
ਜਾਣੋ, ਕੀ ਹੈ ਪੂਰਾ ਮਾਮਲਾ
ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅਪਰਾਧਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਪੂਰਬੀ ਦਿੱਲੀ ਦੇ ਈਸਟ ਵਿਨੋਦ ਨਗਰ ਇਲਾਕੇ ਵਿਚ ਅਜਿਹੀ ਹੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਇਕ ਔਰਤ ਜੋ ਕਿ ਗੁਰੂਗ੍ਰਾਮ ਦੀ ਇਕ ਕੰਪਨੀ ਵਿਚ ਨੌਕਰੀ ਕਰਦੀ ਸੀ ਉਸ ਦੀ ਗਲਾ ਦਬਾ ਦਿੱਤਾ। ਉਸ ਦੇ ਬੈਹੋਸ਼ ਹੋਣ ਤੋਂ ਬਾਅਦ ਉਹਨਾਂ ਨੇ ਉਸ ਦਾ ਸਾਰਾ ਸਮਾਨ ਲੁੱਟ ਲਿਆ ਗਿਆ ਅਤੇ ਬਦਮਾਸ਼ ਉੱਥੋਂ ਫਰਾਰ ਹੋ ਗਏ।
police
ਇਹ ਔਰਤ ਇਕ ਕੈਬ ਤੋਂ ਈਸਟ ਵਿਨੋਦ ਦੇ ਗੁਰਦੁਆਰੇ ਕੋਲ ਉਤਰੀ ਸੀ। ਉਸ ਤੋਂ ਬਾਅਦ ਉਹ ਅਪਣੇ ਘਰ ਵਲ ਜਾ ਰਹੀ ਸੀ। ਉਸੇ ਸਮੇਂ 2 ਨੌਜਵਾਨਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਗਲੀ ਵਿਚ ਪਹੁੰਚਦੇ ਹੀ ਉਸ ਨੂੰ ਫੜ ਕੇ ਉਸ ਦਾ ਗਲਾ ਦਬਾ ਦਿੱਤਾ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸ ਵਕਤ ਵੀ ਉਹਨਾਂ ਨੇ ਔਰਤ ਦਾ ਗਲਾ ਦਬਾ ਕੇ ਰੱਖਿਆ। ਇਸ ਘਟਨਾ ਸਮੇਂ ਦੋ ਬੱਚੇ ਟਿਊਸ਼ਨ ਪੜ੍ਹਨ ਜਾ ਰਹੇ ਸਨ। ਦੋਵਾਂ ਨੇ ਇਹ ਘਟਨਾ ਦੇਖੀ ਸੀ।
ਬਦਮਾਸ਼ਾ ਨੇ ਉਸ ਔਰਤ ਦਾ ਪਰਸ, ਆਈਫੋਨ, ਅਤੇ ਹੋਰ ਸਮਾਨ ਚੋਰੀ ਕਰ ਲਿਆ ਅਤੇ ਉੱਥੋਂ ਭੱਜ ਨਿਕਲੇ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਕੈਮਰੇ ਵਿਚ ਕੈਦ ਫੋਟੋਆਂ ਤੋਂ ਨੌਜਵਾਨ ਬਦਮਾਸ਼ਾ ਦੀ ਭਾਲ ਕੀਤੀ ਜਾ ਰਹੀ ਹੈ।