Mamata Banerjee ਦਾ ਐਲਾਨ, 21 ਮਈ ਤੋਂ ਬਾਅਦ ਬੰਗਾਲ ਵਿਚ ਖੁੱਲਣਗੇ ਸਾਰੇ ਵੱਡੇ Stores
Published : May 18, 2020, 5:40 pm IST
Updated : May 18, 2020, 5:40 pm IST
SHARE ARTICLE
Lockdown 4 bengal govt announces opening all big stores may 21 non containment zones
Lockdown 4 bengal govt announces opening all big stores may 21 non containment zones

ਲਾਕਡਾਊਨ 4 ਦੇ ਪਹਿਲੇ ਹੀ ਦਿਨ ਪੱਛਮੀ ਬੰਗਾਲ ਸਰਕਾਰ ਨੇ ਇਕ...

ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਰੋਨਾ ਵਾਇਰਸ ਕਾਰਨ ਲਾਕਡਾਊਨ 4 ਵਿੱਚ ਐਲਾਨ ਕੀਤਾ ਹੈ ਕਿ 21 ਮਈ ਤੋਂ ਬਾਅਦ ਕੰਟੇਨਰ ਜ਼ੋਨ ਨੂੰ ਛੱਡ ਕੇ ਹੋਰ ਸਾਰੀਆਂ ਥਾਵਾਂ ਤੇ ਵੱਡੇ ਸਟੋਰ ਖੋਲ੍ਹ ਦਿੱਤੇ ਜਾਣਗੇ। ਐਤਵਾਰ ਨੂੰ ਲਾਕਡਾਊਨ 4 ਦੇ ਐਲਾਨ ਨਾਲ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਆਪਣੇ ਪੱਧਰ 'ਤੇ ਲਾਕਡਾਊਨ ਬਾਰੇ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਸੀ।

MamtaMamta Banerjee

ਲਾਕਡਾਊਨ 4 ਦੇ ਪਹਿਲੇ ਹੀ ਦਿਨ ਪੱਛਮੀ ਬੰਗਾਲ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਕਿ 21 ਮਈ ਤੋਂ ਬਾਅਦ ਕੰਟੇਨਰ ਜ਼ੋਨ ਨੂੰ ਛੱਡ ਕੇ ਹੋਰ ਸਾਰੀਆਂ ਥਾਵਾਂ 'ਤੇ ਵੱਡੇ ਸਟੋਰ ਖੋਲ੍ਹ ਦਿੱਤੇ ਜਾਣਗੇ ਅਤੇ 27 ਮਈ ਤੋਂ ਆਟੋਰਿਕਸ਼ਾ ਸੇਵਾਵਾਂ ਚਲਾਈਆਂ ਜਾਣਗੀਆਂ। ਹਾਲਾਂਕਿ 2 ਲੋਕਾਂ ਨੂੰ ਆਟੋਰਿਕਸ਼ਾ ਵਿੱਚ ਬੈਠਣ ਦੀ ਆਗਿਆ ਹੋਵੇਗੀ। ਲਾਕਡਾਊਨ ਵਿਚ ਪੜਾਅ ਦਰ ਤਰੀਕੇ ਨਾਲ ਬੰਦ ਪਈਆਂ ਚੀਜ਼ਾਂ ਨੂੰ ਰਾਜ ਸਰਕਾਰਾਂ ਹੁਣ ਖੋਲ੍ਹਣ ਪਈਆਂ ਹਨ।

Mamta BanerjeeMamta Banerjee

ਇਸ ਸਬੰਧ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਰਾਜ ਵਿਚ ਅੰਤਰ-ਜ਼ਿਲ੍ਹਾ ਬੱਸ ਸੇਵਾਵਾਂ 21 ਮਈ ਤੋਂ ਫਿਰ ਤੋਂ ਸ਼ੁਰੂ ਹੋ ਜਾਣਗੀਆਂ। ਸੈਲੂਨ ਅਤੇ ਪਾਰਲਰ ਖੋਲ੍ਹਣ ਬਾਰੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੈਲੂਨ ਅਤੇ ਪਾਰਲਰ ਪੂਰੀ ਤਰ੍ਹਾਂ ਸਵੱਛ ਹੋਣ ਤੋਂ ਬਾਅਦ ਹੀ ਖੋਲ੍ਹਣੇ ਚਾਹੀਦੇ ਹਨ।

Corona VirusCorona Virus

ਬੰਗਾਲ ਸਰਕਾਰ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਸਲਾਹ ਦੇ ਬਾਵਜੂਦ ਰਾਜ ਵਿੱਚ ਕੋਈ ਵੀ ਰਾਤ ਦਾ ਕਰਫਿਊ ਨਹੀਂ ਲਗਾਇਆ ਜਾਵੇਗਾ। ਰਾਤ ਦੇ ਕਰਫਿਊ ਤਹਿਤ ਲੋਕਾਂ ਨੂੰ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤਕ ਰੋਕ ਹੈ।

Railway Railway

ਇਸ ਦੇ ਨਾਲ ਹੀ ਰਾਜ ਸਰਕਾਰ ਨੇ ਦਫਤਰ ਖੋਲ੍ਹਣ ਦਾ ਵੀ ਐਲਾਨ ਕੀਤਾ ਹੈ ਅਤੇ ਮਮਤਾ ਬੈਨਰਜੀ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਦਫਤਰ ਇੱਕ ਦਿਨ ਦੇ ਅੰਤਰਾਲ ਤੇ ਖੋਲ੍ਹੇ ਜਾਣਗੇ। ਦੂਜੇ ਰਾਜਾਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਦੇ ਮੁੱਦੇ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਉਹ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਸਬਰ ਰੱਖਣ ਦੀ ਅਪੀਲ ਕਰਦੇ ਹਨ।

Corona VirusCorona Virus

ਉਹ ਹਰ ਸੰਭਵ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹਨਾਂ ਨੇ 105 ਰੇਲ ਗੱਡੀਆਂ ਬੁੱਕ ਕੀਤੀਆਂ ਹਨ ਜਿਨ੍ਹਾਂ ਵਿਚ 15 ਰੇਲ ਗੱਡੀਆਂ ਪਹਿਲਾਂ ਹੀ ਰਾਜ ਪਹੁੰਚ ਚੁੱਕੀਆਂ ਹਨ। ਉਹ ਜਲਦੀ ਹੀ ਹੋਰ 120 ਰੇਲ ਗੱਡੀਆਂ ਚਲਾਉਣ ਦਾ ਪ੍ਰਬੰਧ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement