1.5 ਕਰੋੜ ਲੋਕਾਂ ਨੂੰ ਮੁਫਤ ਐਲਪੀਜੀ ਸਿਲੰਡਰ ਖਰੀਦਣ ਲਈ ਪੈਸੇ ਦੇ ਰਹੀ ਹੈ ਸਰਕਾਰ
Published : Apr 18, 2020, 10:11 am IST
Updated : Apr 18, 2020, 10:11 am IST
SHARE ARTICLE
Photo
Photo

ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਕੇਂਦਰ ਸਰਕਾਰ ਉਜਵਲਾ ਯੋਜਨਾ ਤਹਿਤ ਮੁਫਤ ਐਲਪੀਜੀ ਸਿਲੰਡਰ ਦੀ ਸਪਲਾਈ ਕਰ ਰਹੀ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਕੇਂਦਰ ਸਰਕਾਰ ਉਜਵਲਾ ਯੋਜਨਾ ਤਹਿਤ ਮੁਫਤ ਐਲਪੀਜੀ ਸਿਲੰਡਰ ਦੀ ਸਪਲਾਈ ਕਰ ਰਹੀ ਹੈ। ਉਜਵਲਾ ਸਕੀਮ ਦੇ ਤਹਿਤ 14.2 ਕਿਲੋਗ੍ਰਾਮ ਵਾਲੇ 3 ਐਲ਼ਪੀਜੀ ਸਿਲੰਡਰ ਹੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਿਚ ਦਿੱਤੇ ਜਾਣਗੇ। 1 ਮਹੀਨੇ ਵਿਚ ਇਕ ਹੀ ਸਿਲੰਡਰ ਮੁਫਤ ਦਿੱਤਾ ਜਾਵੇਗਾ।

LPG Gas cylindersPhoto

ਜਿਨ੍ਹਾਂ ਲੋਕਾਂ ਕੋਲ 5 ਕਿਲੋ ਵਾਲੇ ਸਿਲੰਡਰ ਹਨ, ਉਹਨਾਂ ਨੂੰ 3 ਮਹੀਨਿਆਂ ਵਿਚ ਕੁੱਲ਼ 8 ਸਿਲੰਡਰ ਦਿੱਤੇ ਜਾਣਗੇ। ਯਾਨੀ ਇਕ ਮਹੀਨੇ ਵਿਚ ਵੱਧ ਤੋਂ ਵੱਧ 3 ਸਿਲੰਡਰ ਹੀ ਮੁਫਤ ਮਿਲਣਗੇ। ਇਸ ਸਕੀਮ ਦਾ ਲਾਭ ਲੈਣ ਲਈ ਸਰਕਾਰ ਨੇ ਗਾਹਕਾਂ ਦੇ ਖਾਤਿਆਂ ਵਿਚ ਰਾਸ਼ੀ ਭੇਜ ਦਿੱਤੀ ਹੈ। ਇਸ ਦੀ ਇਕ ਕਿਸ਼ਤ ਸਭ ਦੇ ਖਾਤੇ ਵਿਚ ਪਹੁੰਚ ਗਈ ਹੈ।

LPG CylindersPhoto

ਐਲਪੀਜੀ ਸਬਸਿਡੀ ਲਈ ਇੰਝ ਕਰੋ ਆਨਲਾਈਨ ਕਰੋਂ ਚੈੱਕ

ਅਪਣੀ ਗੈਸ ਸਬਸਿਡੀ ਨੂੰ ਚੈੱਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ www.mylpg.in ਵੈੱਬਸਾਈਟ ‘ਤੇ ਜਾਣਾ ਹੋਵੇਗਾ। ਜਿਵੇਂ ਹੀ ਇਸ ਵੈੱਬਸਾਈਟ ‘ਤੇ ਦੇਖੋਗੇ, ਤੁਹਾਨੂੰ ਤਿੰਨ ਗੈਸ ਕੰਪਨੀਆਂ ਦੇ ਨਾਂਅ ਦਿਖਾਈ ਦੇਣਗੇ। ਤੁਸੀਂ ਉਸ ਕੰਪਨੀ ‘ਤੇ ਕਲਿੱਕ ਕਰਨਾ ਹੈ, ਜਿਸ ਦਾ ਤੁਹਾਡੇ ਕੋਲ ਕਨੈਕਸ਼ਨ ਹੈ। ਜਿਵੇਂ ਹੀ ਤੁਸੀਂ ਕਲਿੱਕ ਕਰੋਗੇ, ਇਕ ਨਵਾਂ ਪੇਜ ਖੁੱਲੇਗਾ, ਜਿਸ ਵਿਚ ਤੁਹਾਨੂੰ ਆਨਲਾਈਨ ਫੀਡਬੈਕ ਦਾ ਵਿਕਲਪ ਦਿਖੇਗਾ।

LPG cylinders rupees risePhoto

ਰਜਿਸਟਰਡ ਮੋਬਾਇਲ ਨੰਬਰ ਅਤੇ ਆਈਡੀ ਅਪਣੇ ਕੋਲ ਰੱਖੋ

ਫੀਡਬੈਕ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੋਂ ਰਜਿਸਟਰਡ ਮੋਬਾਇਲ ਨੰਬਰ ਅਤੇ ਐਲਪੀਜੀ ਆਈਡੀ ਮੰਗੀ ਜਾਵੇਗੀ। ਇਸ ਜਾਣਕਾਰੀ ਨੂੰ ਭਰਦੇ ਹੀ ਤੁਹਾਡੇ ਸਾਹਮਣੇ ਤੁਹਾਡੀ ਗੈਸ ਸਬਸਿਡੀ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਜਾਵੇਗੀ। ਇਸ ਨਾਲ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਹਾਨੂੰ ਕਿੰਨੀ ਸਬਸਿਡੀ ਮਿਲ ਰਹੀ ਹੈ ਤੇ ਉਹ ਕਿਸ ਬੈਂਕ ਖਾਤੇ ਵਿਚ ਜਮਾਂ ਹੋ ਰਹੀ ਹੈ।

LPG CylinderPhoto

ਇੰਝ ਦਰਜ ਕਰੋ ਸ਼ਿਕਾਇਤ

ਜੇਕਰ ਤੁਹਾਡੇ ਖਾਤੇ ਵਿਚ ਗੈਸ ਸਬਸਿਡੀ ਕ੍ਰੇਡਿਟ ਨਹੀਂ ਹੁੰਦੀ ਹੈ ਤਾਂ ਤੁਹਾਨੂੰ ਆਨਲਾਈਨ ਹੀ ਇਸ ਦੀ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ। ਤੁਹਾਡੇ ਵੱਲੋਂ ਕੀਤੀ ਗਈ ਸ਼ਿਕਾਇਤ ‘ਤੇ ਕੀ ਕਾਰਵਾਈ ਹੋਈ ਹੈ, ਇਹ ਵੀ ਤੁਸੀਂ ਆਨਲਾਈਨ ਦੇਖ ਸਕਦੇ ਹੋ। ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ ‘ਤੇ ਕਾਲ ਕਰਕੇ ਵੀ ਸ਼ਿਕਇਤ ਦਰਜ ਕਰਵਾਈ ਜਾ ਸਕਦੀ ਹੈ, ਇਹ ਨੰਬਰ ਹੈ 18002333555 ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement