ਲੋਕਾਂ ਨੂੰ ਕਿਵੇਂ ਮਿਲੇਗਾ ਰਾਹਤ Package ਦਾ ਫਾਇਦਾ, ਰਾਜਨਾਥ ਸਿੰਘ ਦੇ ਘਰ ਹੋਵੇਗੀ GoM ਦੀ ਬੈਠਕ
Published : May 18, 2020, 11:26 am IST
Updated : May 18, 2020, 11:29 am IST
SHARE ARTICLE
Photo
Photo

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 5 ਪੜਾਵਾਂ ਇਸ ਰਾਹਤ ਪੈਕੇਜ ਦਾ ਵੇਰਵਾ ਦਿੱਤਾ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੋਰੋਨਾ ਨਾਲ ਜੰਗ ਦੌਰਾਨ ਦੇਸ਼ ਵਾਸੀਆਂ ਦਾ ਹੌਂਸਲਾ ਵਧਾ ਕੇ ਰੱਖਣ ਅਤੇ ਲਗਭਗ ਹਰ ਖੇਤਰ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 5 ਪੜਾਵਾਂ ਵਿਚ ਇਸ ਰਾਹਤ ਪੈਕੇਜ ਦਾ ਵੇਰਵਾ ਦਿੱਤਾ।

PhotoPhoto


ਹੁਣ ਇਸ ਪੈਕੇਜ ਨੂੰ ਲੋਕਾਂ ਤੱਕ ਪਹੁੰਚਾਉਣਾ ਸਰਕਾਰ ਲਈ ਇਕ ਵੱਡੀ ਚੁਣੌਤੀ ਹੈ। ਇਸ ਚੁਣੌਤੀ ਨੂੰ ਦੇਖਦੇ ਹੋਏ ਅੱਜ ਸਰਕਾਰ ਦੇ ਵੱਡੇ ਮੰਤਰੀਆਂ ਦੀ ਬੈਠਕ ਹੋ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਘਰ GoM ਦੀ ਸਮੀਖਿਆ ਬੈਠਕ ਹੋਵੇਗੀ। ਇਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸਮੇਤ ਕਈ ਮੰਤਰੀ ਸ਼ਾਮਲ ਹੋਣਗੇ।

PhotoPhoto

ਕੁਝ ਸਬੰਧਤ ਮੰਤਰੀ ਵੀਡੀਓ ਕਾਨਫਰੰਸਿੰਗ ਜ਼ਰੀਏ ਵੀ ਇਸ ਬੈਠਕ ਵਿਚ ਹਿੱਸਾ ਲੈਣਗੇ। ਇਸ ਬੈਠਕ ਵਿਚ ਰਾਹਤ ਪੈਕੇਜ ਦੀ ਸਮੀਖਿਆ ਹੋਵੇਗੀ। ਇਸ ਪੈਕੇਜ ਨੂੰ ਤੇਜ਼ ਰਫ਼ਤਾਰ ਨਾਲ ਕਿਵੇਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਸ ਦੇ ਨਾਲ ਹੀ 20 ਲੱਖ ਕਰੋੜ ਦੇ ਇਸ ਰਾਹਤ ਪੈਕੇਜ ਨੂੰ ਮੰਤਰਾਲਿਆਂ ਅਤੇ ਸੂਬਾ ਸਰਕਾਰਾਂ ਵੱਲੋਂ ਚੰਗੀ ਤਰ੍ਹਾਂ ਪਹੁੰਚਾਇਆ ਜਾਵੇ, ਇਸ ਨੂੰ ਚੈੱਕ ਕਰਨ ਲਈ ਵੀ ਵਿਵਸਥਾ ਬਣੇਗੀ।

rajnath singhrajnath singh

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਰਾਸ਼ਟਰ ਦੇ ਨਾਮ ਸੰਬਧੋਨ ਵਿਚ ਇਸ ਤਰ੍ਹਾਂ ਦੇ ਪੈਕੇਜ ਦੀ ਗੱਲ ਕਹੀ ਸੀ ਤਾਂ ਉਸ ਤੋਂ ਬਾਅਦ ਵਿੱਤ ਮੰਤਰੀ ਨੇ ਦੇਸ਼ ਦੇ ਸਾਹਮਣੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਸੀ। ਹੁਣ ਮੋਦੀ ਸਰਕਾਰ ਇਸ ਪੈਕੇਜ ਨਾਲ ਲੋਕਾਂ ਨੂੰ ਜਲਦ ਤੋਂ ਜਲਦ ਲਾਭ ਪਹੁੰਚਾਉਣ ਵਿਚ ਜੁਟ ਗਈ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement