
Delhi News : ਚੌਥੇ ਕੁਆਡ ਸੰਮੇਲਨ ’ਚ ਲੈਣਗੇ ਹਿੱਸਾ, ਸੰਯੁਕਤ ਰਾਸ਼ਟਰ ਜਨਰਲ ਦੇ ਨਿਊਯਾਰਕ ਵਿਚ ‘ਸਮਿਟ ਆਫ ਦਿ ਫਿਊਚਰ’ ਨੂੰ ਕਰਨਗੇ ਸੰਬੋਧਨ
Delhi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਸਤੰਬਰ ਤੱਕ ਸੰਯੁਕਤ ਰਾਜ ਅਮਰੀਕਾ ਦਾ ਦੌਰਾ ਕਰਨਗੇ। ਜਿਸ ਦੌਰਾਨ ਉਹ ਕੁਆਡ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਸੰਯੁਕਤ ਰਾਸ਼ਟਰ ਜਨਰਲ ਦੇ ਨਿਊਯਾਰਕ ਵਿਚ ‘ਸਮਿਟ ਆਫ ਦਿ ਫਿਊਚਰ’ ਨੂੰ ਸੰਬੋਧਨ ਕਰਨਗੇ।
ਇਹ ਵੀ ਪੜੋ : Jagraon News : ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਂ ’ਤੇ 15 ਲੱਖ ਦੀ ਠੱਗੀ
ਪ੍ਰਧਾਨ ਮੰਤਰੀ ਮੋਦੀ 21 ਸਤੰਬਰ ਨੂੰ ਵਿਲਮਿੰਗਟਨ, ਡੇਲਾਵੇਅਰ ਵਿਚ ਚੌਥੇ ਕੁਆਡ ਲੀਡਰਸ ਸੰਮੇਲਨ ਵਿੱਚ ਹਿੱਸਾ ਲੈਣਗੇ। ਜਿਸ ਦੀ ਮੇਜ਼ਬਾਨੀ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਕਰਨਗੇ। ਅਮਰੀਕਾ ਨੇ ਇਸ ਸਾਲ ਭਾਰਤ ਨੂੰ ਕਿਹਾ ਸੀ ਕਿ ਉਹ ਅਗਲੇ ਸਾਲ ਹੋਣ ਵਾਲੇ ਕੁਆਡ ਸੰਮੇਲਨ ਦੀ ਮੇਜ਼ਬਾਨੀ ਕਰੇ ਜਿਸ ਬਾਰੇ ਭਾਰਤ ਨੇ ਸਹਿਮਤੀ ਜਤਾ ਦਿੱਤੀ ਹੈ।
ਇਹ ਵੀ ਪੜੋ : Mumbai News : ਅਮਰੀਕੀ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ ਨਾਲ ਸੈਂਸੈਕਸ ਤੇ ਨਿਫਟੀ ਨਵੇਂ ਰੀਕਾਰਡ ਉਚਾਈ ’ਤੇ ਪੁੱਜੇ
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕੁਆਡ ਸੰਮੇਲਨ ਵਿਚ ਪਿਛਲੇ ਇੱਕ ਸਾਲ ਵਿਚ ਕੀਤੇ ਕੰਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਵਿਕਾਸ ਤੇ ਟੀਚਿਆਂ ਲਈ ਏਜੰਡਾ ਤੈਅ ਕੀਤਾ ਜਾਵੇਗਾ।
(For more news apart from Prime Minister Narendra Modi will visit America News in Punjabi, stay tuned to Rozana Spokesman)