
ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਦਾ ਤਬਾਦਲਾ ਕਰ ਦਿੱਤਾ ਗਿਆ।
ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ (Advisor) ਮਨੋਜ ਪਰੀਦਾ (Manoj Parida) ਦਾ ਤਬਾਦਲਾ ਕਰ ਦਿੱਤਾ ਗਿਆ। ਉਹਨਾਂ ਨੂੰ ਕੇਂਦਰ ਸਰਕਾਰ ਵਿਚ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਭਾਰਤ ਸਰਕਾਰ ਦੀ ਕੈਬਨਿਟ ਨਿਯੁਕਤੀ ਕਮੇਟੀ ਨੇ 1986 ਬੈਚ ਦੇ ਆਈਏਐਸ ਅਧਿਕਾਰੀ ਮਨੋਜ ਕੁਮਾਰ ਪਰੀਦਾ ਨੂੰ ਨੈਸ਼ਨਲ ਅਥਾਰਟੀ ਆਫ ਕੈਮੀਕਲ ਵੈਪਨਜ਼ ਕਨਵੈਨਸ਼ਨ (National Authority of Chemical Weapons Convention) ਦਾ ਚੇਅਰਮੈਨ ਨਿਯੁਕਤ ਕੀਤਾ ਹੈ।
Chandigarh adviser Manoj Parida transferred
ਹੋਰ ਪੜ੍ਹੋ: ਮਾਣ ਵਾਲੀ ਗੱਲ! ਟੋਕੀਓ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਹੋਈ ਚੋਣ
ਮਿਲੀ ਜਾਣਕਾਰੀ ਅਨੁਸਾਰ ਮਨੋਜ ਪਰੀਦਾ ਨੇ 26 ਦਸੰਬਰ 2018 ਨੂੰ ਸਲਾਹਕਾਰ ਵਜੋਂ ਅਹੁਦਾ ਸੰਭਾਲਿਆ ਸੀ। ਉਹਨਾਂ ਦੇ ਕਾਰਜਕਾਲ ਦੇ 8 ਮਹੀਨੇ ਬਾਕੀ ਸੀ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਨਵਾਂ ਅਹੁਦਾ ਦਿੱਤਾ ਗਿਆ। ਨਿਯੁਕਤੀ ਤੋਂ ਬਾਅਦ ਮਨੋਜ ਪਰੀਦਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਿਚ ਸੈਕਟਰੀ ਦਾ ਅਹੁਦਾ ਮਿਲਣ ’ਤੇ ਖੁਸ਼ ਹਨ। ਉਹਨਾਂ ਦੱਸਿਆ ਕਿ ਉਹਨਾਂ ਨੂੰ ਵਧੇਰੇ ਖੁਸ਼ੀ ਇਸ ਗੱਲ ਦੀ ਹੈ ਕਿ ਜਦੋਂ ਉਹ ਸ਼ਹਿਰ ਛੱਡ ਰਹੇ ਹਨ ਤਾਂ ਸ਼ਹਿਰ ਵਿਚ ਕੋਰੋਨਾ ਦੇ ਕੇਸਾਂ ਵਿਚ ਕਾਫ਼ੀ ਕਮੀ ਆਈ ਹੈ।
ਹੋਰ ਪੜ੍ਹੋ: UP ਪੁਲਿਸ ਨੇ ਟਵਿਟਰ ਇੰਡੀਆ ਦੇ MD ਨੂੰ ਭੇਜਿਆ ਨੋਟਿਸ, 7 ਦਿਨਾਂ ’ਚ ਮੰਗਿਆ ਜਵਾਬ