
ਕਸਟਮ ਅਧਿਕਾਰੀਆਂ ਨੇ ਯਾਤਰੀ ਨੂੰ ਹਿਰਾਸਤ 'ਚ ਲਿਆ
ਤੇਲੰਗਾਨਾ: ਹੈਦਰਾਬਾਦ ਏਅਰਪੋਰਟ 'ਤੇ ਕਸਟਮ ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਸੋਨਾ ਰੱਖਣ ਦੇ ਦੋਸ਼ ਵਿਚ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਸਟਮ ਸੂਤਰਾਂ ਅਨੁਸਾਰ ਯਾਤਰੀ ਕੋਲੋਂ 45 ਲੱਖ ਰੁਪਏ ਤੋਂ ਵੱਧ ਦਾ ਸੋਨਾ ਬਰਾਮਦ ਕੀਤਾ। ਜਾਣਕਾਰੀ ਅਨੁਸਾਰ ਇਹ ਯਾਤਰੀ ਦੁਬਈ ਤੋਂ ਆਇਆ ਸੀ।