ਕੋਰੋਨਾ ਪੀੜਤਾਂ ਦੇਸ਼ਾਂ ਦੀ ਮਦਦ ਲਈ ਅੱਗੇ ਆਏ ਜੋ ਬਿਡੇਨ, ਦਾਨ ਕਰਨਗੇ 2 ਕਰੋੜ ਟੀਕੇ
Published : May 18, 2021, 9:19 am IST
Updated : May 18, 2021, 9:38 am IST
SHARE ARTICLE
joe biden
joe biden

WHO ਦੀ ਅਪੀਲ ਤੋਂ ਬਾਅਦ ਅਮਰੀਕਾ ਆਇਆ ਅੱਗੇ

ਨਵੀਂ ਦਿੱਲੀ: ਦੁਨੀਆਂ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ, ਹਾਲਤ ਬਦ ਤੋਂ ਬਦਤਰ ਹੋ ਰਹੇ ਹਨ।  ਹਸਪਤਾਲਾਂ ਵਿਚ ਆਕਸੀਜਨ ਬੈੱਡਾਂ ਦੀ ਕਮੀ ਆ ਰਹੀ ਹੈ। ਮਰੀਜ ਤੜਫ ਤੜਫ ਜਾਨ ਦੇ ਰਹੇ ਨੇ। ਇਸ ਵਿਚਕਾਰ ਬਹੁਤ ਸਾਰੇ ਦੇਸ਼  ਇਕ ਦੂਜੇ ਦੇਸ਼ਾਂ  ਦੀ ਮਦਦ ਲਈ ਅੱਗੇ ਆਏ ਤੇ ਹੁਣ ਵੀ ਮਦਦ ਕਰ ਰਹੇ ਹਨ।  ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਇਕ ਵਾਰ ਫਿਰ ਮਦਦ ਲਈ ਅੱਗੇ ਆਏ ।

Corona CaseCorona Case

ਜੋ ਬਿਡੇਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਨਗੇ ਹੈ ਜਿਥੇ ਕੋਰੋਨਾ ਕਹਿਰ ਢਾਹ ਰਿਹਾ ਹੈ ਅਤੇ ਜਿੱਥੇ ਸਰਕਾਰਾਂ ਟੀਕੇ ਨਹੀਂ ਖਰੀਦ ਸਕੀਆਂ ਹਨ। ਰਾਸ਼ਟਰਪਤੀ ਜੋ ਬਿਡੇਨ ਨੇ ਸੋਮਵਾਰ ਰਾਤ ਨੂੰ ਕਿਹਾ ਕਿ ਸੰਯੁਕਤ ਰਾਜ, ਜੂਨ ਵਿੱਚ 2 ਕਰੋੜ ਟੀਕੇ ਦੀਆਂ ਖੁਰਾਕਾਂ ਦਾਨ ਕਰੇਗਾ। ਇਸ ਤੋਂ ਪਹਿਲਾਂ ਵੀ, ਯੂਐਸ ਨੇ 6 ਕਰੋੜ ਟੀਕੇ ਦੀਆਂ ਖੁਰਾਕਾਂ ਦਾਨ ਕਰਨ ਦਾ ਵਾਅਦਾ ਕੀਤਾ ਸੀ। 

joe bidenjoe biden

ਬਿਡੇਨ ਦੀ ਘੋਸ਼ਣਾ ਤੋਂ ਇਕ ਦਿਨ ਪਹਿਲਾਂ, ਡਬਲਯੂਐਚਓ ਦੇ ਮੁਖੀ ਟੇਡਰੋਸ ਗਰੈਬੀਸੀਅਸ ਨੇ ਅਮੀਰ ਦੇਸ਼ਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਇੱਥੇ ਬੱਚਿਆਂ ਅਤੇ ਨੌਜਵਾਨਾਂ ਨੂੰ ਟੀਕਾ ਲਗਾ ਰਹੇ ਹਨ, ਜਦੋਂ  ਕਿ ਇਸਦੀ ਜ਼ਰੂਰਤ ਨਹੀਂ ਹੈ ਡਬਲਯੂਐਚਓ ਦੇ ਮੁਖੀ ਨੇ ਕਿਹਾ ਸੀ- ਚੰਗਾ ਹੋਵੇਗਾ ਕਿ ਅਮੀਰ ਦੇਸ਼ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਉਨ੍ਹਾਂ ਦੇਸ਼ਾਂ ਨੂੰ ਟੀਕੇ ਦੇਣਾ ਜਿਥੇ ਹਜੇ ਤੱਕ ਫਰੰਟ ਲਾਈਨ ਦੇ ਕਰਮਚਾਰੀਆਂ ਨੂੰ ਟੀਕੇ ਨਹੀਂ ਲਗਾਏ ਗਏ।

WHOWHO

ਇਸ ਤੋਂ ਬਾਅਦ, ਨਿਊਯਾਰਕ ਟਾਈਮਜ਼ ਨੇ ਵੀ ਆਪਣੇ ਸੰਪਾਦਕੀ ਵਿੱਚ ਬਿਡੇਨ ਪ੍ਰਸ਼ਾਸਨ ਨੂੰ ਉਹੀ ਸਲਾਹ ਦਿੱਤੀ ਸੀ। ਖਬਰਾਂ ਅਨੁਸਾਰ- ਅਮਰੀਕੀ ਸਰਕਾਰ ਪਹਿਲਾਂ ਹੀ 6 ਕਰੋੜ ਟੀਕੇ ਦਾਨ ਕਰਨ ਦਾ ਐਲਾਨ ਕਰ ਚੁੱਕੀ ਹੈ। ਹੁਣ ਰਾਸ਼ਟਰਪਤੀ ਨੇ ਫੈਸਲਾ ਲਿਆ ਹੈ ਕਿ 2 ਕਰੋੜ ਟੀਕੇ ਹੋਰ ਦਾਨ ਕੀਤੇ ਜਾਣਗੇ। ਇਹ ਟੀਕੇ ਉਨ੍ਹਾਂ ਦੇਸ਼ਾਂ ਨੂੰ ਦਿੱਤੇ ਜਾਣਗੇ, ਜਿਹੜੇ ਹਾਲਾਤ ਜਿਆਦਾ ਮਾੜੇ ਹਨ ਅਤੇ ਟੀਕੇ ਨਹੀਂ ਖਰੀਦ ਸਕਦੇ।

Joe BidenJoe Biden

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement