ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦਾ ਬਿਆਨ, 'ਉਜਵਲਾ ਯੋਜਨਾ ਦਾ ਪਾਖੰਡ ਬੰਦ ਕਰੇ ਸਰਕਾਰ'
Published : Aug 18, 2021, 9:18 pm IST
Updated : Aug 18, 2021, 9:18 pm IST
SHARE ARTICLE
Congress slams govt over LPG cylinder price hike
Congress slams govt over LPG cylinder price hike

ਦੇਸ਼ ਵਿਚ ਵਧਦੀ ਮਹਿੰਗਾਈ ਨੇ ਆਮ ਆਦਮੀ ਲਈ ਨਵੀਂ ਮੁਸ਼ਕਿਲ ਖੜ੍ਹੀ ਕੀਤੀ ਹੋਈ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੇ ਘਰ ਦਾ ਬਜਟ ਵਿਗਾੜ ਦਿੱਤਾ ਹੈ।

ਨਵੀਂ ਦਿੱਲੀ: ਦੇਸ਼ ਵਿਚ ਵਧਦੀ ਮਹਿੰਗਾਈ ਨੇ ਆਮ ਆਦਮੀ ਲਈ ਨਵੀਂ ਮੁਸ਼ਕਿਲ ਖੜ੍ਹੀ ਕੀਤੀ ਹੋਈ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੇ ਘਰ ਦਾ ਬਜਟ ਵਿਗਾੜ ਦਿੱਤਾ ਹੈ। ਇਸ ਦੌਰਾਨ ਦੇਸ਼ ਵਿਚ ਵਧਦੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ’ਤੇ ਹਮਲਾਵਰ ਹਨ। ਇਸ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ।

Cylinder Cylinder

ਹੋਰ ਪੜ੍ਹੋ: ਕਾਂਗਰਸ ਨੂੰ ਇਕ ਹੋਰ ਝਟਕਾ, ਕੁਲਵੰਤ ਸਿੱਧੂ ਆਮ ਆਦਮੀ ਪਾਰਟੀ ਵਿਚ ਸ਼ਾਮਲ

ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਕਿਹਾ, ‘1 ਜੁਲਾਈ ਨੂੰ ਰਸੋਈ ਗੈਸ ਦੀ ਕੀਮਤ ਮੋਦੀ ਜੀ ਦੀ ਸਰਕਾਰ ਨੇ 25 ਰੁਪਏ ਵਧਾਈ। 17 ਅਗਸਤ ਨੂੰ ਫਿਰ 25 ਰੁਪਏ ਵਧਾ ਦਿੱਤੇ ਗਏ। ਉਜਵਲਾ ਦਾ ਸੁਪਨਾ ਦਿਖਾ ਕੇ ਹਰ ਮਹੀਨੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਭਾਜਪਾ ਸਰਕਾਰ ਦੀ ਕੁਲੈਕਸ਼ਨ ਸਕੀਮ ਪ੍ਰਫੁੱਲਤ ਹੋ ਰਹੀ ਹੈ’।

Tweet Tweet

ਹੋਰ ਪੜ੍ਹੋ: ਭਾਜਪਾ ਆਗੂ ਦਾ ਬਿਆਨ, 'ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ, ਉਹ ਅਫ਼ਗਾਨਿਸਤਾਨ ਚਲੇ ਜਾਣ'

ਉਥੇ ਹੀ ਕਾਂਗਰਸ ਬੁਲਾਰਾ ਸੁਪ੍ਰੀਆ ਸ਼ੀਨੇਟ ਨੇ ਵੀ ਪ੍ਰੈੱਸ ਕਾਨਫਰੰਸ ਦੌਰਾਨ 2013 ਦੇ ਪੀਐਮ ਮੋਦੀ ਦੇ ਮਹਿੰਗਾਈ ਉੱਤੇ ਕੀਤੇ ਟਵੀਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਕਾਰਨ ਅੱਜ ਐਲਪੀਜੀ ਸਿਲੰਡਰ ਦੀ ਕੀਮਤ 860 ਰੁਪਏ ਹੋ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਉਜਵਲਾ ਯੋਜਨਾ ਦਾ ਪਾਖੰਡ ਬੰਦ ਕਰ ਦੇਣਾ ਚਾਹੀਦਾ ਹੈ।

Cylinder Cylinder

ਹੋਰ ਪੜ੍ਹੋ: ਅਫ਼ਗਾਨਿਸਤਾਨ ਛੱਡ ਕੇ ਗਏ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਯੂਏਈ ਨੇ ਦਿੱਤੀ ਸ਼ਰਨ

ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ ਸਾਲ ਤੋਂ ਸਬਸਿਡੀ ਦੇਣੀ ਵੀ ਬੰਦ ਕਰ ਦਿੱਤੀ ਹੈ। ਜਦੋਂ ਕੇਂਦਰ ਵਿਚ ਉਹਨਾਂ ਦੀ ਸਰਕਾਰ ਸੀ ਤਾਂ ਸਰਕਾਰ 1,47,000 ਕਰੋੜ ਦੀ ਸਬਸਿਡੀ ਦਿੰਦੀ ਸੀ। ਹੁਣ ਇਹ ਸਿਰਫ 12000 ਕਰੋੜ ਹੀ ਰਹਿ ਗਿਆ ਹੈ।  ਉਹਨਾਂ ਅੱਗੇ ਕਿਹਾ ਕਿ ਅੱਜ ਜਦੋਂ ਵਿਰੋਧੀ ਪਾਰਟੀਆਂ ਸਰਕਾਰ ਨਾਲ ਮਹਿੰਗਾਈ ਦੀ ਗੱਲ ਕਰਦੀਆਂ ਹਨ ਤਾਂ ਸਰਕਾਰ ਨਹਿਰੂ ਦੇ ਦੌਰ ਦੀ ਗੱਲ ਕਰਨ ਲੱਗਦੀ ਹੈ। ਸਰਕਾਰ ਨੂੰ ਹੁਣ ਅਜਿਹਾ ਬੰਦ ਕਰਨਾ ਚਾਹੀਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement