
ਮਜ਼ਦੂਰ ਕੱਚ ਦੀ ਕਰ ਰਹੇ ਸਨ ਸਫ਼ਾਈ
ਨਵੀਂ ਦਿੱਲੀ: ਮੱਧ ਦਿੱਲੀ ਦੇ ਝੰਡੇਵਾਲਾਨ ਇਲਾਕੇ ਵਿਚ ਸਥਿਤ ਵੀਡੀਉਕਾਨ ਟਾਵਰ ਦੀ ਦਸਵੀਂ ਮੰਜ਼ਿਲ ਤੋਂ ਇਮਾਰਤ ਤੇ ਕੱਚ ਦੀ ਸਫ਼ਾਈ ਕਰਨ ਦੌਰਾਨ ਕਥਿਤ ਰੂਪ ਤੋਂ ਡਿੱਗਣ ਤੋਂ ਬਾਅਦ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਹਿਚਾਣ ਰਾਜੂ (24) ਅਤੇ ਇਸ਼ਤਿਆਕ ਖ਼ਾਨ (25) ਦੇ ਰੂਪ ਵਿਚ ਪਹਿਚਾਣ ਹੋਈ ਹੈ।
ਦੋਵੇਂ ਵਸੰਤ ਕੁੰਜ ਕੋਲ ਇਕ ਮਜ਼ਦੂਰ ਕਲੋਨੀ ਵਿਚ ਰਹਿੰਦੇ ਸਨ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਉਦੋਂ ਹੋਈ ਜਦੋਂ ਰਾਜੂ ਅਤੇ ਖ਼ਾਨ ਕੱਚ ਦੀ ਸਫ਼ਾਈ ਕਰ ਰਰੇ ਸਨ। ਪੁਲਿਸ ਨੇ ਅੱਗੇ ਦਸਿਆ ਕਿ ਉਹਨਾਂ ਨੂੰ ਲੇਡੀ ਹਾਰਡਿੰਗ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨਿਆ ਗਿਆ। ਪੁਲਿਸ ਨੇ ਕਿਹਾ ਕਿ ਮਜ਼ਦੂਰਾਂ ਦੀ ਸੁਰੱਖਿਆ ਵਿਚ ਹੋਈ ਭੁੱਲ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਭਾਰਤੀ ਕਾਨੂੰਨ ਦੀ ਧਾਰਾ ਸਬੰਧਿਤ ਪ੍ਰਬੰਧਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।