
ਰਾਜਧਾਨੀ ਦਿੱਲੀ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ।
ਨਵੀਂ ਦਿੱਲੀ : ਰਾਜਧਾਨੀ ਦਿੱਲੀ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਲਈ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਨ੍ਹਾਂ ਵੱਧ ਰਹੇ ਮਾਮਲਿਆਂ ਬਾਰੇ ਚਰਚਾ ਕਰਨ ਲਈ ਦਿੱਲੀ NCR ਦੇ ਅਫਸਾਰਾਂ ਨਾਲ ਮੀਟਿੰਗ ਰੱਖੀ ਗਈ ਹੈ। ਹੁਣ ਅਮਿਤ ਸ਼ਾਹ ਦੀ ਇਹ ਅਹਿਮ ਬੈਠਕ ਸ਼ੁਰੂ ਹੋ ਗਈ ਹੈ।
Amit shah meeting with Delhi cm
ਜ਼ਿਕਰਯੋਗ ਹੈ ਕਿ ਕੇਂਦਰ ਗ੍ਰਹਿ ਮੰਤਰਾਲੇ ਵਿਚ ਇਸ ਸਮੇਂ ਦਿੱਲੀ, ਗਾਜੀਆਬਾਦ, ਗੁੜਗਾਉਂ, ਨੋਇਡਾ, ਫਰੀਦਾਬਾਦ ਸਮੇਤ ਆਪ-ਪਾਸ ਦੇ ਜ਼ਿਲਿਆਂ ਦੇ ਡੀਐੱਮ ਅਤੇ ਡੀਸੀ ਦੇ ਨਾਲ ਬੈਠਕ ਹੋ ਰਹੀ ਹੈ। ਇਨ੍ਹਾਂ ਤੋਂ ਬਿਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਬੈਠਕ ਵਿਚ ਪਹੁੰਚ ਚੁੱਕੇ ਹਨ ਅਤੇ ਬਾਕੀ ਅਧਿਕਾਰੀ ਵੀਡੀਓ ਕਾਂਫਰੰਸਿੰਗ ਜ਼ਰੀਏ ਜੁੜੇ ਹੋਏ ਹਨ।
Delhi
ਦੱਸ ਦੱਈਏ ਕਿ ਹੁਣ ਤੱਕ ਅਮਿਤ ਸ਼ਾਹ ਦਿੱਲੀ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਸਥਾਨਕ ਅਫਸਰਾਂ ਨਾਲ ਬੈਠਕ ਕਰ ਚੁੱਕੇ ਹਨ। ਅਮਿਤ ਸ਼ਾਹ ਦੀ ਬੈਠਕ ਦੇ ਬਾਅਦ ਹੀ ਦਿੱਲੀ ਵਿਚ ਟੈਸਟਿੰਗ ਨੂੰ ਵਧਾਇਆ ਗਿਆ ਅਤੇ ਟੈਸਟਿੰਗ ਦੇ ਰੇਟ ਫਿਕਸ ਕੀਤੇ ਗਏ। ਰੇਲਵੇ ਕੋਚ ਦਾ ਇਸਤੇਮਾਲ ਆਈਸੋਲੇਸ਼ਨ ਦੇ ਲਈ ਕੀਤਾ ਜਾ ਰਿਹਾ ਹੈ।
amit shah
ਜ਼ਿਕਰਯੋਗ ਹੈ ਕਿ ਦਿੱਲੀ ਐਨਸੀਆਰ ਵਿਚ ਨਾ ਸਿਰਫ ਕਰੋਨਾ ਵਾਇਰਸ ਦੇ ਮਾਮਲੇ ਵੱਧ ਹਨ ਬਲਕਿ ਇੱਥੇ ਕਰੋਨਾ ਵਾਇਰਸ ਨੂੰ ਲੈ ਕੇ ਵੀ ਕਨਫਿਊਜ਼ਨ ਹੈ। ਆਨਲਾਕ ਤੋਂ ਬਾਅਦ ਸਾਰੇ ਰਾਜਾਂ ਵਿਚ ਆਵਾਜਾਈ ਸ਼ੁਰੂ ਹੋ ਗਈ ਸੀ। ਉਧਰ ਨੋਇਡਾ ਅਤੇ ਗਾਜੀਆਬਾਦ ਦੇ ਵੱਲੋਂ ਦਿੱਲੀ ਨਾਲ ਲਗਦੇ ਬਾਡਰਾਂ ਨੂੰ ਬੰਦ ਰੱਖਿਆ ਗਿਆ ਹੈ ਅਤੇ ਇਸ ਦਾ ਕਾਰਨ ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੱਸਿਆ ਜਾ ਰਿਹਾ ਹੈ। ਇੱਥੇ ਹਾਲੇ ਵੀ ਪਾਸ ਦੇ ਜਰੀਏ ਐਂਟਰੀ ਮਿਲ ਰਹੀ ਹੈ।
Delhi arvind kejriwal
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।