ਅੱਗ ਬੁਝਾਉਣ ਦਾ ਕੰਮ ਜਾਰੀ
ਨਵੀਂ ਦਿੱਲੀ : ਅਖਿਲ ਭਾਰਤੀ ਆਯੁਰਵੇਦ ਸੰਸਥਾ (ਏ.ਆਈ.ਆਈ.ਐਮ.ਐਸ.) ਦੇ ਟ੍ਰਾਮਾ ਸੈਂਟਰ ਦੀ ਬੇਸਮੈਂਟ 'ਚ ਇਕ ਆਪ੍ਰੇਸ਼ਨ ਥੀਏਟਰ ਨੇੜੇ ਐਤਵਾਰ ਨੂੰ ਅੱਗ ਲੱਗ ਗਈ। ਦਿੱਲੀ ਫ਼ਾਇਰ ਬ੍ਰਿਗੇਡ ਸੇਵਾ ਨੇ ਇਹ ਜਾਣਕਾਰੀ ਦਿੱਤੀ।
ਮੁੱਖ ਫ਼ਾਇਰ ਬ੍ਰਿਗੇਡ ਅਧਿਕਾਰੀ ਅਤੁਲ ਗਰਗ ਨੇ ਦੱਸਿਆ ਕਿ ਸ਼ਾਮ 6:13 ਵਜੇ ਇਸ ਘਟਨਾ ਬਾਰੇ ਇਕ ਫ਼ੋਨ ਆਇਆ ਸੀ, ਜਿਸ ਮਗਰੋਂ 12 ਅੱਗ ਬੁਝਾਊ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਏਮਜ਼ ਟ੍ਰਾਮਾ ਸੈਂਟਰ ਦੀ ਬੇਸਮੈਂਟ 'ਤੇ ਅੱਗ ਲੱਗੀ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ।
ਹਸਪਤਾਲ ਸੂਤਰਾਂ ਨੇ ਦੱਸਿਆ ਕਿ ਮਰੀਜ਼ਾ ਨੂੰ ਹੋਰ ਵਾਰਡਾਂ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਇਮਾਰਤ 'ਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਸ਼ਾਰਟ ਸਰਕਿਟ ਕਾਰਨ ਇਹ ਹਾਦਸਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।