
ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਬਹੁਤ ਜ਼ਿਆਦਾ ਖ਼ਰਾਬ ਸ਼੍ਰੇਣੀ ਵਿਚ ਆ ਗਈ ਹੈ। ਬੁੱਧਵਾਰ ਨੂੰ ਬੀਤੇ ਚਾਰ ਮਹੀਨੇ ਵਿਚ ਪ੍ਰਦੂਸ਼ਣ ਦਾ ਸਭ ਤੋਂ ਉੱਚਾ ਪੱਧਰ...
ਨਵੀਂ ਦਿੱਲੀ (ਭਾਸ਼ਾ) : ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਬਹੁਤ ਜ਼ਿਆਦਾ ਖ਼ਰਾਬ ਸ਼੍ਰੇਣੀ ਵਿਚ ਆ ਗਈ ਹੈ। ਬੁੱਧਵਾਰ ਨੂੰ ਬੀਤੇ ਚਾਰ ਮਹੀਨੇ ਵਿਚ ਪ੍ਰਦੂਸ਼ਣ ਦਾ ਸਭ ਤੋਂ ਉੱਚਾ ਪੱਧਰ ਦਰਜ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਪੀਐਮ 10 ਅਤੇ ਪੀਐਮ 2.5 ਦਾ ਪੱਧਰ ਗੰਭੀਰ ਹੋ ਗਿਆ ਹੈ। ਪੀਐਮ 10 ਦਾ ਪੱਧਰ 287 ਅਤੇ ਪੀਏਮ 2.5 ਦਾ ਪੱਧਰ 131 ਮਾਪਿਆ ਗਿਆ ਹੈ। ਮਾਹਿਰਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਅਉਣ ਵਾਲੇ ਸਮੇਂ ਵਿਚ ਪ੍ਰਦੂਸ਼ਣ ਹੋਰ ਵੱਧ ਸਕਦਾ ਹੈ। ਦਿੱਲੀ ਵਿਚ ਗਰੇਡਡ ਜਵਾਬ ਕਾਰਵਾਈ ਯੋਜਨਾ (ਗਰੈਪ) ਲਾਗੂ ਹੋਣ ਤੋਂ ਬਾਅਦ ਵੀ ਲਗਾਤਾਰ ਹਵਾ ਪ੍ਰਦੂਸ਼ਿਤ ਹੋ ਰਹੀ ਹੈ।
Pollutionਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਦੇ ਕਾਰਨ ਅਤੇ ਰਾਤ ਵੇਲੇ ਤਾਪਮਾਨ ਘਟਣ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ। ਸੂਤਰਾਂ ਦੇ ਮੁਤਾਬਕ ਬੁੱਧਵਾਰ ਨੂੰ ਦਿੱਲੀ ਵਿਚ ਹਵਾ ਗੁਣਵੱਤਾ ਸੂਚਕ ਅੰਕ 315 ਦਰਜ ਕੀਤਾ ਗਿਆ ਸੀ। ਇਹ ਚਾਰ ਮਹੀਨੇ ਬਾਅਦ ਪਹਿਲੀ ਵਾਰ ਤਿੰਨ ਸੌ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਨੂੰ ਬਹੁਤ ਖ਼ਰਾਬ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ। ਵੀਰਵਾਰ ਨੂੰ ਵੀ ਹਵਾ ਗੁਣਵੱਤਾ ਸੂਚਕ ਅੰਕ ਤਿੰਨ ਸੌ ਤੋਂ ਜ਼ਿਆਦਾ ਰਹਿਣ ਦਾ ਸ਼ੱਕ ਹੈ।
Air Pollutionਸੀਪੀਸੀਬੀ ਦੇ ਅੰਕੜਿਆਂ ਦੇ ਮੁਤਾਬਕ ਆਨੰਦ ਵਿਹਾਰ ਵਿਚ ਬੁੱਧਵਾਰ ਨੂੰ ਏਕਿਊਆਈ 380, ਦੁਆਰਕਾ ਸੈਕਟਰ ਅੱਠ ਵਿਚ ਏਕਿਊਆਈ 376, ਆਈਟੀਓ ਵਿਚ 295 ਅਤੇ ਜਹਾਂਗੀਰਪੁਰੀ ਵਿਚ ਏਕਿਊਆਈ 349 ਰਿਕਾਰਡ ਕੀਤਾ ਗਿਆ। ਰੋਹਿਣੀ ਵਿਚ ਏਕਿਊਆਈ 353 ਦਰਜ ਕੀਤਾ ਗਿਆ। ਦਿੱਲੀ ਸਰਕਾਰ ਵਲੋਂ ਬੁੱਧਵਾਰ ਨੂੰ ਨਾਸਾ ਵਲੋਂ ਜਾਰੀ ਕੁੱਝ ਤਸਵੀਰਾਂ ਨੂੰ ਦਿਖਾ ਕੇ ਕਿਹਾ ਗਿਆ ਕਿ ਉੱਤਰ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਖ਼ਾਸ ਕਰ ਕੇ ਹਰਿਆਣਾ-ਪੰਜਾਬ ਵਿਚ ਵੱਧ-ਚੜ੍ਹ ਕੇ ਪਰਾਲੀ ਸਾੜੀ ਜਾ ਰਹੀ ਹੈ।
Air Pollution in Delhi ਸਰਕਾਰ ਨੇ ਇਸ ਵਜ੍ਹਾ ਕਰ ਕੇ ਅਗਲੇ ਦਿਨਾਂ ਵਿਚ ਪ੍ਰਦੂਸ਼ਣ ਵੱਧਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਦਿੱਲੀ ਸਰਕਾਰ ਵਿਚ ਵਾਤਾਵਰਨ ਮੰਤਰੀ ਇਮਰਾਨ ਹੁਸੈਨ ਨੇ ਨਾਸਾ ਵਲੋਂ ਜਾਰੀ ਕੁੱਝ ਤਸਵੀਰਾਂ ਨੂੰ ਵਿਖਾਇਆ ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਉੱਤਰ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਪਰਾਲੀ ਸਾੜੀ ਜਾ ਰਹੀ ਹੈ। ਇਹਨਾਂ ਵਿਚ ਖਾਸ ਕਰ ਕੇ ਹਰਿਆਣਾ, ਪੰਜਾਬ ਦੇ ਹਿੱਸਿਆਂ ਨੂੰ ਨਕਸ਼ੇ ਉਤੇ ਵਿਖਾਇਆ ਗਿਆ ਹੈ। ਹੁਸੈਨ ਨੇ ਅਉਣ ਵਾਲੇ ਦਿਨਾਂ ਵਿਚ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿਚ ਧੂੰਏਂ ਦੀ ਤਹਿ ਚੜ੍ਹਨ ਦਾ ਸ਼ੱਕ ਪ੍ਰਗਟ ਕਰਦੇ ਹੋਏ ਇਸ ਤੋਂ ਬਚਣ ਲਈ ਹੁਣ ਤੋਂ ਹੀ ਕਦਮ ਚੁੱਕਣ ਦੀ ਗੱਲ ਕਹੀ ਹੈ।
Pollution ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਪੱਤਰ ਲਿਖ ਰਹੇ ਹਾਂ ਕਿ ਪਰਾਲੀ ਸਾੜਨ ਉਤੇ ਪੂਰੀ ਤਰ੍ਹਾਂ ਤੋਂ ਰੋਕ ਲਗਾਈ ਜਾਵੇ। ਪਰਾਲੀ ਸਾੜਨ ਨਾਲ ਅਉਣ ਵਾਲੇ ਦਿਨਾਂ ਵਿਚ ਦਿੱਲੀ ਵਿਚ ਧੂੰਏਂ ਦੀ ਭਿਆਨਕ ਤਹਿ ਚੜ੍ਹ ਸਕਦੀ ਹੈ। ਹੁਸੈਨ ਨੇ ਕਿਹਾ ਕਿ ਇਹ ਸਮਝ ਤੋਂ ਪਰੇ ਹੈ ਕਿਉਂਕਿ ਇਸ ਖ਼ਤਰੇ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਇਸ ਦਾ ਨਤੀਜਾ ਅਉਣ ਵਾਲੇ ਦਿਨਾਂ ਵਿਚ ਵਿਨਾਸ਼ਕਾਰੀ ਹੋਵੇਗਾ।