
ਬੰਗਾਲ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚਕਾਰ ਦਹਿਸ਼ਤ ਫੈਲੀ ਹੋਈ ਹੈ। ਸ਼ੁਰੂਆਤ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਸੂਬੇ...
ਬੰਗਾਲ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚਕਾਰ ਦਹਿਸ਼ਤ ਫੈਲੀ ਹੋਈ ਹੈ। ਸ਼ੁਰੂਆਤ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਸੂਬੇ ਦੀਆਂ ਕਈ ਲੋਕ ਸਭਾ ਸੀਟਾਂ ਜਿੱਤਣ ਨਾਲ ਹੋਈ ਸੀ ਅਤੇ ਹੁਣ ਇਹ ਜਿੱਤ ਸੜਕਾਂ ਉਤੇ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੀ ਹੈ। ਪਛਮੀ ਬੰਗਾਲ 'ਚ ਹੁਣ ਰਾਸ਼ਟਰਪਤੀ ਰਾਜ ਲਾਉਣ ਦੀਆਂ ਆਵਾਜ਼ਾਂ ਉਠ ਰਹੀਆਂ ਹਨ ਅਤੇ ਜਦੋਂ ਇਕ ਸਿਆਸੀ ਪਾਰਟੀ ਸਾਰੇ ਭਾਰਤ ਨੂੰ ਅਪਣੇ ਰਾਜ ਹੇਠ ਲਿਆਉਣ ਵਾਸਤੇ ਏਨੀ ਉਤਸ਼ਾਹਿਤ ਹੋਵੇ ਤਾਂ ਕੁੱਝ ਵੀ ਮੁਮਕਿਨ ਹੈ।
Mamta and Modi
ਅੱਜ ਇਕ ਜ਼ਖ਼ਮੀ ਸ਼ੇਰਨੀ ਵਾਂਗ ਮਮਤਾ ਬੈਨਰਜੀ ਅਪਣੀ 'ਔਲਾਦ' ਤੇ ਅਪਣੀ ਸੱਤਾ ਨੂੰ ਬਚਾਉਣ ਲਈ ਸੜਕਾਂ ਤੇ ਉਤਰੀ ਹੈ। ਉਹ ਇਕ ਕ੍ਰਾਂਤੀਕਾਰੀ ਰੂਪ ਵਿਚ ਅਪਣੇ ਸਿਆਸੀ ਵਿਰੋਧੀਆਂ ਉਤੇ ਵਾਰ ਕਰ ਰਹੀ ਹੈ। ਪਰ ਉਹ ਅਪਣੇ ਹੀ ਵਿਰੁਧ ਕੰਮ ਕਰ ਰਹੀ ਹੈ। ਭਾਜਪਾ ਦੀ ਰਣਨੀਤੀ ਬੜੇ ਸ਼ਾਤਰ ਦਿਮਾਗ਼ ਬਣਾਉਂਦੇ ਹਨ। ਉਹ ਨਾ ਮਮਤਾ ਨੂੰ ਜਵਾਬ ਦੇਣਗੇ ਅਤੇ ਨਾ ਕੋਈ ਰੈਲੀ ਕਰਨਗੇ। ਵਰਕਰ ਕੀਮਤ ਚੁਕਾਉਂਦੇ ਰਹਿਣਗੇ ਅਤੇ ਜ਼ਖ਼ਮੀ ਮਮਤਾ ਅਪਣੇ ਹੀ ਅਕਸ ਨੂੰ ਇਕ ਹਮਲਾਵਰ ਵਾਲਾ ਬਣਾਉਂਦੀ ਰਹੇਗੀ।
Mamta
ਮਮਤਾ ਬੈਨਰਜੀ ਨੂੰ ਠਹਿਰਾਅ, ਸਬਰ ਅਤੇ ਸਟੇਟਸਮੈਨ ਵਰਗੀ ਚੁੱਪੀ ਧਾਰਦੇ ਹੋਏ ਅਪਣੇ ਸੂਬੇ ਵਿਚ ਲੋਕਾਂ ਦਾ ਦਿਲ ਜਿੱਤਣ ਉਤੇ ਲਗਣਾ ਚਾਹੀਦਾ ਹੈ। ਲੜਾਈਆਂ, ਤਣਾਅ ਵਿਚ ਉਲਝ ਕੇ ਮਮਤਾ ਬੈਨਰਜੀ ਭਾਜਪਾ ਦੀ ਮਦਦ ਕਰ ਰਹੀ ਹੈ ਅਤੇ ਖ਼ੁਦ ਹੀ ਭਾਜਪਾ ਵਾਸਤੇ ਪਛਮੀ ਬੰਗਾਲ ਵਿਚ ਥਾਂ ਬਣਾ ਰਹੀ ਹੈ। - ਨਿਮਰਤ ਕੌਰ