
ਕੂੜਾ ਸੁੱਟਣ ਕਾਰਨ ਹੋਇਆ ਸੀ ਝਗੜਾ
ਲਖਨਊ : ਯੂਪੀ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਕੌਮੀ ਹਿੰਦੀ ਰੋਜ਼ਾਨਾ ਅਖ਼ਬਾਰ ਦੇ ਫ਼ੋਟੋ ਪੱਤਰਕਾਰ ਅਤੇ ਉਸ ਦੇ ਭਰਾ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਸੀਨੀਅਰ ਪੁਲਿਸ ਅਧਿਕਾਰੀ ਦਿਨੇਸ਼ ਕੁਮਾਰ ਨੇ ਦਸਿਆ ਕਿ ਦੈਨਿਕ ਜਾਗਰਣ ਦੇ ਫ਼ੋਟੋ ਪੱਤਰਕਾਰ 23 ਸਾਲਾ ਆਸ਼ੀਸ਼ ਅਤੇ ਉਸ ਦੇ ਭਰਾ 19 ਸਾਲਾ ਆਸ਼ੂਤੋਸ਼ ਦੀ ਉਨ੍ਹਾਂ ਦੇ ਗੁਆਂਢੀ ਮਹੀਪਾਲ ਸੈਣੀ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ। ਉਨ੍ਹਾਂ ਦਸਿਆ ਕਿ ਮਹੀਪਾਲ ਅਤੇ ਆਸ਼ੀਸ਼ ਵਿਚਾਲੇ ਕੂੜਾ ਸੁੱਟਣ ਕਾਰਨ ਝਗੜਾ ਹੋਇਆ ਸੀ।
Journalist and his brother shot dead at Saharanpur
ਐਤਵਾਰ ਸਵੇਰੇ ਗੱਲ ਵਧ ਗਈ ਤੇ ਮਹੀਪਾਲ ਤੇ ਉਸ ਦੇ ਬੇਟੇ ਨੇ ਆਸ਼ੀਸ਼ ਦੇ ਘਰ ਵੜ ਕੇ ਉਸ ਨੂੰ ਅਤੇ ਉਸ ਭਰਾ ਨੂੰ ਗੋਲੀ ਮਾਰ ਦਿਤੀ। ਦੋਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਦਿਨੇਸ਼ ਨੇ ਦਸਿਆ ਕਿ ਹਤਿਆ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਅਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।