅਪਣੇ ਦੇਸ਼ ਆਈ ਹੈ। ਜਦੋਂ ਭਾਰਤ ਆ ਗਈ ਤਾਂ ਤਰਕ ਦਿਤਾ ਕਿਹੜਾ ਅਪਣੇ ਸੂਬੇ ਵਿਚ ਆਈ ਹੈ ਤੇ ਜਦੋਂ ਸੂਬੇ ਵਿਚ ਕਹਿਰ ਢਾਹ ਦਿਤਾ ਤਾਂ ਬੜੀ ਬੇਸ਼ਰਮੀ ਨਾਲ ਇਹ ਆਖਣ ਤੋਂ ਵੀ ਗ਼ੁਰੇਜ਼ ਨਹੀਂ ਕੀਤਾ ਕਿ ਇਹ ਕਿਹੜਾ ਅਪਣੇ ਜ਼ਿਲ੍ਹੇ ਬਹੁੜੀ ਐ। ਜਦੋਂ ਜ਼ਿਲ੍ਹੇ ਤਾਂ ਕੀ ਪਿੰਡ ਮੁਹੱਲੇ ਤਕ ਅੱਪੜ ਗਈ ਤਾਂ ਹੱਥਾਂ ਪੈਰਾਂ ਦੀ ਪੈ ਗਈ।

ਸਰਕਾਰ ਵਲੋਂ ਕਿੰਨਾ ਸਮਝਾਇਆ ਪਰ ਕਈਆਂ ਉਤੇ ਤਾਂ ਉੱਕਾ ਹੀ ਅਸਰ ਨਾ ਹੋਇਆ। ਘੂਰੀਆਂ ਵਟਦੇ ਸਰਕਾਰਾਂ ਦੇ ਹੁਕਮਾਂ ਨੂੰ ਟਿੱਚ ਸਮਝਦੇ 14 ਅਪ੍ਰੈਲ ਦੀ ਉਡੀਕ ਕਰਦੇ ਰਹੇ। ਇਹ ਸ਼ਰਾਰਤੀ ਕਿਸਮ ਦੇ ਵਿਅਕਤੀ ਸਰਕਾਰ ਦੇ ਇਸ ਫ਼ੈਸਲੇ ਤੋਂ ਵੀ ਬਹੁਤ ਔਖੇ ਭਾਰੇ ਹੋਏ ਕਿ ਇਹ ਤਾਲਾਬੰਦੀ 30 ਅਪ੍ਰੈਲ ਤਕ ਕਿਉਂ ਵਧਾ ਦਿਤੀ। ਕੋਈ ਦੱਸੇ ਕਿ ਇਸ ਵਿਚ ਪੁੱਛਣ ਵਾਲੀ ਕਿਹੜੀ ਗੱਲ ਹੈ? ਸੱਭ ਨੂੰ ਵਿਖਾਈ ਦੇ ਰਿਹਾ ਹੈ ਕਿ ਸਥਿਤੀ ਕਿੰਨੀ ਨਾਜ਼ੁਕ ਹੈ। ਜਾਨ ਹੈ ਤਾਂ ਜਹਾਨ ਹੈ।
ਜਨਤਾ ਦਾ ਇਕ ਵੱਡਾ ਹਿੱਸਾ ਇਸ ਗੱਲ ਨੂੰ ਬਾਖ਼ੂਬੀ ਸਮਝ ਗਿਆ ਹੈ। ਕੁੱਝ ਢੀਠ ਕਿਸਮ ਦੇ ਲੋਕ ਸਮੇਂ ਦੀ ਨਜ਼ਾਕਤ ਸਮਝਣ ਦੀ ਬਜਾਏ ਹੋ-ਹੱਲਾ ਕਰਦੇ ਹੋਏ ਬੇਸਬਰੀ ਨਾਲ ਇਕ ਮਈ ਦਾ ਇੰਤਜ਼ਾਰ ਕਰਨ ਲੱਗੇ ਹਨ। ਉਨ੍ਹਾਂ ਮੂਰਖਾਂ ਨੂੰ ਇਹ ਵੀ ਉੱਕਾ ਹੀ ਇਲਮ ਨਹੀਂ ਕਿ ਉਨ੍ਹਾਂ ਦੀ ਨਦਾਨੀ ਕਾਰਨ ਹੀ ਤਾਲਾਬੰਦੀ ਦੀ ਮਿਆਦ ਅੱਗੇ ਵਧਾਈ ਗਈ ਹੈ ।-ਨੀਲ ਕਮਲ ਰਾਣਾ ਦਿੜ੍ਹਬਾ, ਸੰਪਰਕ 98151-71874
 

ਮਾੜੇ ਸਮੇਂ ਦੇ ਚੰਗੇ ਨਤੀਜੇ
ਸਮਾਂ ਬੜਾ ਬਲਵਾਨ ਹੈ, ਚੰਗਾ ਤੇ ਮਾੜਾ ਵਕਤ ਸਾਨੂੰ ਸਬਕ ਤੇ ਪ੍ਰੇਰਣਾ ਦਿੰਦਾ ਹੈ, ਭਾਵ ਚੰਗਾ ਤੇ ਮਾੜਾ ਸਮਾਂ ਸਾਡੀਆਂ ਤਰੁਟੀਆਂ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ। ਇਹ ਸਾਡੀ ਜ਼ਿੰਦਗੀ ਵਿਚ ਬਦਲਾਅ ਲਿਆਉਂਦਾ ਹੈ ਤੇ ਸਮਾਜ ਨੂੰ ਕੁੱਝ ਨਾ ਕੁੱਝ ਸਿਖਣ ਲਈ ਮਜਬੂਰ ਕਰਦਾ ਹੈ। ਅਜਿਹੇ ਹੀ ਸਮੇਂ ਅਸੀ ਕੋਵਿਡ-19 ਵਰਗੀ ਭਿਆਨਕ ਬੀਮਾਰੀ ਨਾਲ ਜੂਝ ਰਹੇ ਹਾਂ ਜਿਸ ਨੇ ਮਾੜੇ ਹਾਲਾਤ ਪੈਦਾ ਕਰ ਦਿਤੇ ਹਨ। ਇਸ ਮਾੜੇ ਸਮੇਂ ਨੇ ਤੇਜ਼ੀ ਨਾਲ ਚਲਦਾ ਜੀਵਨ ਇਕਦਮ ਰੋਕ ਦਿਤਾ ਹੈ। ਜੋ ਵਿਅਕਤੀ ਕਹਿੰਦੇ ਸਨ ਕਿ ਮੇਰੇ ਕੋਲ ਏਨਾ ਕੰਮ ਹੈ ਕਿ ਮਰਨ ਦੀ ਵਿਹਲ ਤਕ ਨਹੀਂ, ਅੱਜ ਉਨ੍ਹਾਂ ਕੋਲ ਸਮਾਂ ਹੀ ਸਮਾਂ ਹੈ। ਪਰ ਇਸ ਮਾੜੇ ਸਮੇਂ ਤੋਂ ਕੁੱਝ ਚੰਗੇ ਨਤੀਜੇ ਵੀ ਨਿਕਲ ਕੇ ਸਾਹਮਣੇ ਆਉਣਗੇ।

ਅੱਜ ਇਸ ਮਾੜੇ ਸਮੇਂ ਨੇ ਸਾਨੂੰ ਸਾਡੇ ਪ੍ਰਵਾਰ, ਮਾਤਾ-ਪਿਤਾ, ਬੱਚਿਆਂ ਨਾਲ ਇਕੱਠਿਆਂ ਜ਼ਿੰਦਗੀ ਜਿਊਣ ਦਾ ਸਬਕ ਦਿਤਾ ਹੈ। ਬੇਸ਼ਕ ਅਸੀ ਅੱਜ ਘਰਾਂ ਵਿਚ ਕੈਦ ਹੋ ਗਏ ਹਾਂ ਪਰ ਅਸੀ ਅੱਜ ਅਪਣਿਆਂ ਦੇ ਬਹੁਤ ਨੇੜੇ ਹਾਂ। ਉਨ੍ਹਾਂ ਦੇ ਸੁੱਖ-ਦੁੱਖ ਦੇ ਸਾਥੀ ਹਾਂ। ਦੂਜੇ ਪਾਸੇ ਜਨਜੀਵਨ ਠਹਿਰ ਜਾਣ ਨਾਲ ਕੁਦਰਤੀ ਵਾਤਾਵਰਣ ਵਿਚ ਵੀ ਪ੍ਰਵਰਤਨ ਆਇਆ ਹੈ।

ਸਾਰੀ ਬਨਸਪਤੀ ਅੱਜ ਸਾਫ਼-ਸੁਥਰੀ ਵਿਖਾਈ ਦੇ ਰਹੀ ਹੈ। ਅਸੀ ਸ਼ੁੱਧ ਹਵਾ ਵਿਚ ਸਾਹ ਲੈ ਰਹੇ ਹਾ। ਦਰਿਆਵਾਂ ਦਾ ਪਾਣੀ ਵੀ ਸਾਫ਼ ਹੋ ਰਿਹਾ ਹੈ। ਇਸ ਦੇ ਨਾਲ ਹੀ ਵਿਆਹ ਕਾਰਜਾਂ ਉਤੇ ਖ਼ਰਚੇ ਵੀ ਘਟੇ ਹਨ। ਅੱਜ ਅਸੀ ਵੰਡ ਕੇ ਖਾਣ ਵਿਚ ਵਿਸ਼ਵਾਸ ਰਖਦੇ ਹਾਂ, ਉਨ੍ਹਾਂ ਲੋਕਾਂ ਲਈ ਅੱਗੇ ਆ ਰਹੇ ਹਾਂ ਜੋ ਦੋ ਵਕਤ ਦੀ ਰੋਟੀ ਤੋਂ ਮੁਥਾਜ ਹਨ। ਅਸਲ ਸ਼ਬਦਾਂ ਵਿਚ ਅੱਜ ਸਾਨੂੰ ਮਾੜੇ ਸਮੇਂ ਨੇ ਰੱਬ ਚੇਤੇ ਕਰਵਾ ਦਿਤਾ ਹੈ।
-ਗੁਰਸੇਵਕ ਰੰਧਾਵਾ, ਸੰਪਰਕ :94636-80877
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement