Lockdown 4.0 : ਕ੍ਰਿਕਟ ਸਟੇਡੀਅਮ ਖੋਲ੍ਹਣ ਦੀ ਮਿਲੀ ਆਗਿਆ, IPL ਦਾ ਆਜੋਜ਼ਿਤ ਹੋ ਸਕੇਗਾ !
Published : May 18, 2020, 5:29 pm IST
Updated : May 18, 2020, 5:29 pm IST
SHARE ARTICLE
Photo
Photo

ਕੇਂਦਰ ਸਰਕਾਰ ਵੱਲੋਂ 31 ਮਈ ਤੱਕ ਲੌਕਡਾਊਨ 4.0 ਦਾ ਐਲਾਨ ਕੀਤਾ ਗਿਆ ਹੈ। ਇਸ ਲੌਕਡਾਊਨ ਦੇ ਵਿਚ ਪਹਿਲਾਂ ਦੇ ਮੁਕਾਬਲੇ ਕੁਝ ਛੂਟਾਂ ਦਿੱਤੀਆਂ ਗਈਆਂ ਹਨ।

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ 31 ਮਈ ਤੱਕ ਲੌਕਡਾਊਨ 4.0 ਦਾ ਐਲਾਨ ਕੀਤਾ ਗਿਆ ਹੈ। ਇਸ ਲੌਕਡਾਊਨ ਦੇ ਵਿਚ ਪਹਿਲਾਂ ਦੇ ਮੁਕਾਬਲੇ ਕੁਝ ਛੂਟਾਂ ਦਿੱਤੀਆਂ ਗਈਆਂ ਹਨ। ਜਿਸ ਵਿਚ ਸਪੋਰਟਸ ਕੰਪਲੈਕਸ ਨੂੰ ਖੋਲ੍ਹਣ ਦੀ ਵੀ ਆਗਿਆ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਕਿ ਸਟੇਡੀਅਮ ਖੁੱਲਣਗੇ ਪਰ ਬਿਨਾ ਦਰਸ਼ਕਾਂ ਦੇ। ਹੁਣ ਇਹ ਸਵਾਲ ਹੈ ਕਿ ਕੀ IPL ਨੂੰ ਕਰਵਾਉਂਣ ਦਾ ਰਸਤਾ ਸਾਫ ਹੋ ਗਿਆ ਹੈ।

Ipl2020Ipl2020

ਕੀ IPL ਨੂੰ ਬਿਨਾ ਦਰਸ਼ਕਾਂ ਦੇ ਕਰਵਾਇਆ ਜਾ ਸਕੇਗਾ? ਫਿਲਹਾਲ ਮਿਲ ਰਹੀ ਜਾਣਕਾਰੀ ਵਿਚ ਇਹ ਹੀ ਸਹਾਮਣੇ ਆ ਰਿਹਾ ਹੈ ਕਿ ਇਨ੍ਹਾਂ ਸਪੋਰਟਸ ਸਟੇਡੀਅਮ ਵਿਚ ਕੇਵਲ ਪ੍ਰੈਕਟਿਸ ਲਈ ਆਗਿਆ ਦਿੱਤੀ ਗਈ ਹੈ। ਦੱਸਣ ਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਫਿਲਹਾਲ BCCI ਵੱਲੋਂ ਅਣ-ਮਿੱਥੇ ਸਮੇਂ ਲਈ IPL ਨੂੰ ਰੱਦ ਕੀਤਾ ਗਿਆ ਹੈ। ਪਰ ਬੋਰਡ ਵੱਲੋਂ ਨਵੇਂ ਸ਼ਡਿਊਲ ਨੂੰ ਤਿਆਰ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਧਰ ਆਸਟ੍ਰੇਲੀਆਂ ਵਿਚ ਵੀ ਹੋਣ ਵਾਲੇ ਟੀ-20 ਵੱਲਡ ਕੱਪ ਤੇ ਕਰੋਨਾ ਵਾਇਰਸ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।

IPLIPL

ਇਸ ਲਈ ICC ਵੱਲੋਂ ਇਸ ਨੂੰ 2022 ਤੱਕ ਟਾਲਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਬੋਰਡ ਦੀ 28 ਮਈ ਨੂੰ ਇਕ ਬੈਠਕ ਹੋਣ ਵਾਲੀ ਹੈ। ਇਸ ਬਾਰੇ ਬੋਰਡ ਨੇ ਇਕ ਮੈਂਬਰ ਨੇ ਦੱਸਿਆ ਕਿ ਬੋਰਡ ਇਸ ਟੂਰਨਾਂਮੈਂਟ ਨੂੰ ਟਾਲਣ ਦਾ ਫੈਸਲਾ ਲੈ ਸਕਦੀ ਹੈ। ਬੋਰਡ ਦੇ ਇਕ ਮੈਂਬਰ ਨੇ ਕਿਹਾ ਕਿ ICC ਨੂੰ ਥੋੜੀ ਵਿਤੀ ਪ੍ਰੇਸ਼ਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਇਹ ਥੋੜੇ ਸਮੇਂ ਦੀ ਸਮੱਸਿਆ ਹੈ।

IPL 2019: Royal Challengers Bangalore out of playoff contentionIPL 

ਇਸ ਲਈ ਜੇਕਰ ਇਹ ਟੂਰਨਾਮੈਂਟ 2022 ਵਿਚ ਹੁੰਦਾ ਹੈ ਤਾਂ ਇਸ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਟੀ-20 ਟੂਮਨਾਂਮੈਂਟ ਦੇ ਅੱਗੇ ਹੋਣ ਨਾਲ IPL ਦੇ ਹੋਣ ਦੀ ਸੰਭਾਵਨਾ ਬਣੇਗੀ। ਜੇਕਰ ਇਸ ਸਮੇਂ ਤੱਕ ਕਰੋਨਾ ਮਹਾਂਮਾਰੀ ਖ਼ਤਮ ਹੋ ਜਾਂਦੀ ਹੈ ਤਾਂ ਇਹ ਟੂਰਨਾਂਮੈਂਟ ਕਰਵਾਇਆ ਜਾ ਸਕਦਾ ਹੈ। ਫਿਲਹਾਲ ਇਸ ਨੂੰ ਅਣ-ਮਿੱਥੇ ਸਮੇਂ ਲਈ ਰੱਦ ਕੀਤਾ ਗਿਆ ਹੈ।

IPLIPL

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement