ਨਹੀਂ ਮਿਲਦੀ ਦਿਸ ਰਹੀਂ ਆਮ ਆਦਮੀ ਨੂੰ ਰਾਹਤ, ਅੱਜ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ

By : GAGANDEEP

Published : Jun 18, 2021, 9:33 am IST
Updated : Jun 18, 2021, 9:59 am IST
SHARE ARTICLE
Petrol Diesel
Petrol Diesel

ਪੈਟਰੋਲ ਅਤੇ ਡੀਜ਼ਲ ( Petrol and diesel) ਦੀਆਂ ਕੀਮਤਾਂ ਵਿੱਚ ਵਾਧਾ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਤੇਲ ਦੀ ਵਧਦੀ ਮੰਗ ਕਾਰਨ ਹੋ ਰਿਹਾ ਹੈ।

 ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ( Petrol Diesel Price) ਦੀਆਂ ਕੀਮਤਾਂ ਵਿਚ ਅੱਜ ਫਿਰ ਵਾਧਾ ਕੀਤਾ ਗਿਆ ਹੈ। ਅੱਜ  ਡੀਜ਼ਲ ( Petrol Diesel Price) ਦੀਆਂ ਕੀਮਤਾਂ ਵਿਚ 28 ਤੋਂ 30 ਪੈਸੇ ਦਾ ਵਾਧਾ ਜਦੋਂ ਕਿ ਪੈਟਰੋਲ  ( Petrol Diesel Price) ਦੀ ਕੀਮਤ ਵੀ 26 ਤੋਂ 27 ਪੈਸੇ ਵਧ ਗਈ ਹੈ। 4 ਮਈ ਤੋਂ  ਹੁਣ ਤੱਕ ਪੈਟਰੋਲ  ( Petrol Price) 6.57 ਰੁਪਏ ਅਤੇ ਡੀਜ਼ਲ (  Diesel Price)  6.96 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

Petrol DieselPetrol Diesel

ਅੱਜ ਦਿੱਲੀ ਵਿੱਚ ਪੈਟਰੋਲ  ( Petrol Price) ਦੀ ਕੀਮਤ 96.93 ਰੁਪਏ ਹੈ ਜਦੋਂ ਕਿ ਡੀਜ਼ਲ (  Diesel Price)ਦੀ ਕੀਮਤ 87.69 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ ਵਿੱਚ ਪੈਟਰੋਲ  ( Petrol Price)ਦੀ ਕੀਮਤ 103.08 ਰੁਪਏ ਹੈ ਅਤੇ ਡੀਜ਼ਲ (  Diesel Price) ਦੀ ਕੀਮਤ 95.14 ਰੁਪਏ ਪ੍ਰਤੀ ਲੀਟਰ ਹੈ। 

Petrol DieselPetrol Diesel

 

 ਇਹ ਵੀ  ਪੜ੍ਹੋ: ਉੱਤਰੀ ਕੋਰੀਆ ਵਿੱਚ ਆ ਸਕਦੀ ਹੈ ਭੁੱਖਮਰੀ- ਤਾਨਾਸ਼ਾਹ ਕਿਮ ਜੋਂਗ ਉਨ

 

ਰਾਜਸਥਾਨ ਵਿੱਚ, ਡੀਜ਼ਲ (  Diesel Price)ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ। ਚੰਡੀਗੜ੍ਹ ਵਿਚ ਪੈਟਰੋਲ  ( Petrol Price)  92.96 ਰੁਪਏ ਜਦਕਿ ਡੀਜ਼ਲ  87.05  ਰੁਪਏ ਵਿਕ  ਰਿਹਾ ਹੈ। ਇਸਦੇ ਨਾਲ ਹੀ  ਮੁਹਾਲੀ ਵਿਚ ਪੈਟਰੋਲ  ( Petrol Price) ਦੀ ਕੀਮਤ  98.82 ਰੁਪਏ  ਅਤੇ ਡੀਜ਼ਲ (  Diesel Price)  ਦੀ ਕੀਮਤ   90.36 ਰੁਪਏ ਪ੍ਰਤੀ ਲੀਟਰ ਹੈ।

petrol pricepetrol price

ਇਹ ਵੀ ਪੜ੍ਹੋ: ਅਧਿਆਪਕ ਦਾ ਸਤਿਕਾਰ ਦੇਸ਼ ਦੇ ਭਵਿੱਖ ਦਾ ਸਤਿਕਾਰ ਹੈ, ਉਨ੍ਹਾਂ ਨੂੰ ਟੈਂਕੀਆਂ ਤੇ ਨਾ ਚੜ੍ਹਾਉ.....

 ਤੁਸੀਂ ਆਪਣੇ ਫੋਨ ਤੋਂ ਪੈਟਰੋਲ (Petrol)  ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਇੱਕ ਐਸਐਮਐਸ ਦੁਆਰਾ ਹਰ ਰੋਜ਼ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸ ਐਮ ਐਸ ਭੇਜ ਸਕਦੇ ਹੋ।

ਤੁਹਾਡਾ ਸੁਨੇਹਾ ਕੁਝ ਇਸ ਤਰਾਂ ਦਾ ਹੋਵੇਗਾ - ਆਰਐਸਪੀ <ਸਪੇਸ> ਪੈਟਰੋਲ ਪੰਪ ਡੀਲਰ ਕੋਡ ਤੁਸੀਂ ਸਾਈਟ ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਦੀ ਜਾਂਚ ਕਰ ਸਕਦੇ ਹੋ। ਇਹ ਸੁਨੇਹਾ ਭੇਜਣ ਤੋਂ ਬਾਅਦ, ਤੁਹਾਡੇ ਫੋਨ ਵਿੱਚ ਤੇਲ ਦੀ ਨਵੀਂ ਕੀਮਤ ਬਾਰੇ ਜਾਣਕਾਰੀ ਆ ਜਾਵੇਗੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement