
ਦਿੱਲੀ ਵਿਚ ਬਦਮਾਸ਼ਾਂ ਨੇ ਕੇਂਦਰੀ ਮੰਤਰੀ ਜੇਪੀ ਨੱਡਾ ਦੇ OSD ( Officer on Special Duty ) ਦੀ ਕਾਰ ਲੁੱਟ ਲਈ...
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਬਦਮਾਸ਼ਾਂ ਦੇ ਬੁਲੰਦ ਹੌਸਲੇ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਏ ਦਿਨ ਇਥੇ ਕਾਰ ਚੋਰੀ ਜਾਂ ਲੁੱਟ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ੀ ਘਟਨਾ ਮੰਗਲਵਾਰ ਦੀ ਰਾਤ ਨੂੰ ਲੱਗ-ਭੱਗ 10 ਵਜੇ ਦਿੱਲੀ ਵਿਚ ਬਦਮਾਸ਼ਾਂ ਨੇ ਕੇਂਦਰੀ ਮੰਤਰੀ ਜੇਪੀ ਨੱਡਾ ਦੇ OSD ( Officer on Special Duty ) ਦੀ ਕਾਰ ਲੁੱਟ ਲਈ।
Delhi Police
ਹਾਲਾਂਕਿ ਬਾਅਦ ਵਿਚ ਬਦਮਾਸ਼ਾਂ ਨੂੰ ਸ਼ਾਇਦ ਇਸ ਗੱਲ ਦੀ ਭਿਨਕ ਲੱਗ ਗਈ ਅਤੇ ਫੜੇ ਜਾਣ ਦੇ ਡਰ ਨਾਲ ਉਹ ਕਾਰ ਨੂੰ ਨੋਏਡਾ ਵਿਚ ਛੱਡ ਕੇ ਫਰਾਰ ਹੋ ਗਏ। ਰਿਪੋਰਟਸ ਦੇ ਮੁਤਾਬਕ ਕੇਂਦਰੀ ਮੰਤਰੀ ਜੇਪੀ ਨੱਡਾ ਦੇ OSD ਮੰਗਲਵਾਰ ਰਾਤ ਅਪਣੀ ਸਵਿਫਟ ਡਿਜਾਇਰ ਕਾਰ ਨਾਲ ਦਿੱਲੀ ਸਥਿਤ ਨਿਜਾਮੁੱਦੀਨ ਕੋਤਵਾਲੀ ਖੇਤਰ ਤੋਂ ਲੰਘ ਰਹੇ ਸਨ।
Delhi Police
ਇਸ ਦੌਰਾਨ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਬਾਰਾਪੁਲਾ ਦੇ ਕੋਲ ਰੋਕਿਆ ਅਤੇ ਕਾਰ ਲੂਟ ਕੇ ਨੋਏਡਾ ਦੇ ਪਾਸੇ ਭੱਜ ਗਏ। ਇਸ ਵਾਰਦਾਤ ਤੋਂ ਬਾਅਦ ਮੰਤਰੀ ਨੇ ਦਿੱਲੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿਤੀ। ਲੁੱਟ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਨੇ ਨੋਏਡਾ ਪੁਲਿਸ ਨੂੰ ਅਲਰਟ ਕਰ ਦਿਤਾ। ਨੋਇਡਾ ਪੁਲਿਸ ਨੇ ਇਸ ਤੋਂ ਬਾਅਦ ਸਖਤ ਘੇਰਾਬੰਦੀ ਕਰ ਦਿਤੀ ਅਤੇ ਫੜੇ ਜਾਣ ਦੇ ਡਰ ਨਾਲ ਬਦਮਾਸ਼ ਸੈਕਟਰ - 2 ਵਿਚ ਕਾਰ ਛੱਡਕੇ ਭੱਜ ਗਏ। ਪੁਲਿਸ ਨੇ ਘੇਰਾਬੰਦੀ ਕਰਕੇ ਵਾਰਦਾਤ ਦੇ 15 - 20 ਮਿੰਟ ਦੇ ਅੰਦਰ ਹੀ ਕਾਰ ਬਰਾਮਦ ਕਰ ਲਈ।