Kolkata Rape and Murder Case : ਪੁਲਿਸ ਨੇ ਪੀੜਤਾ ਦੀ ਪਛਾਣ ਉਜਾਗਰ ਕਰਨ 'ਤੇ ਭਾਜਪਾ ਨੇਤਾ ਲਾਕੇਟ ਚੈਟਰਜੀ ਅਤੇ 2 ਡਾਕਟਰਾਂ ਨੂੰ ਕੀਤਾ ਤਲਬ
Published : Aug 18, 2024, 2:12 pm IST
Updated : Aug 18, 2024, 2:12 pm IST
SHARE ARTICLE
BJP MP Locket Chatterjee
BJP MP Locket Chatterjee

ਭਾਜਪਾ ਨੇਤਾ ਲਾਕੇਟ ਚੈਟਰਜੀ 'ਤੇ ਪੀੜਤਾ ਦੀ ਪਛਾਣ ਦੱਸਣ ਦਾ ਆਰੋਪ, 'ਫੇਕ ਨਿਊਜ਼' ਨੂੰ ਲੈ ਕੇ 2 ਡਾਕਟਰਾਂ ਨੂੰ ਨੋਟਿਸ ਜਾਰੀ

Kolkata Doctor Rape and Murder Case : ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਟ੍ਰੇਨੀ ਡਾਕਟਰ ਨਾਲ ਰੇਪ ਅਤੇ ਹੱਤਿਆ ਦੇ ਮਾਮਲੇ ਦੀ ਸੀਬੀਆਈ ਜਾਂਚ ਕਰ ਰਹੀ ਹੈ। ਇਸ ਮਾਮਲੇ ਤੋਂ ਬਾਅਦ ਦੇਸ਼ ਭਰ ਵਿੱਚ ਡਾਕਟਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੋਲਕਾਤਾ ਪੁਲਸ ਨੇ ਭਾਜਪਾ ਨੇਤਾ ਲਾਕੇਟ ਚੈਟਰਜੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

ਕੋਲਕਾਤਾ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਕੇਸ ਦਰਜ ਕੀਤਾ ਹੈ। ਇੱਕ ਮਾਮਲਾ ਗਲਤ ਜਾਣਕਾਰੀ ਫੈਲਾਉਣ ਦਾ ਅਤੇ ਦੂਜਾ ਪੀੜਤ ਦੀ ਪਛਾਣ ਜ਼ਾਹਰ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਕੋਲਕਾਤਾ ਪੁਲਿਸ ਨੇ ਦੋ ਡਾਕਟਰਾਂ ਅਤੇ ਭਾਜਪਾ ਨੇਤਾ ਲਾਕੇਟ ਚੈਟਰਜੀ ਨੂੰ ਵੀ ਦੋਵਾਂ ਮਾਮਲਿਆਂ ਵਿੱਚ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ। ਪੁਲਿਸ ਨੇ ਟੀਐਮਸੀ ਨੇਤਾ ਸੁਖੇਂਦੂ ਸ਼ੇਖਰ ਨੂੰ ਵੀ ਤਲਬ ਕੀਤਾ ਹੈ।

ਕੋਲਕਾਤਾ ਕਤਲ ਕੇਸ ਵਿੱਚ ਪੁਲਿਸ ਨੇ ਪੀੜਤਾ ਦੀ ਪੋਸਟਮਾਰਟਮ ਰਿਪੋਰਟ ਬਾਰੇ ਕਥਿਤ ਤੌਰ 'ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੇ ਆਰੋਪ ਵਿੱਚ ਡਾਕਟਰ ਕੁਨਾਲ ਸਰਕਾਰ ਅਤੇ ਡਾਕਟਰ ਸੁਬਰਨਾ ਗੋਸਵਾਮੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਕੋਲਕਾਤਾ ਪੁਲਿਸ ਨੇ ਇਸ ਸਬੰਧੀ ਪੁੱਛਗਿੱਛ ਲਈ ਬੁਲਾਇਆ ਹੈ।

ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸੁਬਰਨਾ ਗੋਸਵਾਮੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਜੇਕਰ ਉਸ ਨੂੰ ਨੋਟਿਸ ਮਿਲਦਾ ਹੈ ਤਾਂ ਉਹ ਜ਼ਰੂਰ ਸ਼ਾਮਲ ਹੋਣਗੇ। ਜਦੋਂਕਿ ਡਾਕਟਰ ਕੁਨਾਲ ਸਰਕਾਰ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਅੱਜ ਸਵੇਰੇ ਕੋਲਕਾਤਾ ਪੁਲਿਸ ਨੇ ਨੋਟਿਸ ਦਿੱਤਾ ਹੈ। ਉਸ ਨੇ ਭਲਕੇ ਪੁਲੀਸ ਹੈੱਡਕੁਆਰਟਰ ਵਿੱਚ ਪੇਸ਼ ਹੋਣਾ ਹੈ।

 

Location: India, West Bengal

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement