
ਇਹ ਵਿਅਕਤੀਆਂ ਅਤੇ ਸਮਾਜ ਦੀ ਸੁਰੱਖਿਆ...
ਨਵੀਂ ਦਿੱਲੀ. ਲਾਕਡਾਉਨ (Lockdown 4.0) ਦਾ ਚੌਥਾ ਪੜਾਅ 18 ਮਈ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ ਦੋ ਹਫ਼ਤਿਆਂ ਬਾਅਦ 31 ਮਈ ਨੂੰ ਖ਼ਤਮ ਹੋਵੇਗਾ। ਲਾਕਡਾਉਨ-4 ਵਿਚ ਕਈ ਪ੍ਰਕਾਰ ਦੀ ਢਿੱਲ ਦਿੱਤੀ ਗਈ ਹੈ। ਜਿਸ ਵਿਚ ਗ੍ਰਹਿ ਮੰਤਰਾਲੇ (Home Ministry) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਰੋਗਿਆ ਸੇਤੁ ਐਪ (Aarogya Setu App) ਨੂੰ ਡਾਊਨਲੋਡ ਕਰਨਾ ਜ਼ਰੂਰੀ ਨਹੀਂ ਹੈ।
Aarogya Setu APP
ਇਹ ਇੱਕ ਵਿਕਲਪ ਹੈ ਜੋ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਐਪ ਨਾਲ ਜੁੜੇ ਨਿਯਮਾਂ ਵਿਚ ਕਾਫ਼ੀ ਢਿੱਲ ਦਿੱਤੀ ਗਈ ਹੈ। ਅਰੋਗਿਆ ਸੇਤੂ ਐਪ ਕੋਰੋਨਾ ਵਾਇਰਸ 'ਤੇ ਨਜ਼ਰ ਰੱਖਣ ਲਈ ਤਿਆਰ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਸ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਅਰੋਗਿਆ ਸੇਤੂ ਐਪ ਦੇ ਲਾਭਾਂ ਉੱਤੇ ਵਿਸ਼ੇਸ਼ ਤੌਰ ‘ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਐਪ ਕੋਰੋਨਾ ਵਾਇਰਸ ਖਤਰੇ ਦਾ ਛੇਤੀ ਪਤਾ ਲਗਾਉਣ ਵਿਚ ਮਦਦ ਕਰਦੀ ਹੈ।
Aarogya setu app
ਇਹ ਵਿਅਕਤੀਆਂ ਅਤੇ ਸਮਾਜ ਦੀ ਸੁਰੱਖਿਆ ਕਵਚ ਦੀ ਤਰ੍ਹਾਂ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਪਨੀਆਂ ਨੂੰ ਇਥੇ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਦੇ ਮੋਬਾਈਲ ਵਿਚ ਅਰੋਗਿਆ ਸੇਤੁ ਐਪ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਕਿ 1 ਮਈ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਨੂੰ ਆਪਣੇ ਮੋਬਾਈਲ ਉੱਤੇ ਡਾਊਨਲੋਡ ਕਰਨਾ ਲਾਜ਼ਮੀ ਸੀ।
Aarogya Setu App
ਕੱਲ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਨੂੰ ਵੀ ਐਪ ਡਾਊਨਲੋਡ ਕਰਨ ਦਾ ਸੁਝਾਅ ਦੇ ਸਕਦਾ ਹੈ। ਇਸ ਦੇ ਨਾਲ ਕੋਈ ਵਿਅਕਤੀ ਆਪਣੀ ਸਿਹਤ ਦੀ ਨਿਗਰਾਨੀ ਕਰ ਸਕਦਾ ਹੈ। ਅਰੋਗਿਆ ਸੇਤੂ ਇਕ ਟਰੈਕਿੰਗ ਐਪ ਹੈ। ਇਸ ਐਪ ਵਿਚ ਜੀਪੀਐਸ ਸਿਸਟਮ ਅਤੇ ਬਲੂਟੁੱਥ ਰਾਹੀਂ ਕੋਰੋਨਾ ਵਾਇਰਸ ਦੀ ਲਾਗ ਨਾਲ ਜੁੜੇ ਮਾਮਲਿਆਂ ਦਾ ਪਤਾ ਲਗਾਉਣ ਦੀ ਸਹੂਲਤ ਹੈ।
Corona Virus
ਅਰੋਗਿਆ ਸੇਤੂ ਐਪ ਐਂਡਰਾਇਡ ਅਤੇ ਆਈਫੋਨ ਦੋਵਾਂ ਲਈ ਡਿਜ਼ਾਇਨ ਕੀਤੀ ਗਈ ਹੈ। ਐਪ ਉਪਭੋਗਤਾ ਦੇ ਫੋਨ ਦੇ ਬਲੂਟੁੱਥ, ਲੋਕੇਸ਼ਨ ਅਤੇ ਮੋਬਾਈਲ ਨੰਬਰ ਦੀ ਵਰਤੋਂ ਕਰ ਕੇ ਇਹ ਪਤਾ ਲਗਾਉਂਦੀ ਹੈ ਕਿ ਕੀ ਇਹ ਕਿਸੇ ਵੀ COVID-19 ਸਕਾਰਾਤਮਕ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਜਾਂ ਨਹੀਂ।
Aarogya Setu App
ਇਸ ਐਪ ਵਿੱਚ ਹੈਲਪ ਸੈਂਟਰ ਅਤੇ ਕੋਰੋਨਾ ਦਾ ਸਵੈ ਮੁਲਾਂਕਣ ਟੈਸਟ ਵਰਗੇ ਵਿਕਲਪ ਉਪਲਬਧ ਹਨ। ਐਪ ਵਿੱਚ ਇੱਕ ਚੈਟਬੋਟ ਸ਼ਾਮਲ ਹੈ ਜੋ ਕੋਰੋਨੋ ਵਾਇਰਸ ਬਾਰੇ ਤੁਹਾਡੇ ਮੁੱਢਲੇ ਪ੍ਰਸ਼ਨਾਂ ਦੇ ਉੱਤਰ ਦਿੰਦੀ ਹੈ ਅਤੇ ਇਹ ਨਿਰਧਾਰਤ ਕਰਦੀ ਹੈ ਕਿ ਕੀ ਤੁਹਾਡੇ ਵਿਚ ਕੋਰੋਨਾ ਦੇ ਲੱਛਣ ਹਨ ਜਾਂ ਨਹੀਂ। ਇਹ ਭਾਰਤ ਦੇ ਹਰੇਕ ਰਾਜ ਦੀ ਹੈਲਪਲਾਈਨ ਨੰਬਰ ਵੀ ਦਿੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।