ਤਲਾਕ ਤੋਂ ਬਾਅਦ ਸੈਫ਼ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਨੂੰ ਦਿੱਤੇ ਸੀ 5 ਕਰੋੜ ਰੁਪਏ
Published : Aug 16, 2019, 10:54 am IST
Updated : Apr 10, 2020, 8:00 am IST
SHARE ARTICLE
Saif Ali Khan And Amrita Singh
Saif Ali Khan And Amrita Singh

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ਼ ਅਲੀ ਖ਼ਾਨ ਅੱਜ ਅਪਣਾ 49ਵਾਂ ਜਨਮ ਦਿਨ ਮਨਾ ਰਹੇ ਹਨ।

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ਼ ਅਲੀ ਖ਼ਾਨ ਅੱਜ ਅਪਣਾ 49ਵਾਂ ਜਨਮ ਦਿਨ ਮਨਾ ਰਹੇ ਹਨ। ਸੈਫ਼ ਅਲੀ ਖ਼ਾਨ ਜਿੰਨਾ ਅਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ, ਉਸ ਤੋਂ ਜ਼ਿਆਦਾ ਚਰਚਾ ਵਿਚ ਰਹੀ ਹੈ ਉਹਨਾਂ ਦੀ ਨਿੱਜੀ ਜ਼ਿੰਦਗੀ। ਸੈਫ਼ ਅਲੀ ਖ਼ਾਨ ਦਾ ਪਹਿਲਾ ਵਿਆਹ ਜਦੋਂ ਟੁੱਟਿਆ ਤਾਂ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਸੈਫ਼ ਅਲੀ ਖ਼ਾਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹਨਾਂ ਨੂੰ ਤਲਾਕ ਤੋਂ ਬਾਅਦ ਕਿੰਨੀ ਰਕਮ ਚੁਕਾਣੀ ਪਈ ਸੀ। ਉਹਨਾਂ ਨੇ ਖ਼ੁਲਾਸਾ ਕੀਤਾ ਸੀ ਕਿ ਉਸ ਸਮੇਂ ਉਹਨਾਂ ਕੋਲ ਇੰਨੇ ਪੈਸੇ ਨਹੀਂ ਸਨ, ਜਿਸ ਦੇ ਚਲਦਿਆਂ ਉਹਨਾਂ ਨੇ ਅੰਮ੍ਰਿਤਾ ਸਿੰਘ ਨੂੰ ਇਹ ਰਕਮ ਕਿਸ਼ਤਾਂ ਵਿਚ ਦਿੱਤੀ ਸੀ। ਦੋਵਾਂ ਦਾ ਵਿਆਹ 13 ਸਾਲ ਤੱਕ ਚੱਲਿਆ ਸੀ ਪਰ ਜਦੋਂ ਇਹ ਵਿਆਹ ਟੁੱਟਿਆ ਤਾਂ ਹਰ ਕੋਈ  ਹੈਰਾਨ ਰਹਿ ਗਿਆ।

ਸੈਫ਼ ਨੇ 1991 ਵਿਚ ਅਪਣੇ ਤੋਂ 12 ਸਾਲ ਵੱਡੀ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਵਿਆਹ ਕਰਵਾਇਆ। ਦੋਵਾਂ ਦੀ ਪਹਿਲੀ ਮੁਲਾਕਾਤ 1992 ਵਿਚ ਹੋਈ ਸੀ। ਉਸ ਸਮੇਂ ਅੰਮ੍ਰਿਤਾ ਬਾਲੀਵੁੱਡ ਵਿਚ ਅਪਣੀ ਪਛਾਣ ਬਣਾ ਚੁੱਕੀ ਸੀ ਅਤੇ ਸੈਫ਼ ‘ਬੇਖੁਦੀ’ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੇ ਸਨ। ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਅਤੇ ਸੈਫ਼ ਦੀ ਪਹਿਲੀ ਮੁਲਾਕਾਤ ਅੰਮ੍ਰਿਤਾ ਦੇ ਘਰ ਵਿਚ ਹੀ ਹੋਈ ਸੀ। ਇਸ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ।

ਇਸ ਤੋਂ ਬਾਅਦ 2004 ਵਿਚ ਦੋਵਾਂ ਦਾ ਤਲਾਕ ਹੋਇਆ। ਤਲਾਕ ਤੋਂ ਬਾਅਦ ਅੰਮ੍ਰਿਤਾ ਨੇ ਸੈਫ਼ ਕੋਲੋਂ 5 ਕਰੋੜ ਦੀ ਮੰਗ ਕੀਤੀ ਸੀ, ਜਿਸ ਨੂੰ ਉਹਨਾਂ ਕਿਸ਼ਤਾਂ ਵਿਚ ਦਿੱਤਾ। ਹਾਲਾਂਕਿ ਸੈਫ਼ ਅਤੇ ਅੰਮ੍ਰਿਤਾ ਦੇ ਤਲਾਕ ਤੋਂ ਬਾਅਦ 2012 ਵਿਚ ਸੈਫ਼ ਦਾ ਕਰੀਨਾ ਨਾਲ ਵਿਆਹ ਹੋ ਗਿਆ। ਸੈਫ਼-ਅੰਮ੍ਰਿਤਾ ਦੀ ਬੇਟੀ ਸਾਰਾ ਕਰੀਨਾ ਕਪੂਰ ਦੇ ਕਾਫ਼ੀ ਕਰੀਬ ਹੈ, ਇੱਥੋਂ ਤੱਕ ਕਿ ਸੈਫ਼-ਕਰੀਨਾ ਦੇ ਵਿਆਹ ਵਿਚ ਵੀ ਸਾਰੇ ਖੁਸ਼ੀ-ਖੁਸ਼ੀ ਸ਼ਾਮਲ ਹੋਏ ਸਨ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement