
ਅੱਗ ਐਮਰਜੈਂਸੀ ਵਾਰਡ ਦੀ ਪਹਿਲੀ ਤੇ ਦੂਜੀ ਮੰਜ਼ਲ 'ਤੇ ਲੱਗੀ
ਨਵੀਂ ਦਿੱਲੀ- ਆਏ ਦਿਨ ਕਿਤੇ ਨਾ ਕਿਤੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੀ ਰਹਿੰਦੀ ਹੈ ਪਰ ਹੁਣ ਦਿੱਲੀ ਦੇ ਏਮਜ਼ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਵਿਖੇ ਏਮਜ਼ ਦੇ ਐਮਰਜੈਂਸੀ ਵਾਰਡ ਵਿਚ ਭਿਆਨਕ ਅੱਗ ਲੱਗ ਗਈ। ਇਹ ਅੱਗ ਐਮਰਜੈਂਸੀ ਵਾਰਡ ਦੀ ਪਹਿਲੀ ਤੇ ਦੂਜੀ ਮੰਜ਼ਲ ਉਤੇ ਲੱਗੀ ਹੈ। ਅੱਗ ਬੁਝਾਉਣ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 39 ਗੱਡੀਆਂ ਪਹੁੰਚ ਗਈਆਂ।
Emergency ward of AIIMS arrives in horrific fire
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਕਿ ਐਮਰਜੈਂਸੀ ਵਾਰਡ ਦੀ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਬਚਾਅ ਕਰਮੀਆਂ ਵਲੋਂ ਇਮਾਰਤ 'ਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਸਾਰੇ ਮਰੀਜ਼ ਸੁਰੱਖਿਅਤ ਬਾਹਰ ਕੱਢ ਲਏ ਗਏ। ਸਾਵਧਾਨੀ ਦੇ ਤੌਰ 'ਤੇ ਐਮਰਜੈਂਸੀ ਵਾਰਡ ਨੂੰ ਬੰਦ ਕਰ ਦਿੱਤਾ ਗਿਆ ਹੈ।
ਅੱਗ ਲੱਗਦੇ ਹੀ ਹਸਪਤਾਲ 'ਚ ਅਫੜਾ-ਦਫੜੀ ਮਚ ਗਈ। ਹਰ ਪਾਸੇ ਧੂੰਆਂ ਫੈਲ ਜਾਣ ਕਾਰਨ ਲੋਕਾਂ ਨੂੰ ਬਾਹਰ ਨਿਕਲਣ ਵਿਚ ਮੁਸ਼ਕਲ ਹੋ ਰਹੀ ਸੀ। ਜ਼ਿਕਰਯੋਗ ਹੈ ਕਿ ਏਮਜ਼ ਦਿੱਲੀ ਦੀ ਹੀ ਨਹੀਂ, ਦੇਸ਼ ਦੀ ਪ੍ਰਮੁੱਖ ਡਾਕਟਰੀ ਸੰਸਥਾ ਹੈ। ਇਸੇ ਸਾਲ ਮਾਰਚ ਵਿਚ ਏਮਜ਼ ਦੇ ਗਰਾਊਂਡ ਫਲੋਰ ਤੇ ਆਪ੍ਰੇਸ਼ਨ ਥੀਏਟਰ ਕੋਲ ਟ੍ਰਾਮਾ ਸੈਂਟਰ ਵਿਚ ਵੀ ਅੱਗ ਲੱਗ ਗਈ ਸੀ।