ਆਈਐਸਆਈ ਲਈ ਜਾਸੂਸੀ ਦੇ ਦੋਸ਼ 'ਚ ਸਾਬਕਾ ਭਾਰਤੀ ਡਿਪਲੋਮੈਟ ਮਾਧੁਰੀ ਗੁਪਤਾ ਦੋਸ਼ੀ ਕਰਾਰ
Published : May 19, 2018, 1:45 pm IST
Updated : May 19, 2018, 3:10 pm IST
SHARE ARTICLE
madhuri gupta
madhuri gupta

ਸਾਬਕਾ ਡਿਪਲੋਮੈਟ ਮਾਧੁਰੀ ਗੁਪਤਾ ਨੂੰ ਦਿੱਲੀ ਦੀ ਇਕ ਅਦਾਲਤ ਨੇ ਪਾਕਿਸਤਾਨ ਵਿਚ ਤਾਇਨਾਤੀ ਦੌਰਾਨ ਪਾਕਿਸਤਾਨੀ ਖ਼ੁਫ਼ੀਆ ਏਜੰਸੀ ...

ਨਵੀਂ ਦਿੱਲੀ : ਸਾਬਕਾ ਡਿਪਲੋਮੈਟ ਮਾਧੁਰੀ ਗੁਪਤਾ ਨੂੰ ਦਿੱਲੀ ਦੀ ਇਕ ਅਦਾਲਤ ਨੇ ਪਾਕਿਸਤਾਨ ਵਿਚ ਤਾਇਨਾਤੀ ਦੌਰਾਨ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਕੋਲ ਭਾਰਤ ਦੀਆਂ ਖ਼ੁਫ਼ੀਆ ਜਾਣਕਾਰੀਆਂ ਲੀਕ ਕਰਨ ਦਾ ਦੋਸ਼ੀ ਕਰਾਰ ਦਿਤਾ ਹੈ, ਜਿਸ ਵਿਚ ਮਾਧੁਰੀ ਨੂੰ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਮਾਧੁਰੀ ਦੀ ਸਜ਼ਾ ਦੀ ਮਿਆਦ 'ਤੇ ਅਜੇ ਬਹਿਸ ਹੋਣੀ ਬਾਕੀ ਹੈ, ਕਿਉਂਕਿ ਉਹ ਪਹਿਲਾਂ ਹੀ 21 ਮਹੀਨੇ ਦੀ ਸਜ਼ਾ ਕੱਟ ਚੁੱਕੀ ਹੈ। 

former indian diplomat madhuri guptaformer indian diplomat madhuri gupta

ਐਡੀਸ਼ਨਲ ਸੈਸ਼ਨ ਜੱਜ ਸਿਧਾਰਥ ਸ਼ਰਮਾ ਦੀ ਬੈਂਚ ਨੇ ਮਾਧੁਰੀ ਗੁਪਤਾ ਨੂੰ ਜਾਸੂਸੀ ਅਤੇ ਗਲਤ ਢੰਗ ਨਾਲ ਸੂਚਨਾ ਪਹੁੰਚਾਉਣ ਦੇ ਦੋਸ਼ਾਂ ਲਈ ਅਧਿਕਾਰਤ ਪ੍ਰਾਈਵੇਸੀ ਐਕਟ ਦੀ ਧਾਰਾ 3 ਅਤੇ 5 ਦੇ ਤਹਿਤ ਦੋਸ਼ੀ ਠਹਿਰਾਇਆ ਹੈ। ਮਾਧੁਰੀ ਇਸਲਾਮਾਬਾਦ ਵਿਚ ਭਾਰਤੀ ਦੂਤਘਰ ਵਿਚ ਦੂਜੇ ਸਕੱਤਰ (ਪ੍ਰੈੱਸ ਅਤੇ ਸੂਚਨਾ) ਦੇ ਅਹੁਦੇ 'ਤੇ ਨਿਯੁਕਤ ਸੀ, ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਭਾਰਤ ਦੀਆਂ ਗੁਪਤ ਜਾਣਕਾਰੀਆਂ ਲੀਕ ਕਰਨ ਦੇ ਦੋਸ਼ ਵਿਚ 22 ਅਪ੍ਰੈਲ 2010 ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ। 

madhuri guptamadhuri gupta

ਇਸ ਤੋਂ ਤੁਰਤ ਬਾਅਦ ਮਾਧੁਰੀ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਮਾਧੁਰੀ ਗੁਪਤਾ 'ਤੇ ਆਈ.ਐਸ.ਆਈ ਦੇ ਦੋ ਅਧਿਕਾਰੀਆਂ ਮੁਬਸ਼ਰ ਰਜਾ ਰਾਣਾ ਅਤੇ ਜਮਸ਼ੇਦ ਦੇ ਸੰਪਰਕ ਵਿਚ ਰਹਿਣ ਦਾ ਵੀ ਦੋਸ਼ ਸੀ। ਜਨਵਰੀ 2012 ਵਿਚ ਦਿੱਲੀ ਦੀ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਸੀ। ਇਸ ਮਹਿਲਾ ਡਿਪਲੋਮੈਟ 'ਤੇ ਵਿਸ਼ਵਾਸ ਨੂੰ ਠੇਸ ਪਹੁੰਚਾਉਣ, ਅਪਰਾਧਕ ਸਾਜਿਸ਼ ਅਤੇ ਇਸ ਐਕਟ ਦੇ ਕਈ ਪ੍ਰਬੰਧਾਂ ਤਹਿਤ ਦੋਸ਼ ਤੈਅ ਕੀਤੇ ਗਏ ਹਨ।

madhuri guptamadhuri gupta

ਮਾਧੁਰੀ 'ਤੇ ਮੁਕੱਦਮਾ 22 ਮਾਰਚ 2012 ਨੂੰ ਸ਼ੁਰੂ ਹੋਇਆ ਸੀ। ਜੁਲਾਈ 2010 ਵਿਚ ਮਾਧੁਰੀ ਵਿਰੁੱਧ ਦਾਇਰ ਦੋਸ਼ ਪੱਤਰ ਵਿਚ ਕਿਹਾ ਗਿਆ ਸੀ ਕਿ ਮਾਧੁਰੀ ਦੇ ਆਈਐਸਆਈ ਅਧਿਕਾਰੀ ਜਮਸ਼ੇਦ ਨਾਲ ਸਬੰਧ ਸਨ ਅਤੇ ਮਾਧੁਰੀ ਨੇ ਉਸ ਨਾਲ ਵਿਆਹ ਕਰਨ ਦੀ ਯੋਜਨਾ ਬਣਾਈ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement