ਕੋਵਿਡ-19 : ਮਾਲਦੀਵ ’ਚੋਂ ਕੱਢੇ ਗਏ ਕਰੀਬ 1500 ਭਾਰਤੀ 
Published : May 18, 2020, 7:53 am IST
Updated : May 18, 2020, 7:53 am IST
SHARE ARTICLE
File Photo
File Photo

ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਵਿਚ ਮਾਲਦੀਵ ਵਿਚ ਫਸੇ ਕਰੀਬ 1500 ਭਾਰਤੀ ਨਾਗਰਿਕਾਂ ਨੂੰ ਕੱਢ ਲਿਆ ਗਿਆ ਹੈ।

ਮਾਲੇ, 17 ਮਈ : ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਵਿਚ ਮਾਲਦੀਵ ਵਿਚ ਫਸੇ ਕਰੀਬ 1500 ਭਾਰਤੀ ਨਾਗਰਿਕਾਂ ਨੂੰ ਕੱਢ ਲਿਆ ਗਿਆ ਹੈ। ਇਹਨਾਂ ਵਿਚ ਗਰਭਵਤੀ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇਥੇ ਇਸ ਸੰਬੰਧ ਵਿਚ ਟਵੀਟ ਕਰ ਕੇ ਜਾਣਕਾਰੀ ਦਿਤੀ। ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ ਨੇਵੀ ਦੇ ਜਹਾਜ਼ਾਂ ਜ਼ਰੀਏ ਫਸੇ ਹੋਏ ਭਾਰਤੀਆਂ ਨੂੰ ਕੱਢਿਆ ਗਿਆ।

ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਸਬੰਧਤ ਪਾਬੰਦੀਆਂ ਦੇ ਕਾਰਨ ਵਿਭਿੰਨ ਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ ਲਈ 7 ਮਈ ਨੂੰ ਇਹ ਮੁਹਿੰਮ ਸ਼ੁਰੂ ਕੀਤੀ ਸੀ। ਮੁਹਿੰਮ ਦੇ ਪਹਿਲੇ ਪੜਾਅ ਵਿਚ ਸਰਕਾਰ ਨੇ ਖਾਤੀ ਖੇਤਰ ਅਤੇ ਅਮਰੀਕਾ, ਬ੍ਰਿਟੇਨ, ਫਿਲੀਪੀਨ, ਬੰਗਲਾਦੇਸ਼, ਮਲੇਸ਼ੀਆ ਅਤੇ ਮਾਲਦੀਵ ਜਿਹੇ ਕੁਝ ਦੇਸ਼ਾਂ ਤੋਂ ਕੁੱਲ 6527 ਭਾਰਤੀਆਂ ਨੂੰ ਕੱਢਿਆ। ਹਾਈ ਕਮਿਸ਼ਨ ਨੇ ਇਥੇ ਇਕ ਟਵੀਟ ਵਿਚ ਕਿਹਾ,‘‘ਇਹ ਜਾਣਕਾਰੀ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ 22 ਰਾਜਾਂ ਦੇ 1488 ਭਾਰਤੀਆਂ ਨੂੰ ਮਾਲਦੀਵ ਵਿਚੋਂ ਕੱਢਿਆ ਗਿਆ ਹੈ

File photoFile photo

ਜਿਹਨਾਂ ਵਿਚ 205 ਔਰਤਾਂ, 133 ਗਰਭਵਤੀ ਔਰਤਾਂ/ਮੈਡੀਕਲ ਮਾਮਲੇ ਅਤੇ 38 ਬੱਚੇ ਸ਼ਾਮਲ ਹਨ। ਆਉਣ ਵਾਲੇ ਹਫਤਿਆਂ ਵਿਚ ਹਵਾਈ ਮਾਰਗ ਜ਼ਰੀਏ ਵਿਭਿੰਨ ਸ਼ਹਿਰਾਂ ਤਕ ਅਤੇ ਜਹਾਜ਼ਾਂ ਜ਼ਰੀਏ ਤਾਮਿਲਨਾਡੂ ਤਕ ਲੋਕਾਂ ਨੂੰ ਪਹੁੰਚਾਉਣ ਦੀ ਪਰੀਕਰੀਆ ਜਾਰੀ ਰਹੇਗੀ।’’ ਉਸ ਨੇ ਇਕ ਹੋਰ ਟਵੀਟ ਕੀਤਾ,‘‘ਮਾਲੇ ਤੋਂ ਭਾਰਤੀਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਦੇ 22 ਮਈ ਨੂੰ ਬੇਂਗਲੁਰੂ ਅਤੇ 23 ਮਈ ਨੂੰ ਦਿੱਲੀ ਦੀ ਉਡਾਣ ਭਰਨ ਦਾ ਪ੍ਰੋਗਰਾਮ ਹੈ। ਬੇਂਗਲੁਰੂ ਜਾਣ ਵਾਲੇ ਜਹਾਜ਼ ਵਿਚ ਕਰਨਾਟਕ ਦੇ ਵਸਨੀਕ ਅਤੇ ਸੀਮਤ ਗਿਣਤੀ ਵਿਚ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿਚ ਰਹਿਣ ਵਾਲੇ ਭਾਰਤੀ ਹੋਣਗੇ। ਦਿੱਲੀ ਜਾਣ ਵਾਲੇ ਜਹਾਜ਼ ਵਿਚ ਦਿੱਲੀ ਐੱਨ.ਸੀ.ਆਰ., ਹਰਿਆਣਾ ਅਤੇ ਚੰਡੀਗੜ੍ਹ ਵਿਚ ਰਹਿਣ ਵਾਲੇ ਭਾਰਤੀ ਸਵਾਰ ਹੋਣਗੇ।’’    
    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement