
ਚਾਰ ਦਿਨਾਂ 'ਚ ਠੀਕ ਹੋ ਕੇ ਘਰ ਜਾ ਰਹੇ ਨੇ ਮਰੀਜ਼
ਢਾਕਾ- ਬੰਗਲਾਦੇਸ਼ ਵਿਚ ਡਾਕਟਰਾਂ ਦੀ ਇਕ ਟੀਮ ਨੇ ਦਾਅਵਾ ਕੀਤਾ ਹੈ ਕਿ ਵਿਆਪਕ ਤੌਰ 'ਤੇ ਵਰਤੀਆਂ ਜਾਂਦੀਆਂ ਦੋ ਦਵਾਈਆਂ ਦੇ ਮਿਸ਼ਰਣ 'ਤੇ ਉਨ੍ਹਾਂ ਦੀ ਖੋਜ ਨੇ ਕੋਰੋਨਾ ਵਾਇਰਸ ਦੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਵਿਚ “ਹੈਰਾਨੀਜਨਕ ਨਤੀਜੇ”ਸਾਹਮਣੇ ਆ ਗਏ ਹਨ। ਕੋਰੋਨਾ ਵਾਇਰਸ ਨੇ ਹੁਣ ਤਕ ਵਿਸ਼ਵ 'ਚ 3,12,000 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ। ਬੰਗਲਾਦੇਸ਼ ਦੀ ਇਸ ਖੋਜ ਟੀਮ 'ਚ ਦੇਸ਼ ਦੇ ਉੱਘੇ ਡਾਕਟਰ ਸ਼ਾਮਲ ਸਨ।
Corona Virus
ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪੂਰੀ ਦੁਨੀਆਂ ਕੋਵਿਡ -19 ਦੇ ਤੋੜ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਤਕ ਵਿਸ਼ਵ ਦੇ ਡਾਕਟਰੀ ਮਾਹਰ ਇਸ ਵਿਚ ਅਸਫ਼ਲ ਹੋਣ ਕਾਰਨ ਨਿਰਾਸ਼ ਹਨ। ਬੰਗਲਾਦੇਸ਼ ਮੈਡੀਕਲ ਕਾਲਜ ਹਸਪਤਾਲ (ਬੀਐਮਸੀਐਚ) ਦੇ ਮੈਡੀਸਨ ਵਿਭਾਗ ਦੇ ਮੁਖੀ ਡਾ ਮੁਹੰਮਦ ਤਾਰਿਕ ਆਲਮ ਨੇ ਕਿਹਾ, “''ਸਾਨੂੰ ਵਧੀਆ ਨਤੀਜੇ ਮਿਲੇ ਹਨ। ਕੋਵਿਡ -19 ਦੇ 60 ਮਰੀਜ਼ਾਂ ਨੂੰ ਦੋ ਦਵਾਈਆਂ ਦਾ ਮਿਸ਼ਰਣ ਦਿਤਾ ਗਿਆ ਅਤੇ ਉਹ ਸਾਰੇ ਠੀਕ ਹੋ ਗਏ।''
corona virus
”ਆਲਮ ਬੰਗਲਾਦੇਸ਼ ਦਾ ਮਸ਼ਹੂਰ ਡਾਕਟਰ ਹੈ। ਉਸਨੇ ਕਿਹਾ ਕਿ ਕੋਵਿਡ-19 ਮਰੀਜ਼ਾਂ ਨੂੰ ਆਮ ਤੌਰ 'ਤੇ ਵਰਤੇ ਜਾਣ ਵਾਲੇ ਪ੍ਰੋਟੋਜੋਆਨ ਦੀ ਦਵਾਈ 'ਇਵਰਮੇਕਟਿਨ' ਦੀ ਇਕ ਖੁਰਾਕ ਐਂਟੀਬਾਇਓਟਿਕ ਦਵਾਈ 'ਡੌਕਸਾਈਸਾਈਕਲਿਨ' ਦੇ ਨਾਲ ਦੇਣ ਦੇ ਲਗਭਗ ਚਮਤਕਾਰੀ ਨਤੀਜੇ ਸਾਹਮਣੇ ਆਏ ਹਨ। ਆਲਮ ਨੇ ਕਿਹਾ, “ਮੇਰੀ ਟੀਮ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਲੋਕਾਂ ਨੂੰ ਸਿਰਫ਼ ਦੋ ਦਵਾਈਆਂ ਦਿਤੀਆਂ ਜਿਨ੍ਹਾਂ ਨੂੰ ਸ਼ੁਰੂ 'ਚ ਸਾਹ ਅਤੇ ਹੋਰ ਸਬੰਧਤ ਸਮੱਸਿਆਵਾਂ ਸਨ ਅਤੇ ਜੋ ਬਾਅਦ ਵਿਚ ਇਸ ਲਾਗ ਦੀ ਪੁਸ਼ਟੀ ਹੋਈ।''
Corona virus
ਉਸਨੇ ਦਾਅਵਾ ਕੀਤਾ ਕਿ ਉਸਦੀ ਟੀਮ ਦੁਆਰਾ ਵਿਕਸਿਤ ਕੀਤੀ ਗਈ ਦਵਾਈ ਦਾ ਪ੍ਰਭਾਵ ਇੰਨਾ ਸੀ ਕਿ ਮਰੀਜ਼ ਚਾਰ ਦਿਨਾਂ ਦੇ ਅੰਦਰ-ਅੰਦਰ ਠੀਕ ਹੋ ਗਏ ਅਤੇ ਦਵਾਈ ਦਾ ਉਨ੍ਹਾਂ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਹੋਇਆ। ਆਲਮ ਨੇ ਕਿਹਾ, “ਅਸੀਂ ਉਨ੍ਹਾਂ (ਮਰੀਜ਼ਾਂ) ਨੂੰ ਪਹਿਲਾਂ ਕੋਵਿਡ -19 ਦਾ ਟੈਸਟ ਕਰਵਾਉਣ ਲਈ ਕਿਹਾ ਅਤੇ ਪ੍ਰਭਾਵਤ ਹੋਣ 'ਤੇ ਅਸੀਂ ਉਨ੍ਹਾਂ ਨੂੰ ਦਵਾਈਆਂ ਦਿਤੀਆਂ... ਉਹ ਚਾਰ ਦਿਨਾਂ ਦੇ ਅੰਦਰ-ਅੰਦਰ ਠੀਕ ਹੋ ਰਹੇ ਹਨ।''
corona virus
ਉਸ ਨੇ ਕਿਹਾ, “ਖੋਜ ਅਧੀਨ ਸਾਰੇ ਮਾਮਲਿਆਂ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਦੁਬਾਰਾ ਜਾਂਚ ਤੋਂ ਬਾਅਦ ਵੀ ਕੋਰੋਨਾ ਮੁਕਤ ਹੋਣ ਦੀ ਪੁਸ਼ਟੀ ਹੋਈ। ਇਸਦਾ ਕੋਈ ਮਾੜਾ ਅਸਰ ਨਹੀਂ ਹੋਇਆ। ਆਲਮ ਨੇ ਕਿਹਾ, “ਅਸੀਂ ਦਵਾਈਆਂ ਦੇ ਮਿਸ਼ਰਣ ਦੇ ਪ੍ਰਭਾਵ ਬਾਰੇ 100 ਫ਼ੀ ਸਦੀ ਆਸ਼ਾਵਾਦੀ ਹਾਂ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਬੰਧਤ ਸਰਕਾਰੀ ਰੈਗੂਲੇਟਰਾਂ ਕੋਲ ਪਹੁੰਚ ਕੀਤੀ ਹੈ ਅਤੇ ਹੁਣ ਕੋਵਿਡ -19 ਦੇ ਇਲਾਜ ਲਈ ਦਵਾਈ ਨੂੰ ਮਾਨਤਾ ਦੇਣ ਲਈ ਅੰਤਰਰਾਸ਼ਟਰੀ ਪ੍ਰਕਿਰਿਆਵਾਂ ਨਾਲ ਸਬੰਧਤ ਕੰਮ ਕਰ ਰਹੇ ਹਨ।
Corona Virus
ਆਲਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਕ ਅੰਤਰਰਾਸ਼ਟਰੀ ਪੱਤਰੀਕਾ ਲਈ ਦਵਾਈ ਦੇ ਵਿਕਾਸ ਬਾਰੇ ਇਕ ਚਿੱਠੀ ਤਿਆਰ ਕਰ ਰਹੀ ਹੈ ਜੋ ਵਿਗਿਆਨਕ ਸਮੀਖਿਆ ਅਤੇ ਮਾਨਤਾ ਲਈ ਜ਼ਰੂਰੀ ਹੈ। ਆਲਮ ਦੇ ਸਹਿਯੋਗੀ ਡਾ: ਰਬੀਉਲ ਮੁਰਸ਼ਿਦ ਨੇ ਕਿਹਾ ਕਿ ਕੋਵਿਡ -19 ਹਸਪਤਾਲ ਦੇ ਬਾਵਜੂਦ ਵੱਡੀ ਗਿਣਤੀ ਵਿਚ ਮਰੀਜ਼ ਸਿੱਧੇ ਅਤੇ ਅਸਿੱਧੇ ਤੌਰ 'ਤੇ ਬੀਐਮਸੀਐਚ ਆ ਰਹੇ ਹਨ। ਉਸਨੇ ਕਿਹਾ, “ਪਰ ਉਹ ਸਾਰੇ ਚਾਰ ਦਿਨਾਂ ਵਿਚ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਦੇ ਲੱਛਣ ਤਿੰਨ ਦਿਨਾਂ ਵਿਚ 50 ਫ਼ੀ ਸਦੀ ਘਟ ਰਹੇ ਹਨ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।