
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਹਿਮਤੀ ਨਾਲ ਪਵਨ ਖੇੜਾ ਦੀ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ।
ਨਵੀਂ ਦਿੱਲੀ: ਕਾਂਗਰਸ ਨੇ ਸੀਨੀਅਰ ਆਗੂ ਪਵਨ ਖੇੜਾ ਨੂੰ ਪਾਰਟੀ ਦੇ ਨਵੇਂ ਸੰਚਾਰ ਵਿਭਾਗ ਵਿਚ ਮੀਡੀਆ ਅਤੇ ਪ੍ਰਚਾਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਹਿਮਤੀ ਨਾਲ ਖੇੜਾ ਦੀ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ।
ਉਹਨਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਵਨ ਖੇੜਾ ਰਾਜ ਸਭਾ ਉਮੀਦਵਾਰ ਹੋਣ ਦਾ ਦਾਅਵਾ ਕਰ ਰਹੇ ਸਨ ਪਰ ਇਹ ਮੌਕਾ ਨਾ ਮਿਲਣ 'ਤੇ ਦੁੱਖ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਸ਼ਾਇਦ ਮੇਰੀ ਤਪੱਸਿਆ ਵਿਚ ਕੋਈ ਕਮੀ ਰਹਿ ਗਈ ਹੋਵੇਗੀ। ਇਸ ਤੋਂ ਪਹਿਲਾਂ ਪਾਰਟੀ ਨੇ ਜੈਰਾਮ ਰਮੇਸ਼ ਨੂੰ ਰਣਦੀਪ ਸੁਰਜੇਵਾਲਾ ਦੀ ਥਾਂ 'ਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਸੰਚਾਰ ਇੰਚਾਰਜ ਅਤੇ ਜਨਰਲ ਸਕੱਤਰ ਨਿਯੁਕਤ ਕੀਤਾ ਸੀ।
ਪਾਰਟੀ ਨੇ ਪਿਛਲੇ ਮਹੀਨੇ ਉਦੈਪੁਰ 'ਚ ਆਯੋਜਿਤ ਤਿੰਨ ਦਿਨਾਂ 'ਚਿੰਤਨ ਸ਼ਿਵਿਰ' 'ਚ ਲੋਕਾਂ ਨਾਲ ਬਿਹਤਰ ਤਰੀਕੇ ਨਾਲ ਜੁੜਨ ਅਤੇ ਆਪਣੀ ਸੰਚਾਰ ਰਣਨੀਤੀ ਨੂੰ ਬਦਲਣ ਲਈ ਆਪਣੇ ਸੰਚਾਰ ਅਤੇ ਮੀਡੀਆ ਵਿਭਾਗ ਨੂੰ ਨਵਾਂ ਰੂਪ ਦੇਣ ਦਾ ਸੰਕਲਪ ਲਿਆ ਸੀ। ਖੇੜਾ ਹੁਣ ਤੱਕ ਕਾਂਗਰਸ ਦੇ ਕੌਮੀ ਬੁਲਾਰੇ ਸਨ। ਜ਼ਿਕਰਯੋਗ ਹੈ ਕਿ ਪਵਨ ਖੇੜਾ ਰਾਜ ਸਭਾ ਉਮੀਦਵਾਰ ਹੋਣ ਦਾ ਦਾਅਵਾ ਕਰ ਰਹੇ ਸਨ ਪਰ ਇਹ ਮੌਕਾ ਨਾ ਮਿਲਣ 'ਤੇ ਦੁੱਖ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਸ਼ਾਇਦ ਮੇਰੀ ਤਪੱਸਿਆ ਵਿਚ ਕੋਈ ਕਮੀ ਰਹਿ ਗਈ ਹੋਵੇਗੀ।