
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕੋਰੋਨਾ ਵਾਇਰਸ ਸਥਿਤੀ 'ਤੇ ਚਰਚਾ ਕੀਤੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕੋਰੋਨਾ ਵਾਇਰਸ ਸਥਿਤੀ 'ਤੇ ਚਰਚਾ ਕੀਤੀ। ਵਰਚੁਅਲ ਮੀਟਿੰਗ ਵਿਚ ਪੀਐਮ ਮੋਦੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਪਣੇ ਜ਼ਿਲ੍ਹੇ ਵਿਚ ਮਹਾਂਮਾਰੀ ਨੂੰ ਰੋਕਣ ਲਈ ਜੋ ਵੀ ਉਪਾਅ ਸਹੀ ਲੱਗੇ, ਅਪਣਾ ਸਕਦੇ ਹਨ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇਸ ਲੜਾਈ ਦੇ ਫ਼ੀਲਡ ਕਮਾਂਡਰ ਹੋ।
PM Modi
ਪੀਐਮ ਨੇ ਕਿਹਾ, ‘ਮੇਰੇ ਵੱਲੋਂ ਤੁਹਾਨੂੰ ਪੂਰੀ ਆਜ਼ਾਦੀ ਹੈ। ਜੇਕਰ ਤੁਹਾਡੇ ਕੋਲ ਕੋਈ ਅਜਿਹਾ ਸੁਝਾਅ ਹੈ ਜੋ ਪੂਰੇ ਦੇਸ਼ ਦੇ ਕੰਮ ਆ ਸਕੇ ਤਾਂ ਬਿਨ੍ਹਾਂ ਝਿਜਕੇ ਮੈਨੂੰ ਜ਼ਰੂਰ ਦੱਸੋ’। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਖਿਲਾਫ਼ ਸਾਡੇ ਮੁੱਖ ਹਥਿਆਰ ਲੋਕਲ ਕੰਟੇਨਮੈਂਟ ਜ਼ੋਨ, ਤੇਜ਼ੀ ਨਾਲ ਜਾਂਚ, ਸਹੀ ਤੇ ਪੂਰੀ ਜਾਣਕਾਰੀ ਅਤੇ ਕਾਲਾਬਜ਼ਾਰੀ ’ਤੇ ਲਗਾਮ ਹਨ।
PM Modi holds meeting with field officials from states
ਉਹਨਾਂ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿਚ ਵੱਖੋ-ਵੱਖ ਚੁਣੌਤੀਆਂ ਹਨ। ਤੁਸੀਂ ਆਪਣੇ ਜ਼ਿਲ੍ਹੇ ਦੀਆਂ ਚੁਣੌਤੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਤੁਸੀਂ ਇਕ ਤਰ੍ਹਾਂ ਨਾਲ ਇਸ ਲੜਾਈ ਦੇ ਫ਼ੀਲਡ ਕਮਾਂਡਰ ਹੋ। ਉਹਨਾਂ ਕਿਹਾ ਕਿ ਪੀਐਮ ਕੇਅਰਜ਼ ਜ਼ਰੀਏ ਆਕਸੀਜਨ ਪਲਾਂਟ ਲਗਾਉਣ ਸਬੰਧੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਕਈ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਚੱਲਣੇ ਸ਼ੁਰੂ ਵੀ ਹੋ ਚੁੱਕੇ ਹਨ।
Coronavirus
ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਟੀਕਾਕਰਣ ਇਕ ਮਜ਼ਬੂਤ ਜ਼ਰੀਆ ਹੈ। ਅਸੀਂ ਸਾਰਿਆਂ ਨੇ ਮਿਲ ਕੇ ਕੋਰੋਨਾ ਨੂੰ ਨਸ਼ਟ ਕਰਨਾ ਹੈ। ਉਹਨਾਂ ਕਿਹਾ ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਡੇ ਪੱਧਰ ’ਤੇ ਵੈਕਸੀਨ ਦੀ ਸਪਲਾਈ ਵਧਾਈ ਜਾਵੇ ਤੇ ਵੈਕਸੀਨ ਦੀ ਬਰਬਾਦੀ ਨੂੰ ਰੋਕਣ ਲਈ ਪਹਿਲ ਕਰਨੀ ਚਾਹੀਦੀ ਹੈ। ਪੀਐਮ ਨੇ ਦੱਸਿਆ ਕਿ ਕਈ ਸੂਬਿਆਂ ਵਿਚ ਕੋਰੋਨਾ ਮਾਮਲਿਆਂ ਵਿਚ ਕਮੀ ਆਈ ਹੈ ਪਰ ਮੌਤਾਂ ਦੀ ਗਿਣਤੀ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ।