ਭਿਖਾਰੀ ਦੀ ਮੌਤ ਤੋਂ ਬਾਅਦ ਥੈਲੇ 'ਚੋਂ ਨਿਕਲੇ ਪੌਣੇ 2 ਕਰੋੜ ਦੇਖ ਲੋਕਾਂ ਉੱਡੇ ਹੋਸ਼
Published : Aug 18, 2019, 1:56 pm IST
Updated : Aug 18, 2019, 1:56 pm IST
SHARE ARTICLE
After the death of the beggars, about 2 crore people were left uncovered.
After the death of the beggars, about 2 crore people were left uncovered.

ਪੁਲਿਸ ਦੀ ਨਿਗਰਾਨੀ ਹੇਠ ਲੋਕਾਂ ਨੇ ਫੁੱਟਪਾਥ ਤੇ ਹੀ ਪੈਸਾ ਗਿਣਿਆ

ਤਾਮਿਲਨਾਡੂ- ਆਏ ਦਿਨ ਕੋਈ ਅਜੀਬੋ ਗਰੀਬ ਖ਼ਬਰ ਸਾਹਮਣੇ ਆਈ ਹੀ ਰਹਿੰਦੀ ਹੈ ਤੇ ਹੁਣ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ ਹੀ ਉੱਡ ਗਏ। ਇਹ ਖ਼ਬਰ ਤਾਮਿਲਨਾਡੂ ਦੇ ਕਿਸੇ ਸ਼ਹਿਰ ਦੀ ਦੱਸੀ ਜਾ ਰਹੀ ਹੈ ਜਿੱਥੇ ਇਕ ਭਿਖਾਰੀ ਦੇ ਥੈਲੇ ਵਿਚੋਂ ਉਸ ਦੀ ਮੌਤ ਤੋਂ ਬਾਅਦ 2 ਕਰੋੜ ਤੋਂ ਵੀ ਜ਼ਿਆਦਾ ਪੈਸੇ ਨਿਕਲੇ ਹਨ। ਭਿਖਾਰੀ ਦੀ ਲਾਸ਼ ਕੋਲ ਖੜੇ ਲੋਕ ਇਹ ਸਭ ਦੇਖ ਕੇ ਹੈਰਾਨ ਰਹਿ ਗਏ।

ਦੱਸ ਦਈਏ ਕਿ ਥੈਲੇ ਵਿਚੋਂ ਨਿਕਲੇ ਪੈਸੇ ਦੇਖ ਇੱਕ ਵਾਰ ਤਾਂ ਸਭ ਦੇ ਹੋਸ਼ ਉੱਡ ਗਏ, ਮੌਕੇ ਤੇ ਪਹੁੰਚੀ ਪੁਲਿਸ ਦੀ ਨਿਗਰਾਨੀ ਹੇਠ ਲੋਕਾਂ ਨੇ ਫੁੱਟਪਾਥ ਤੇ ਹੀ ਸਾਰਾ ਪੈਸੇ ਗਿਨਣਾ ਸ਼ੁਰੂ ਕਰ ਦਿੱਤਾ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ। ਭਿਖਾਰੀ ਦੀ ਲਾਸ਼ ਵੀ ਪਈ ਸਾਫ਼ ਦਿਖਾਈ ਦੇ ਰਹੀ ਹੈ ਅਤੇ ਕੁਝ ਵਿਅਕਤੀ ਉਸਦੀ ਝੋਂਪੜੀ ਵਿਚ ਹੋਰ ਸਮਾਨ ਦੀ ਤਲਾਸ਼ੀ ਲੈਂਦੇ ਵੀ ਦਿਖਾਈ ਦੇ ਰਹੇ ਹਨ।

ਭਿਖਾਰੀ ਕੋਲ ਛੋਟੇ ਨੋਟ ਹੋਣ ਕਾਰਨ ਕੈਸ਼ ਗਿਣਨ ਵਿਚ ਕਾਫੀ ਸਮਾਂ ਲੱਗ ਗਿਆ। ਭਿਖਾਰੀ ਦੀ ਮੌਤ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚਲ ਸਕਿਆ। ਪੁਲਿਸ ਨੇ ਸਾਰਾ ਪੈਸੇ ਕਬਜ਼ੇ 'ਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement