
ਬਿਹਾਰ ਵਿਚ ਬੇਸਹਾਰਾ ਔਰਤਾਂ ਨੂੰ ਕਿਸੇ ਸੰਕਟ ਤੋਂ ਬਚਾਉਣ ਲਈ ਬਣਾਏ ਗਏ ਸ਼ੈਲਟਰ ਹੋਮ ਹੀ ਉਨ੍ਹਾਂ ਦੇ ਲਈ ਸੰਕਟ ਦਾ ਕਾਰਨ ਬਣ ਗਏ ਹਨ। ਬਿਹਾਰ ਸਰਕਾਰ...
ਨਵੀਂ ਦਿੱਲੀ, ਬਿਹਾਰ ਵਿਚ ਬੇਸਹਾਰਾ ਔਰਤਾਂ ਨੂੰ ਕਿਸੇ ਸੰਕਟ ਤੋਂ ਬਚਾਉਣ ਲਈ ਬਣਾਏ ਗਏ ਸ਼ੈਲਟਰ ਹੋਮ ਹੀ ਉਨ੍ਹਾਂ ਦੇ ਲਈ ਸੰਕਟ ਦਾ ਕਾਰਨ ਬਣ ਗਏ ਹਨ। ਬਿਹਾਰ ਸਰਕਾਰ ਨੇ ਸ਼ੈਲਟਰ ਹੋਮ ਵਿਚ ਸ਼ਰੀਰਕ ਸ਼ੋਸ਼ਣ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਨਵਾਂ ਫੈਸਲਾ ਕੀਤਾ ਹੈ। ਦੱਸ ਦਈਏ ਕਿ ਹੁਣ ਸ਼ੈਲਟਰ ਹੋਮਸ ਵਿਚ ਕਿੰਨਰਾਂ ਨੂੰ ਸੁਰੱਖਿਆ ਕਰਮੀ ਤੈਨਾਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੁਆਰਾ ਕਈ ਕਾਰਨਾਂ ਕਰਕੇ ਘਰਾਂ ਤੋਂ ਭਟਕੀਆਂ ਔਰਤਾਂ ਅਤੇ ਲੜਕੀਆਂ ਨੂੰ ਸਹਾਰਾ ਦੇਣ ਲਈ ਸ਼ੈਲਟਰ ਹੋਮਸ ਦੀ ਉਸਾਰੀ ਕਰਵਾਈ ਗਈ ਹੈ। ਪਿਛਲੇ ਦਿਨੀਂ ਮਜ਼ਫਰਪੁਰ ਦੇ ਸ਼ੈਲਟਰ ਹੋਮ ਵਿਚ ਦੇਹ ਵਪਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਸੀ,
Kinnar
ਜਿਸ ਵਿਚ ਸਟਾਫ ਸਮੇਤ 10 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਛਪਰਾ ਵਿਚ ਸ਼ੈਲਟਰ ਹੋਮ ਵਿਚ ਇੱਕ ਪਾਗਲ ਔਰਤ ਦੇ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਨਸਨੀ ਫੈਲ ਗਈ। ਇਸ ਮਾਮਲੇ ਵਿਚ ਵੀ ਦੋ ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਇਨ੍ਹਾਂ ਘਰਾਂ ਵਿਚ ਸ਼ਰੀਰਕ ਸ਼ੋਸ਼ਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਬਿਹਾਰ ਸਰਕਾਰ ਨੇ ਕਿੰਨਰਾਂ ਨੂੰ ਸੁਰੱਖਿਆ ਕਰਮਚਾਰੀ ਦੇ ਰੂਪ ਵਿਚ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ (ਟੀਆਈਐਸਐਸ) ਦੀ ਇੱਕ ਰਿਪੋਰਟ ਤੋਂ ਬਾਅਦ ਕੀਤਾ ਗਿਆ, ਜਿਨ੍ਹਾਂ ਵਿਚ ਇਨ੍ਹਾਂ ਘਰਾਂ ਦਾ ਸਰਵੇਖਣ ਕਰਵਾਉਣ ਦੀ ਗੱਲ ਕਹੀ ਗਈ ਸੀ।
Kinnar
ਸਮਾਜ ਕਲਿਆਣ ਵਿਭਾਗ ਦੇ ਪ੍ਰਧਾਨ ਸਕਤਰ ਅਤੁਲ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਆਈਐਸਐਸ ਦੀ ਰਿਪੋਰਟ ਵਿਚ ਸ਼ਰੀਰਕ ਸ਼ੋਸ਼ਣ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਦੀ ਰੋਕਥਾਮ ਦੇ ਸੁਝਾਅ ਵੀ ਪੇਸ਼ ਕੀਤੇ ਗਏ ਹਨ। ਟੀਆਈਐਸਐਸ ਨੇ ਕਈ ਲੜਕੀਆਂ ਦੇ ਨਾਮ ਦੱਸੇ ਪਰ ਪੂਰੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹਨਾਂ ਟੀਮ ਦੀ ਜਾਂਚ ਦੇ ਆਧਾਰ 'ਤੇ ਮੁਜ਼ਫਰਪੁਰ ਵਿਚ ਇੱਕ ਕੇਸ ਫਾਇਲ ਕੀਤਾ ਅਤੇ ਆਪਣੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਘਰਾਂ ਦਾ ਸਮੇਂ ਸਮੇਂ ਤੇ ਸੋਸ਼ਲ ਆਡਿਟ ਕਰਨ। ਉਨ੍ਹਾਂ ਨੇ ਦੱਸਿਆ ਕਿ ਉਹ ਇਨ੍ਹਾਂ ਘਰਾਂ ਵਿਚ ਕਿੰਨਰ ਸੁਰੱਖਿਆ ਕਰਮੀਆਂ ਨੂੰ ਤੈਨਾਤ ਕਰਨ ਦੀ ਪੇਸ਼ਕਸ਼ ਉੱਤੇ ਵਿਚਾਰ ਕਰ ਰਹੇ ਸਨ।
Kinnar
ਉਨ੍ਹਾਂ ਕਿਹਾ ਕਿ ਇਹ ਪੇਸ਼ਕਸ਼ ਸੋਮਵਾਰ ਨੂੰ ਮੁਖ ਮੰਤਰੀ ਦੀ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਲਾਗੂ ਕਰਨ ਲਈ ਕਾਨੂੰਨੀ ਆਦੇਸ਼ ਜਾਰੀ ਕਰ ਦਿੱਤਾ। ਇਨ੍ਹਾਂ ਘਰਾਂ ਵਿਚ ਸੁਰੱਖਿਆ ਕਰਮੀਆਂ ਦੀ ਨਿਯੁਕਤੀ ਲਈ ਕਿੰਨਰਾਂ ਨੂੰ ਅਗੇਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸ਼ਰੀਰਕ ਸ਼ੋਸ਼ਣ ਵਿਚ ਕਮੀ ਆਵੇਗੀ ਨਾਲ ਹੀ ਕਿੰਨਰਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।
Kinnar
ਬਿਹਾਰ ਵਿਚ ਇਸ ਸਮੇਂ 110 ਸ਼ੈਲਟਰ ਹੋਮ ਹਨ, ਜਿੱਥੇ ਘਰੇਲੂ ਹਿੰਸਾ ਜਾਂ ਮਨੁੱਖ ਤਸਕਰੀ ਦੀਆਂ ਸ਼ਿਕਾਰ ਔਰਤਾਂ ਨੂੰ ਲਿਆਇਆ ਜਾਂਦਾ ਹੈ। ਇਨ੍ਹਾਂ ਨੂੰ ਐਨਜੀਓ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਸਰਕਾਰ ਉਨ੍ਹਾਂ ਨੂੰ ਗਰਾਂਟ ਦਿੰਦੀ ਹੈ। ਇਸ ਫੈਸਲੇ ਨਾਲ ਬੇਸ਼ੱਕ ਕਿੰਨਰਾਂ ਨੂੰ ਰੁਜ਼ਗਾਰ ਮਿਲਣ ਦੇ ਮੌਕਿਆਂ ਵਿਚ ਵਾਧਾ ਹੋਵੇਗਾ ਪਰ ਕਿ ਔਰਤਾਂ ਦੀ ਸੁਰੱਖਿਆ ਲਈ ਕਿੰਨਰਾਂ ਨੂੰ ਚੁਣੇ ਜਾਣਾ ਉਨ੍ਹਾਂ ਦੇ ਨਿਜੀ ਅਹਿਸਾਸਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੋਵੇਗਾ ?