'ਸੌੜੇ ਸਿਆਸੀ ਲਾਹੇ ਲਈ ਸਕੂਲੀ ਸਿਲੇਬਸ ਦੇ ਇਤਿਹਾਸ ਨਾਲ ਛੇੜਛਾੜ ਤੋਂ ਬਾਜ ਆਵੇ ਕਾਂਗਰਸ'
Published : Sep 18, 2021, 5:05 pm IST
Updated : Sep 18, 2021, 5:05 pm IST
SHARE ARTICLE
Kultar Singh Sandhwan
Kultar Singh Sandhwan

ਬਾਰਵੀਂ ਦੀ ਪ੍ਰੀਖਿਆ 'ਚ ਪੁੱਛੇ ਸਵਾਲ 'ਤੇ 'ਆਪ' ਨੇ ਸਖ਼ਤ ਇਤਰਾਜ਼ ਜਤਾਇਆ

 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਦੋਸ਼ ਹੈ ਕਿ ਭਾਜਪਾ-ਆਰ.ਐਸ.ਐਸ. ਦੀ ਤਰ੍ਹਾਂ ਸੱਤਾਧਾਰੀ ਕਾਂਗਰਸ ਵੀ ਸਿਆਸੀ ਲਾਹੇ ਲਈ ਇਤਿਹਾਸ ਨਾਲ ਛੇੜਛਾੜ ਕਰਕੇ ਨਵੀਂ ਪੀੜ੍ਹੀ ਨੂੰ ਗੁੰਮਰਾਹ ਕਰਨ ਦੀਆਂ ਹੋਛੀਆਂ ਹਰਕਤਾਂ 'ਤੇ ਉਤਰ ਆਈ ਹੈ। ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਿੱਖਿਆ ਵਿਭਾਗ, ਪੰਜਾਬ ਵੱਲੋਂ ਬਾਰਵੀਂ ਜਮਾਤ ਦੇ ਇਤਿਹਾਸ ਦੇ ਵਿਸ਼ੇ ਲਈ ਮੁਲਾਂਕਣ ਪ੍ਰੀਖਿਆ (ਸਪਲੀਮੈਂਟਰੀ ਪੇਪਰ) ਦੇ ਪ੍ਰਸ਼ਨ ਨੰਬਰ 38 ਉਤੇ ਸਖ਼ਤ ਇਤਰਾਜ ਪ੍ਰਗਟ ਕਰਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਕੋਲੋਂ ਮੁਆਫ਼ੀ ਅਤੇ ਪੇਪਰ ਨਿਰਧਾਰਤ ਕਰਨ ਵਾਲੇ ਪੈਨਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

 

Kultar Singh Sandhwan Kultar Singh Sandhwan

 

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਦੀ ਅੰਨ੍ਹੀ ਦਖ਼ਲਅੰਦਾਜ਼ੀ ਥਾਣਿਆਂ - ਕਚਹਿਰੀਆਂ ਬਾਅਦ ਹੁਣ ਸਕੂਲੀ ਸਿਲੇਬਸ ਤੱਕ ਪੁੱਜ ਗਈ ਹੈ, ਜੋ ਹੋਰ ਵੀ ਵੱਧ ਖ਼ਤਰਨਾਕ ਹੈ। ਬਾਰਵੀਂ ਜਮਾਤ ਦੀ ਹਾਲ ਹੀ ਦੌਰਾਨ ਹੋਈ ਮੁਲਾਂਕਣ ਪ੍ਰੀਖਿਆ 'ਚ ਦਰਜ ਸਵਾਲ, ''ਸੱਤਵੇਂ ਗੁਰੂ ਹਰਿ ਰਾਏ ਜੀ ਨੇ ਕਿਸ ਦੇ ਵਡੇਰਿਆਂ ਨੂੰ ਅਸ਼ੀਰਵਾਦ ਦਿੱਤਾ ਸੀ?'' ਦੇ ਦਿੱਤੇ ਗਏ ਵਿਕਲਪਾਂ 'ਚ ਪੰਜਾਬ ਦੇ ਤਿੰਨ ਕਾਂਗਰਸੀ ਆਗੂਆਂ ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਲਿਖੇ ਗਏ ਹਨ, ਜੋ ਹੱਦ ਦਰਜੇ ਦੀ ਘਟੀਆ ਸ਼ਰਾਰਤ ਹੈ।

 

CM PUNJABCM PUNJAB

 

ਵਿਧਾਇਕ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ, ''ਕਿਰਪਾ ਕਰਕੇ ਮੋਦੀ- ਅਮਿਤ ਸ਼ਾਹ ਦੀ ਜੋੜੀ ਕੋਲੋਂ ਅਜਿਹੇ ਫਿਰਕੂ ਅਤੇ ਘਟੀਆ ਪੈਂਤਰੇ ਨਾਲ ਸਿੱਖੋ, ਜਿੰਨ੍ਹਾਂ ਨਾਲ ਕਰੋੜਾਂ ਲੋਕਾਂ ਦੀ ਆਸਥਾ ਨੂੰ ਸੱਟ ਵੱਜਦੀ ਹੋਵੇ। ਕੋਰੇ ਕਾਗਜ ਵਰਗੇ ਵਿਦਿਆਰਥੀ ਮਨ੍ਹਾਂ 'ਤੇ ਗਲਤ ਧਾਰਨਾਵਾਂ ਉਕਰੀਆਂ ਜਾਂਦੀਆਂ ਹੋਣ। ਇਤਿਹਾਸ ਨਾਲ ਛੇੜ- ਛਾੜ ਸਾਫ਼ ਨਜ਼ਰ ਆਉਂਦੀ ਹੋਵੇ ਅਤੇ ਤੁਹਾਡੀ ਸੌੜੀ ਸਿਆਸੀ ਸੋਚ ਦਾ ਜਨਾਜ਼ਾ ਨਿਕਲਣਾ ਹੋਵੇ।'' 'ਆਪ' ਆਗੂ ਨੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਸਵਾਲ ਜ਼ਰੂਰੀ ਹਨ ਤਾਂ ਸਕੂਲੀ ਸਿਲੇਬਸ ਅਤੇ ਪ੍ਰਸ਼ਨਾਵਲੀ 'ਚ ਇਹ ਸਵਾਲ ਵੀ ਜ਼ਰੂਰ ਪੁੱਛੇ ਜਾਣ, ''ਮੁਗਲ ਧਾੜਵੀ ਅਹਿਮਦ ਸ਼ਾਹ ਅਬਦਾਲੀ ਦੇ ਨਾਂ 'ਤੇ ਸਿੱਕਾ ਕਿਸ ਦੇ ਵਡੇਰਿਆਂ ਨੇ ਜਾਰੀ ਕੀਤਾ ਸੀ?

 

 

Amit ShahAmit Shah

 

ਜਥੇਦਾਰ ਬਾਬਾ ਹਨੂਮਾਨ ਸਿੰਘ ਸੋਹਾਣਾ (ਮੋਹਾਲੀ) ਦੀ ਅਗਵਾਈ ਵਾਲੀ ਸਿੱਖ ਫ਼ੌਜ ਉਤੇ ਕਿਸ ਰਿਆਸਤ ਦੇ ਰਾਜੇ ਨੇ ਹਮਲਾ ਕੀਤਾ ਸੀ? ਕਿਸ ਰਿਆਸਤ ਨੇ ਸਿੱਖਾਂ ਖ਼ਿਲਾਫ਼ ਅੰਗਰੇਜ਼ਾਂ ਦੀ ਮਦਦ ਲਈ ਰਿਆਸਤਾਂ ਦਾ ਗੁੱਟ ਬਣਾਇਆ ਸੀ? ਪਰਜਾ ਮੰਡਲ ਮੁਹਿੰਮ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕਿਸ ਰਿਆਸਤ ਦੇ ਰਾਜੇ ਨੇ ਜੇਲ੍ਹ ਵਿੱਚ ਸੁੱਟ ਕੇ ਸ਼ਹੀਦ ਕੀਤਾ ਸੀ? ਪੈਪਸੂ ਰਿਆਸਤਾਂ ਵਿਚੋਂ ਕਿਹੜੀ ਰਿਆਸਤ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਪਿੱਠੂ ਮੰਨੀ ਜਾਂਦੀ ਸੀ? ਕਿਸ ਕਾਂਗਰਸੀ ਮਹਿਲਾ ਮੁੱਖ ਮੰਤਰੀ ਉਪਰ ਭ੍ਰਿਸ਼ਟਾਚਾਰ ਦਾ ਕੇਸ ਚੱਲਿਆ ਸੀ? ਸ਼ਰਾਬ ਮਾਫੀਆ ਨਾਲ ਜੁੜੇ ਪੰਜਾਬ ਦੇ ਕਿਸ ਕਾਂਗਰਸੀ ਮੰਤਰੀ ਨੂੰ ਰੇਤ ਮਾਫ਼ੀਆ 'ਚ ਹਿੱਸੇਦਾਰੀ ਕਾਰਨ ਅਸਤੀਫ਼ਾ ਦੇਣਾ ਪਿਆ ਸੀ? ਕਿਸ ਮੁੱਖ ਮੰਤਰੀ ਨੇ ਸ੍ਰੀ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਸੀ?

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement