21 ਸਾਲ ਦੇ ਭਾਰਤੀ ਵਿਦਿਆਰਥੀ ਨੇ ਅਮਰੀਕੀ ਨਾਗਰਿਕਾਂ ਨਾਲ ਕੀਤੀ 7 ਕਰੋੜ ਦੀ ਠੱਗੀ
Published : Jun 11, 2019, 4:28 pm IST
Updated : Jun 11, 2019, 4:28 pm IST
SHARE ARTICLE
Fraud
Fraud

ਅਮਰੀਕਾ ਵਿਚ ਭਾਰਤ ਦੇ ਇਕ ਕਾਲਜ ਟਰੇਨੀ ਨੇ ਕਰੀਬ 24 ਸੀਨੀਅਰ ਨਾਗਰਿਕਾਂ ਤੋਂ ਦਸ ਲੱਖ ਡਾਲਰ ਦੀ ਠੱਗੀ ਕੀਤੀ ਹੈ।

ਵਾਸ਼ਿੰਗਟਨ: ਅਮਰੀਕਾ ਵਿਚ ਭਾਰਤ ਦੇ ਇਕ ਕਾਲਜ ਟਰੇਨੀ ਨੇ ਕਰੀਬ 24 ਸੀਨੀਅਰ ਨਾਗਰਿਕਾਂ ਤੋਂ ਦਸ ਲੱਖ ਡਾਲਰ ਦੀ ਠੱਗੀ ਕੀਤੀ ਹੈ। ਇਸੇ ਟੈਲੀਮਾਰਕਿਟਿੰਗ ਘੋਟਾਲੇ ਵਿਚ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਦੇ ਜ਼ੁਰਮ ਵਿਚ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸੀਨੀਅਰ ਨਾਗਰਿਕਾਂ ਕੋਲੋਂ ਉਹਨਾਂ ਦੀ ਰਿਟਾਇਰਮੈਂਟ ਬੱਚਤ ਰਾਸ਼ੀ ਠੱਗੀ ਗਈ।

Fraud Fraud

ਨਿਆਂ ਵਿਭਾਗ ਨੇ ਦੱਸਿਆ ਕਿ ਹੋਸਪਿਟੈਲਿਟੀ ਉਦਯੋਗਿਕ ਸਿਖਲਾਈ ਲਈ ਅਮਰੀਕਾ ਆਏ ਭਾਰਤੀ ਕਾਲਜ ਦੇ ਵਿਦਿਆਰਥੀਆਂ ਦੇ ਇਕ ਸਮੂਹ ਦੇ ਮੁਖੀ ਬਿਸ਼ਵਜੀਤ ਕੁਮਾਰ ਝਾਅ (21) ਨੇ 58 ਸਾਲ ਤੋਂ ਲੈ ਕੇ 93 ਸਾਲ ਦੀ ਉਮਰ ਤੱਕ ਦੇ ਸੀਨੀਅਰ ਨਾਗਰਿਕਾਂ ਨੂੰ ਠੱਗਿਆ ਹੈ। ਬਿਸ਼ਵਜੀਤ ਦੀ ਜੇਲ੍ਹ ਦੀ ਸਜ਼ਾ ਖ਼ਤਮ ਹੋਣ ‘ਤੇ ਉਸ ਨੂੰ ਹਵਾਲਗੀ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਹੋਵੇਗਾ।

Fraud Fraud

ਨਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੀੜਤਾਂ ਕੋਲੋਂ 1,180 ਡਾਲਰ ਤੋਂ 174,300 ਡਾਲਰ ਤੱਕ ਦੀ ਰਾਸ਼ੀ ਠੱਗੀ ਗਈ। ਫੈਡਰਲ ਪ੍ਰੌਸੀਕਿਊਟਰਸ ਨੇ ਇਲਜ਼ਾਮ ਲਗਾਇਆ ਕਿ ਕਰੀਬ 24 ਪੀੜਤਾਂ ਨੇ ਮੰਨਿਆ ਕਿ ਉਹਨਾਂ ਨੇ ਤਕਨੀਕੀ ਸੇਵਾਵਾਂ ਖਰੀਦੀਆਂ ਹਨ। ਉਹਨਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਤਕਨੀਕੀ ਸਹਾਇਤਾ ਮੁਹੱਈਆ ਕਰਾ ਰਹੀ ਕੰਪਨੀ ਨੇ ਗਲਤੀ ਨਾਲ ਉਹਨਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਭੇਜ ਦਿੱਤੇ।

Indian College Intern Jailed In US Indian College Intern Jailed In US

ਪੀੜਤਾਂ ਨੂੰ ਵਿਦੇਸ਼ਾਂ ਵਿਚ ਪੈਸੇ ਭੇਜਣ ਲਈ ਕਿਹਾ ਗਿਆ। ਨਿਊਯਾਰਕ ਪੁਲਿਸ ਨੇ 20 ਨਵੰਬਰ 2018 ਨੂੰ ਟੈਲੀਮਾਰਕਿਟਿੰਗ ਘੋਟਾਲੇ ਨੂੰ ਬੇਨਕਾਬ ਕੀਤਾ, ਜਦੋਂ ਪਟੀਸ਼ਨਰਾਂ ਨੇ ਅਦਾਲਤ ਦੇ ਆਦੇਸ਼ ‘ਤੇ ਝਾਅ ਅਤੇ ਸਾਜ਼ਿਸ਼ ਰਚਣ ਵਾਸੇ ਹੋਰ ਮੈਂਬਰਾਂ ਦੇ ਰਿਹਾਇਸ਼ੀ ਸਥਾਨਾਂ  ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਿਸ ਨੇ ਘੋਟਾਲੇ ਸਬੰਧੀ ਕਈ ਤਰ੍ਹਾਂ ਦੀ ਸਮੱਗਰੀ ਬਰਾਮਦ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement