
ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਟੋਕੀਓ ਉਲੰਪਿਕ (Tokyo Olympics) ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਦੀ ਚੋਣ ਹੋ ਚੁੱਕੀ ਹੈ।
ਚੰਡੀਗੜ੍ਹ: ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਟੋਕੀਓ ਉਲੰਪਿਕ (Tokyo Olympics) ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਦੀ ਚੋਣ ਹੋ ਚੁੱਕੀ ਹੈ। 16 ਮੈਂਬਰੀ ਇਸ ਟੀਮ ਵਿਚ ਪੰਜਾਬ (Punjab) ਦੀ ਧੀ ਗੁਰਜੀਤ ਕੌਰ (Gurjeet Kaur ) ਦੀ ਚੋਣ ਹੋਈ ਹੈ। ਗੁਰਜੀਤ ਕੌਰ ਮਿਆਦੀਆਂ ਕਲਾਂ ਸਰਹੱਦੀ ਖੇਤਰ ਅਜਨਾਲਾ ਨਾਲ ਸਬੰਧ ਰੱਖਦੀ ਹੈ।
Gurjeet Kaur
ਹੋਰ ਪੜ੍ਹੋ: UP ਪੁਲਿਸ ਨੇ ਟਵਿਟਰ ਇੰਡੀਆ ਦੇ MD ਨੂੰ ਭੇਜਿਆ ਨੋਟਿਸ, 7 ਦਿਨਾਂ ’ਚ ਮੰਗਿਆ ਜਵਾਬ
23 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਟੋਕੀਓ ਉਲੰਪਿਕ (Tokyo Olympics ) ਖੇਡਾਂ ਲਈ ਚੁਣੀ ਗਈ ਟੀਮ ਵਿਚ ਗੁਰਜੀਤ ਕੌਰ ਮਿਆਦੀਆਂ ਪੰਜਾਬ ਦੀ ਇਕਲੌਤੀ ਖਿਡਾਰਨ ਹੈ। ਇਸ ਖ਼ਬਰ ਤੋਂ ਬਾਅਦ ਗੁਰਜੀਤ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।
Gurjeet Kaur
ਇਹ ਵੀ ਪੜ੍ਹੋ: ਅਧਿਆਪਕ ਦਾ ਸਤਿਕਾਰ ਦੇਸ਼ ਦੇ ਭਵਿੱਖ ਦਾ ਸਤਿਕਾਰ ਹੈ, ਉਨ੍ਹਾਂ ਨੂੰ ਟੈਂਕੀਆਂ ਤੇ ਨਾ ਚੜ੍ਹਾਉ.....
ਦੱਸ ਦਈਏ ਕਿ ਪੰਜਾਬ ਦੀ ਧੀ ਗੁਰਜੀਤ ਕੌਰ ਇਸ ਸਮੇਂ ਬੰਗਲੁਰੂ ਵਿਚ ਉਲੰਪਿਕ ਖੇਡਾਂ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ 16 ਮੈਂਬਰੀ ਟੀਮ ਵਿਚੋਂ ਅੱਠ ਖਿਡਾਰੀ ਹੀ ਓਲੰਪਿਕ ਵਿਚ ਪ੍ਰਦਰਸ਼ਨ ਕਰਨਗੇ। ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਦੀ ਜ਼ਿੰਮੇਵਾਰੀ ਸਟਾਰ ਸਟਰਾਈਕ ਰਾਣੀ ਰਾਮਪਾਲ (Rani Rampal) ਸੰਭਾਲੇਗੀ।