ਚੱਲਦੀ ਬੱਸ ਦੀ ਛੱਤ ਤੋਂ ਡਿੱਗੇ ਵਿਦਿਆਰਥੀ, ਰੌਂਗਟੇ ਖੜ੍ਹੇ ਕਰ ਦੇਵੇਗਾ ਇਹ ਵੀਡੀਓ
Published : Jun 18, 2019, 4:15 pm IST
Updated : Jun 18, 2019, 5:45 pm IST
SHARE ARTICLE
Chennai students climb fall off moving bus while celebrating bus day
Chennai students climb fall off moving bus while celebrating bus day

ਚੇਨਈ ਵਿਚ ਸੋਮਵਾਰ ਨੂੰ ਕਾਲਜ ਦੇ ਵਿਦਿਆਰਥੀਆਂ ਨੇ ਬੱਸ ਦਿਵਸ ਮਨਾਇਆ ਅਤੇ ਭਾਰੀ ਸੰਖਿਆ ਵਿਚ ਸਾਰੇ ਵਿਦਿਆਰਥੀ ਬੱਸ ਦੇ ਉੱਪਰ ਚੜ੍ਹ ਗਏ।

ਚੇਨਈ : ਚੇਨਈ ਵਿਚ ਸੋਮਵਾਰ ਨੂੰ ਕਾਲਜ ਦੇ ਵਿਦਿਆਰਥੀਆਂ ਨੇ ਬੱਸ ਦਿਵਸ ਮਨਾਇਆ ਅਤੇ ਭਾਰੀ ਸੰਖਿਆ ਵਿਚ ਸਾਰੇ ਵਿਦਿਆਰਥੀ ਬੱਸ ਦੇ ਉੱਪਰ ਚੜ੍ਹ ਗਏ। ਜਿਸਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆਂ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦਰਅਸਲ ਕੁਝ ਵਿਦਿਆਰਥੀ ਬੱਸ ਡੇ ਦੌਰਾਨ ਬੱਸ ਦੀ ਛੱਤ 'ਤੇ ਚੜ੍ਹ ਕੇ ਹੰਗਾਮਾ ਕਰਨ ਦੇ ਨਾਲ ਨਾਅਰੇ ਲਗਾਉਣ ਲੱਗੇ। ਅਚਾਨਕ ਵਿਦਿਆਰਥੀ ਬੱਸ ਦਾ ਬ੍ਰੇਕ ਲੱਗਣ ਕਾਰਨ ਹੇਠਾਂ ਡਿੱਗ ਪਏ।

Chennai students climb fall off moving bus while celebrating bus dayChennai students climb fall off moving bus while celebrating bus day

ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਮਾਮਲੇ ਵਿੱਚ ਪੁਲਿਸ ਨੇ 24 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਹੈ। ਚੇਨਈ ਦੀ ਪੁਲਿਸ ਅਨੁਸਾਰ ਚੇਨਈ ਦੇ ਪੱਚਾਈਅੱਪਾਸ ਕਾਲਜ ਦੇ ਵਿਦਿਆਰਥੀ ਮਹਾਂਨਗਰ ਟਰਾਂਸਪੋਰਟ ਦੀ ਬੱਸ ਨੰਬਰ 40 ਏ ਵਿਚ ਸਵਾਰ ਸਨ। ਬੱਸ ਪਹਿਲਾਂ ਹੀ ਵਿਦਿਆਰਥੀਆਂ ਨਾਲ ਪੂਰੀ ਤਰ੍ਹਾਂ ਭਰ ਚੁੱਕੀ ਸੀ।

ਕੰਡਕਟਰ ਅਤੇ ਡਰਾਈਵਰ ਦੇ ਇਨਕਾਰ ਕਰਨ ਦੇ ਬਾਵਜੂਦ ਬਹੁਤ ਸਾਰੇ ਵਿਦਿਆਰਥੀ ਬੱਸ ਦੀ ਛੱਤ 'ਤੇ ਸਵਾਰ ਹੋ ਗਏ। ਪੂਰੇ ਰਸਤੇ ਉਹ ਕਾਲਜ ਦੇ ਨਾਮ ਦੇ ਨਾਅਰੇ ਲਗਾਉਂਦੇ ਰਹੇ। ਬੱਸ ਦੇ ਅੱਗੇ ਵੀ ਬਾਈਕ ਤੇ ਕਾਲਜ ਦੇ ਵਿਦਿਆਰਥੀ ਚੱਲ ਰਹੇ ਸਨ। ਅਯਨਾਵਰਮ ਦੇ ਨੇੜੇ ਬੱਸ ਦੇ ਅੱਗੇ ਬਾਈਕ 'ਤੇ ਚੱਲ ਰਹੇ ਬਾਈਕ ਨੇ ਬਰੇਕ ਲਗਾ ਦਿੱਤੇ ਤੇ ਫਿਰ ਬੱਸ ਡਰਾਈਵਰ ਨੂੰ ਵੀ ਬਰੇਕ ਲਗਾਉਣੇ ਪਏ।

Chennai students climb fall off moving bus while celebrating bus dayChennai students climb fall off moving bus while celebrating bus day

ਜਿਸਦੀ ਵਜ੍ਹਾ ਨਾਲ ਛੱਤ 'ਤੇ ਸਵਾਰ ਵਿਦਿਆਰਥੀ ਬੱਸ ਦੇ ਸਾਹਮਣੇ ਆ ਡਿੱਗੇ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਡਰ ਦੀ ਵਜ੍ਹਾ ਨਾਲ ਵਿਦਿਆਰਥੀ ਬੱਸ ਦੇ ਸਾਹਮਣੇ ਆ ਕੇ ਡਿੱਗ ਗਏ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਵਿਦਿਆਰਥੀ ਉੱਥੋਂ ਫਰਾਰ ਹੋ ਗਏ ਸਨ। ਇਸਦੇ ਬਾਅਦ ਪੁਲਿਸ ਨੇ 24 ਵਿਦਿਆਰਥੀਆਂ ਨੂੰ ਇਸ ਮਾਮਲੇ ਵਿਚ ਹਿਰਾਸਤ ਵਿਚ ਲਿਆ ਹੈ।

Chennai students climb fall off moving bus while celebrating bus dayChennai students climb fall off moving bus while celebrating bus day

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement