
ਹਰ ਕੋਈ ਚਾਹੁੰਦਾ ਹੈ ਕਿ ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਹੀ ਬਣੇ ਕਿਉਂ ਕਿ ਕੇਜਰੀਵਾਲ...
ਨਵੀਂ ਦਿੱਲੀ: ਚੋਣਾਂ ਦਾ ਅਖਾੜਾ ਭਖਿਆ ਪਿਆ ਹੈ ਹਰ ਪਾਸੇ ਚੋਣਾਂ ਦੀ ਚਰਚਾ ਹੋ ਰਹੀ ਹੈ। ਇਸ ਦੇ ਚਲਦੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 8 ਫਰਵਰੀ ਨੂੰ ਪੈਣਗੀਆਂ, ਜਦਕਿ ਨਤੀਜੇ 11 ਫਰਵਰੀ 2020 ਨੂੰ ਆਉਣਗੇ। ਇਸ ਬਾਬਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਇਸ ਗੱਲਬਾਤ ਵਿਚ ਲੋਕਾਂ ਨੇ ਕੇਜਰੀਵਾਲ ਦਾ ਗੁਣਗਾਣ ਗਾਇਆ। ਲੋਕਾਂ ਵੱਲੋਂ ਕੇਜਰੀਵਾਲ ਨੂੰ ਲੈ ਕੇ ਤਾਰੀਫ਼ਾਂ ਦੇ ਪੁੱਲ ਬੰਨ੍ਹੇ ਗਏ।
Arvind Kejriwal
ਹਰ ਕੋਈ ਚਾਹੁੰਦਾ ਹੈ ਕਿ ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਹੀ ਬਣੇ ਕਿਉਂ ਕਿ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਸਰਕਾਰ ਨੇ ਜੋ ਕੰਮ ਕੀਤੇ ਹਨ ਉਹ ਕਿਸੇ ਹੋਰ ਸਰਕਾਰ ਨੇ ਅੱਜ ਤਕ ਨਹੀਂ ਕੀਤੇ। ਅਰਵਿੰਦ ਕੇਜਰੀਵਾਲ ਦੇ ਕਾਰਜਕਾਲ ਦੌਰਾਨ ਹਸਪਤਾਲ, ਕਾਲਜ ਅਤੇ ਸੜਕਾਂ ਦਾ ਪ੍ਰਬੰਧ ਕੀਤਾ ਗਿਆ ਹੈ।
Modi government
ਹਸਪਤਾਲਾਂ ਵਿਚ ਦਵਾਈਆਂ ਦਾ ਪ੍ਰਬੰਧ ਮੁਫ਼ਤ ਕੀਤਾ ਗਿਆ ਹੈ ਅਤੇ ਥਾਂ-ਥਾਂ ਕਲੀਨਿਕ ਖੁੱਲ੍ਹ ਚੁੱਕੇ ਹਨ। ਇਸ ਤੋਂ ਇਲਾਵਾ ਗਰੀਬ ਲੋਕਾਂ ਦੇ ਬੱਚਿਆਂ ਨੂੰ ਮੁਫ਼ਤ ਤੇ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ। ਸਰਕਾਰੀ ਸਕੂਲਾਂ ਅਤੇ ਕਾਲਜਾਂ ਦੀ ਹਾਲਤ ਵਿਚ ਬਹੁਤ ਸੁਧਾਰ ਕੀਤੇ ਹਨ ਅਤੇ ਉੱਥੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਸਿੱਖਿਅਕ ਕੀਤਾ ਜਾ ਰਿਹਾ ਹੈ।
Arvind Kejriwal
ਇਸ ਦੇ ਨਾਲ ਨਾਲ ਆਟੋ ਚਾਲਕਾਂ ਨੂੰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਜਿਵੇਂ ਕਿ ਉਹਨਾਂ ਨੂੰ ਪਰਚੀ ਨਹੀਂ ਲੱਗਦੀ, ਹੋਰ ਵੀ ਕਈ ਚਾਰਜਸ ਤੋਂ ਛੁਟਕਾਰਾ ਮਿਲਿਆ ਹੈ। ਮੋਦੀ ਸਰਕਾਰ ਦੀ ਗੱਲ ਕਰਨ ਤੇ ਲੋਕਾਂ ਨੇ ਰੱਜ ਕੇ ਫਟਕਾਰਾਂ ਲਗਾਈਆਂ ਹਨ। ਮੋਦੀ ਸਰਕਾਰ ਧੋਖੇਬਾਜ਼ ਹੈ ਅਤੇ ਇਸ ਨੇ ਕਦੇ ਵੀ ਲੋਕਾਂ ਦਾ ਭਲਾ ਨਹੀਂ ਸੋਚਿਆ। ਲੋਕਾਂ ਦਾ ਕਹਿਣਾ ਹੈ ਸ਼ੀਲਾ ਦਿਕਸ਼ਿਤ ਦੇ ਸਮੇਂ ਬਿਜਲੀ ਬਿੱਲ ਬਹੁਤ ਜ਼ਿਆਦਾ ਭਰਨਾ ਪੈਂਦਾ ਸੀ ਜੋ ਕਿ 3000 ਜਾਂ 3200 ਹੁੰਦਾ ਸੀ ਪਰ ਹੁਣ ਇਸ ਵਿਚ ਵੀ ਕਾਫੀ ਕਟੌਤੀ ਕੀਤੀ ਗਈ ਹੈ।
Pm Narendra Modi
ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਖੁਸ਼ ਵਿਖਾਈ ਦੇ ਰਹੇ ਹਨ। ਇਸ ਦੇ ਚਲਦੇ ਆਟੋ ਚਾਲਕਾਂ ਨੇ ਅਪਣੀਆਂ ਆਟੋ ਤੇ ਵੀ I Love Kejriwal ਦੇ ਪੋਸਟਰ ਲਗਾਏ ਹੋਏ ਹਨ। ਪਰ ਇਹਨਾਂ ਪੋਸਟਰਾਂ ਕਰ ਕੇ ਲੋਕਾਂ ਦੇ ਚਲਾਨ ਕੱਟੇ ਗਏ ਹਨ, ਵਿਅਕਤੀ ਨੂੰ 1000 ਦਾ ਚਲਾਨ ਕੀਤਾ ਗਿਆ ਹੈ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਨਜ਼ਾਇਜ ਤਰੀਕੇ ਨਾਲ ਆਟੋ ਚਾਲਕਾਂ ਨੂੰ ਤੰਗ ਕੀਤਾ ਜਾਂਦਾ ਹੈ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।
Photo
ਦਸ ਦਈਏ ਕਿ ਦਿੱਲੀ ਸਰਕਾਰ ਵੱਲੋਂ ਡੀਟੀਸੀ ਬੱਸਾਂ ਅਤੇ ਮੈਟਰੋ ਵਿੱਚ ਔਰਤਾਂ ਲਈ ਯਾਤਰਾ ਫ੍ਰੀ ਕਰਨ ਜਾ ਰਹੀ ਹੈ। ਦਿੱਲੀ ਸਰਕਾਰ ਵੱਲੋਂ ਇਸ ਬਾਰੇ ਡੀਟੀਸੀ ਅਤੇ ਮੈਟਰੋ ਵਿਭਾਗ ਨੂੰ ਇੱਕ ਹਫ਼ਤੇ ਵਿੱਚ ਪ੍ਰਪੋਜ਼ਲ ਪੇਸ਼ ਕਰਨ ਲਈ ਕਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਦਿੱਲੀ ਵਿੱਚ ਔਰਤਾਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਪਬਲਿਕ ਟਰਾਂਸਪੋਰਟ ਨੂੰ ਔਰਤਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ।”
ਪਾਣੀ ਦੇ ਚੰਗੇ ਪ੍ਰਬੰਧ ਦੀ ਗੱਲ ਕਰਨ ਤੇ ਲੋਕਾਂ ਨੇ ਦਸਿਆ ਕਿ ਉਹਨਾਂ ਨੂੰ ਪਾਣੀ ਵੀ ਸਾਫ਼ ਮਿਲਦਾ ਹੈ ਇਸ ਵਿਚ ਕੋਈ ਮਿਲਾਵਟ ਨਹੀਂ ਹੁੰਦੀ। ਹਰ ਘਰ ਵਿਚ 99 ਪ੍ਰਤੀਸ਼ਤ ਪਾਣੀ ਸਾਫ਼ ਆਉਂਦਾ ਹੈ। ਲੋਕ ਇਹੀ ਚਾਹੁੰਦੇ ਹਨ ਕਿ ਇਸ ਵਾਰ ਵੀ ਕੇਜਰੀਵਾਲ ਸਰਕਾਰ ਹੀ ਆਵੇ ਤਾਂ ਜੋ ਦਿੱਲੀ ਦਾ ਵਿਕਾਸ ਹੋਰ ਵੀ ਵਧ ਚੜ੍ਹ ਕੇ ਹੋਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।