
ਪਾਕਿ ਸਰਕਾਰ ਨੇ ਦੇਸ਼ ਦੇ 3.90 ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਆਉਣ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ
ਪੇਸ਼ਾਵਰ : ਪੱਛਮੀ ਉੱਤਰ ਪਾਕਿਸਤਾਨ ਵਿਚ ਮੰਗਲਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਪੋਲੀਓ ਰੋਕੂ ਦਵਾਈ ਪਿਆਉਣ ਵਾਲੀ ਟੀਮ ਦੀ ਸੁਰੱਖਿਆ ਵਿਚ ਤਾਇਨਾਤ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਦੇਸ਼ ਵਿਚ ਸੋਮਵਾਰ ਨੂੰ ਦੇਸ਼ਵਿਆਪੀ ਪੋਲੀਓ ਰੋਕੂ ਮੁਹਿੰਮ ਵਿੱਢੀ ਗਈ ਸੀ। ਪਾਕਿਸਤਾਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹਨ, ਜਿਥੇ ਪੋਲੀਓ ਦੇ ਸਭ ਤੋਂ ਜ਼ਿਆਦਾ ਮਾਮਲੇ ਦੇਖਣ ਨੂੰ ਮਿਲਦੇ ਹਨ।
Death
ਇਸ ਨੂੰ ਵੇਖਦੇ ਹੋਏ ਸਰਕਾਰ ਨੇ ਦੇਸ਼ ਦੇ 3.90 ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਆਉਣ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਪਾਕਿਸਤਾਨ ਤੋਂ ਇਲਾਵਾ ਅਫ਼ਗਾਨਿਸਤਾਨ ਅਤੇ ਨਾਈਜੀਰੀਆ ਵਿਚ ਵੀ ਇਸ ਬੀਮਾਰੀ ਦਾ ਕਾਫੀ ਕਹਿਰ ਦੇਖਣ ਨੂੰ ਮਿਲਦਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੋਲੀਓ ਰੋਕੂ ਦਵਾਈ ਪਿਆਉਣ ਵਾਲੀ ਟੀਮ ਦੀ ਸੁਰੱਖਿਆ ਵਿਚ ਤਾਇਨਾਤ ਸਹਾਇਕ ਪੁਲਿਸ ਨਿਰੀਖਕ ਇਮਰਾਨ ਖ਼ਾਨ ਦੀ ਮੰਗਲਵਾਰ ਸਵੇਰੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ।
Death
ਇਹ ਟੀਮ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ਦੇ ਬਾਚਾ ਖਾਨ ਚੌਕ 'ਤੇ ਬੱਚਿਆਂ ਨੂੰ ਦਵਾਈ ਪਿਆਉਣ ਦਾ ਕੰਮ ਕਰ ਰਿਹਾ ਸੀ। ਦਸੰਬਰ 2012 ਤੋਂ ਬਾਅਦ ਤੋਂ ਇਨਫੈਕਟਿਡ ਦਵਾਈ ਦੇਣ ਵਾਲੀਆਂ ਟੀਮਾਂ 'ਤੇ ਹੋਏ ਹਮਲਿਆਂ ਵਿਚ 69 ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਥੇ ਹੀ ਸੋਮਵਾਰ ਨੂੰ ਹੋਈ ਇਕ ਘਟਨਾ ਵਿਚ ਖੈਬਰ ਪਖਤੂਨਖਵਾ ਸੂਬੇ ਵਿਚ ਪੋਲੀਓ ਰੋਕੂ ਦਵਾਈ ਪੀਣ ਤੋਂ ਬਾਅਦ ਅਨੇਕ ਸਕੂਲੀ ਬੱਚੇ ਬੀਮਾਰ ਪੈ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।