
ਮੁਲਜ਼ਮ ਮਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ; ਚੱਲ ਰਿਹਾ ਸੀ ਇਲਾਜ
ਸ਼ਹਿਡੋਲ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਸ਼ਹਿਡੋਲ ਵਿਚ ਮਾਂ ਨੇ ਅਪਣੇ ਹੀ ਦੋ ਬੱਚਿਆਂ ਦੀ ਕਥਿਤ ਤੌਰ 'ਤੇ ਐਤਵਾਰ ਸਵੇਰੇ ਹਤਿਆ ਕਰ ਦਿਤੀ। ਪੁਲਿਸ ਨੇ ਮੁਲਜ਼ਮ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਸੋਹਾਗਪੁਰ ਦੇ ਕੋਨੀ ਮੁਹੱਲੇ ਦੀ ਹੈ।
Mentally unwell woman kills son, daughter in MP's Shahdol
ਪੁਲਿਸ ਅਧਿਕਾਰੀ ਬੀ ਡੀ ਪਾਂਡੇ ਨੇ ਦਸਿਆ ਕਿ ਕੋਨੀ ਮੁਹੱਲੇ ਦਾ ਰਹਿਣ ਵਾਲਾ ਰਾਮਪ੍ਰਸਾਦ ਬੈਗਾ ਐਤਵਾਰ ਸਵੇਰੇ ਘਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਘਰ ਵਿਚ ਉਸ ਦੀ ਪਤਨੀ 35 ਸਾਲਾ ਗੁਡਨ ਬੈਗਾ, ਪੰਜ ਸਾਲਾ ਪੁੱਤਰ ਰਾਹੁਲ ਬੈਗਾ ਅਤੇ ਸੱਤ ਸਾਲਾ ਪੁੱਤਰੀ ਕਾਜਲ ਬੈਗਾ ਸੌਂ ਰਹੇ ਸੀ। ਉਨ੍ਹਾਂ ਦਸਿਆ ਕਿ ਕੁੱਝ ਦੇਰ ਮਗਰੋਂ ਜਦ ਰਾਮਪ੍ਰਸਾਦ ਘਰ ਮੁੜਿਆਤਾਂ ਵੇਖਿਆ ਕਿ ਉਸ ਦੇ ਪੁੱਤਰ ਰਾਹੁਲ ਅਤੇ ਪੁੱਤਰੀ ਕਾਜਲ ਦੀਆਂ ਲਾਸ਼ਾਂ ਘਰ ਦੇ ਬਾਹਰ ਪਈਆਂ ਸਨ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਤੁਰਤ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਪਾਂਡੇ ਨੇ ਕਿਹਾ ਕਿ ਪੁਲਿਸ ਜਦ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ ਰਾਮਪ੍ਰਸਾਦ ਦੀ ਪਤਨੀ ਨੇ ਦੋਹਾਂ ਬੱਚਿਆਂ ਦੀ ਕੁਹਾੜੀ ਮਾਰ ਕੇ ਹਤਿਆ ਕਰ ਦਿਤੀ ਅਤੇ ਖ਼ੁਦ ਨੂੰ ਕਮਰੇ ਵਿਚ ਅੰਦਰੋਂ ਬੰਦ ਕਰ ਲਿਆ।
Mentally unwell woman kills son, daughter in MP's Shahdol
ਪੁਲਿਸ ਨੇ ਕਾਫ਼ੀ ਦੇਰ ਮਗਰੋਂ ਉਸ ਨੂੰ ਕਮਰੇ ਵਿਚੋਂ ਕਢਿਆ ਅਤੇ ਹਿਰਾਸਤ ਵਿਚ ਲੈ ਲਿਆ। ਉਸ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। ਮੌਕੇ ਤੋਂ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ। ਪਾਂਡੇ ਨੇ ਦਸਿਆ ਕਿ ਰਾਮਪ੍ਰਸਾਦ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮ ਵਿਰੁਧ ਪਰਚਾ ਦਰਜ ਕਰ ਲਿਆ ਗਿਆ ਹੈ।