
ਡੀਟੀਸੀ ਬੱਸਾਂ 20 ਸਵਾਰੀਆਂ ਨਾਲ ਚਲਾਈਆਂ...
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਕੇਂਦਰ ਵੱਲੋਂ ਲਾਡਾਊਨ ਵਧਾਉਣ ਨੂੰ ਲੈ ਕੇ 31 ਮਈ ਤਕ ਵਧਾਏ ਜਾਣ ਤੋਂ ਬਾਅਦ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਇਹਨਾਂ ਦਿਸ਼ਾ-ਨਿਰਦੇਸ਼ਾਂ ਵਿਚ ਸਾਰੇ ਤਰ੍ਹਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਆਫਿਸ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀਟੀਸੀ ਸੇਵਾ ਦੀ ਆਗਿਆ ਦਿੱਤੀ ਗਈ ਹੈ।
Dehli CM Arvind Kejriwal
ਡੀਟੀਸੀ ਬੱਸਾਂ 20 ਸਵਾਰੀਆਂ ਨਾਲ ਚਲਾਈਆਂ ਜਾਣਗੀਆਂ। ਉੱਥੇ ਹੀ ਰੈਸਟੋਰੈਂਟਾਂ ਤੋਂ ਕੇਵਲ ਹੋਮ ਡਿਲਵਰੀ ਹੀ ਕੀਤੀ ਜਾ ਸਕੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਦਸਿਆ ਕਿ ਮਾਰਕਿਟ ਕੰਪਲੈਕਸ ਵਿਚ ਦੁਕਾਨਾਂ ਆਡ-ਈਵਨ ਦੇ ਆਧਾਰ ਤੇ ਖੁੱਲ੍ਹਣਗੀਆਂ। ਉੱਥੇ ਹੀ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਰੋਜ਼ ਖੁੱਲ੍ਹਣਗੀਆਂ। ਕੇਜਰੀਵਾਲ ਨੇ ਕਿਹਾ ਕਿ ਸਾਰੇ ਦੁਕਾਨਾਂ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ।
Vahicle
ਸੀਐਮ ਨੇ ਕਿਹਾ ਕਿ ਦਿੱਲੀ ਵਿਚ ਸੈਲੂਨ ਬੰਦ ਰਹਿਣਗੇ। ਗ੍ਰਾਮੀਣ ਸੇਵਾ, ਮੈਕਸੀ ਕੈਬ ਅਤੇ ਆਰਟੀਬੀ ਚੱਲਣਗੀਆਂ। ਇਹਨਾਂ ਗੱਡੀਆਂ ਨੂੰ ਸੈਨੇਟਾਈਜ਼ ਕਰਨਾ ਲਾਜ਼ਮੀ ਹੋਵੇਗਾ। ਮੈਟਰੋ, ਸਕੂਲ ਕਾਲਜ ਅਤੇ ਹੋਰ ਸਿਖਿਆ ਸੰਸਥਾਵਾਂ ਬੰਦ ਰਹਿਣਗੀਆਂ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਨਾਲ ਹੀ ਜੀਊਣ ਦੀ ਆਦਤ ਪਾਉਣੀ ਪਵੇਗੀ।
Shop
ਜੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 4987 ਨਵੇਂ ਕੇਸ ਸਾਹਮਣੇ ਆਏ ਹਨ ਅਤੇ 120 ਲੋਕਾਂ ਦੀ ਮੌਤ ਹੋ ਗਈ ਹੈ।
Shops
ਇਸ ਤੋਂ ਬਾਅਦ ਦੇਸ਼ ਭਰ ਵਿਚ ਕੋਂਰੋਨਾ ਸਕਾਰਾਤਮਕ ਕੇਸਾਂ ਦੀ ਕੁਲ ਗਿਣਤੀ 96,169 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 56,316 ਐਕਟਿਵ ਹਨ, 36,824 ਠੀਕ ਹੋ ਚੁੱਕੇ ਹਨ ਜਾਂ ਹਸਪਤਾਲ ਤੋਂ ਛੁੱਟੀ ਦਿੱਤੇ ਗਏ ਹਨ ਅਤੇ 3029 ਦੀ ਮੌਤ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੀ ਤਾਲਾਬੰਦੀ ਦੇ ਚੌਥੇ ਪੜਾਅ ਲਈ ਜਾਰੀ ਕੀਤੇ ਗਏ ਨਵੀਨਤਮ ਦਿਸ਼ਾ ਨਿਰਦੇਸ਼ ਵੱਡੇ ਪੱਧਰ 'ਤੇ ਦਿੱਲੀ ਸਰਕਾਰ ਦੇ ਪ੍ਰਸਤਾਵ ਦੇ ਅਨੁਸਾਰ ਹਨ।
Shopping
ਤਾਲਾਬੰਦੀ ਦਾ ਚੌਥਾ ਪੜਾਅ ਸੋਮਵਾਰ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਦਿੱਲੀ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ‘ਆਪ’ ਸਰਕਾਰ ਤਾਲਾਬੰਦੀ ਦੇ ਅਗਲੇ ਪੜਾਅ ਵਿੱਚ ਰਿਆਇਤਾਂ ਲਈ ਕੇਂਦਰ ਸਰਕਾਰ ਵੱਲੋਂ ਐਲਾਨੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।