
ਕੋਰੋਨਾ ਦਾ ਭਵਿੱਖ 'ਤੇ ਅਸਰ
ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਂਮਾਰੀ ਅਰਥਚਾਰੇ ਲਈ ਘਾਤਕ ਸਾਬਤ ਹੋਈ ਹੈ। ਇਕ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਭਾਰਤ 'ਚ 13.5 ਕਰੋੜ ਲੋਕਾਂ ਦਾ ਰੁਜ਼ਗਾਰ ਖ਼ਤਮ ਹੋ ਸਕਦਾ ਹੈ ਅਤੇ 12 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਜਾ ਸਕਦੇ ਹਨ।
Corona Virus
ਲੋਕਾਂ ਦੀ ਆਮਦਨੀ, ਖ਼ਰਚੇ ਅਤੇ ਬੱਚਤ 'ਤੇ ਇਸ ਦਾ ਮਾੜਾ ਪ੍ਰਭਾਵ ਪਵੇਗਾ। ਇੰਟਰਨੈਸ਼ਨਲ ਮੈਨੇਜਮੈਂਟ ਕੰਸਲਟਿੰਗ ਫ਼ਰਮ ਅਰਥਰ ਡੀ ਲਿਟਲ ਦੀ ਇਕ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦਾ ਸੱਭ ਤੋਂ ਜ਼ਿਆਦਾ ਅਸਰ ਭਾਰਤ ਦੇ ਕਮਜ਼ੋਰ ਵਰਗ 'ਤੇ ਪਵੇਗਾ।
corona virus
ਰੁਜ਼ਗਾਰ ਖ਼ਤਮ ਹੋਵੇਗਾ, ਗ਼ਰੀਬੀ ਵਧੇਗੀ ਅਤੇ ਪ੍ਰਤੀ ਵਿਅਕਤੀ ਆਮਦਨੀ ਘੱਟ ਜਾਵੇਗੀ। ਇਸ ਨਾਲ ਜੀਡੀਪੀ 'ਚ ਤੇਜ਼ੀ ਨਾਲ ਗਿਰਾਵਟ ਆਵੇਗੀ। ਰਿਪੋਰਟ 'ਚ ਕਿਹਾ ਗਿਆ ਹੈ, ''ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਸਾਡਾ ਅਨੁਮਾਨ ਹੈ ਕਿ ਭਾਰਤ ਵਿਚ ਇਸ ਕਾਰਨ ਵਿੱਤੀ ਸਾਲ 2020-21 'ਚ ਜੀਡੀਪੀ 'ਚ 10.8 ਫ਼ੀ ਸਦੀ ਦੀ ਗਿਰਾਵਟ ਹੋਵੇਗੀ ਅਤੇ 2021-22 'ਚ ਜੀਡੀਪੀ ਵਿਕਾਸ ਦਰ 0.8 ਫ਼ੀ ਸਦੀ ਰਹੇਗੀ।''
Corona Virus
ਜ਼ਿਕਰਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 90 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ ਦੇਸ਼ 'ਚ ਹੁਣ ਤਕ 2,800 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਵਿਚ ਬੇਰੁਜ਼ਗਾਰੀ ਦੀ ਦਰ 7.6 ਫ਼ੀ ਸਦੀ ਤੋਂ ਵੱਧ ਕੇ 35 ਫ਼ੀ ਸਦੀ ਤਕ ਜਾ ਸਕਦੀ ਹੈ।
Corona Virus
ਇਸ ਨਾਲ 13.5 ਕਰੋੜ ਲੋਕਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ ਅਤੇ ਦੇਸ਼ 'ਚ ਕੁੱਲ 17.4 ਕਰੋੜ ਲੋਕ ਬੇਰੁਜ਼ਗਾਰ ਹੋ ਜਾਣਗੇ। ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਦੀ ਮੁਹਿੰਮ ਨੂੰ ਇਕ ਝਟਕਾ ਲੱਗੇਗਾ ਅਤੇ ਲਗਭਗ 12 ਕਰੋੜ ਲੋਕ ਗ਼ਰੀਬ ਹੋ ਜਾਣਗੇ, ਜਦਕਿ 4 ਕਰੋੜ ਬਹੁਤ ਗ਼ਰੀਬ ਹੋ ਜਾਣਗੇ। ਭਾਰਤ ਨੂੰ 1 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।